ਅੰਗਰੇਜ ਭੁੱਲਰ, ਫਿਰੋਜ਼ਪੁਰ : ਪੰਜਾਬ ਸਟੇਟ ਕਂੌਸਲ ਫਾਰ ਸਾਇੰਸ ਅਤੇ ਟੈਕਨਾਲੋਜੀ ਵੱਲੋਂ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ 2020 ਅਧੀਨ ਸਟੇਟ ਲੈਵਲ ਓਰੀਐਨਟੇਸ਼ਨ ਮੀਟਿੰਗ ਦਾ ਅਯੋਜਨ 22 ਅਤੇ 23 ਅਕਤੂਬਰ 2020 ਦੌਰਾਨ ਕੀਤਾ ਗਿਆ, ਇਥੇ ਇਹ ਵਰਨਣਯੋਗ ਹੈ ਕਿ ਬਾਲ ਵਿਗਿਆਨ ਕਾਂਗਰਸ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਇਕ ਅਹਿਮ ਉਪਰਾਲਾ ਹੈ। ਇਸ ਅਧੀਨ 10-17 ਸਾਲ ਦੇ ਬੱਚਿਆਂ ਵਿਚ ਵਿਗਿਆਨਕ ਸੋਚ ਗਤੀਸ਼ੀਲ ਕਰਨ ਲਈ ਦਿੱਤੇ ਗਏ ਚੋਣਵੇਂ ਵਿਸ਼ੇ 'ਤੇ ਵਿਗਿਆਨਕ ਪ੍ਰਰੋਜੈਕਟ ਬਣਵਾਏ ਜਾਂਦੇ ਹਨ, ਜਿਨ੍ਹਾਂ ਦੀ ਪ੍ਰਸਤੁਤੀ ਜ਼ਿਲ੍ਹਾ, ਰਾਜ ਅਤੇ ਫਿਰ ਰਾਸ਼ਟਰੀ ਪੱਧਰ ਉਪਰ ਕੀਤੀ ਜਾਂਦੀ ਹੈ। ਸਟੇਟ ਓਰੀਐਨਟੇਸ਼ਨ ਮੀਟਿੰਗ ਦਾ ਆਰੰਭ 22 ਅਕਤੂਬਰ 2020 ਨੂੰ ਕੀਤਾ ਗਿਆ, ਜਿਸ ਵਿਚ ਇਸ ਸਾਲ ਦੇ ਵਿਸ਼ੇ ਅਤੇ ਉਪ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਅਧਿਆਪਕਾਂ ਨੂੰ ਆਪਣੇ ਆਲੇ ਦੁਆਲੇ ਦੇ ਇਕੋ ਸਿਸਟਮ ਅਤੇ ਟਿਕਾਊ ਜੀਵਨ ਲਈ ਵਿਗਿਆਨਕ ਪ੍ਰਰੋਜੈਕਟ ਤਿਆਰ ਕਰਨ ਬਾਰੇ ਮਾਹਿਰਾਂ ਵੱਲੋਂ ਸੇਧ ਦਿੱਤੀ ਗਈ। ਸਸਟੇਨੇਬਲ ਡਿਵਲਪਮੈਂਟ ਗੋਲਜ਼ ਡਾ. ਨੀਲਿਮਾ ਜੈਰਥ, ਡੀਜੀ, ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ, ਇਕੋ ਸਿਸਟਮਫਾਰ ਸਸਟੇਨੇਬਲ ਲੀਵਿੰਗ. ਡਾ. ਪ੍ਰਰੀਤੀ ਖੇਤਰਪਾਲ, ਪੰਜਾਬ ਸੈਂਟਰਲ ਯੂਨੀਵਰਸਿਟੀ, ਬਠਿੰਡਾ, ਐਪਰੋਪਰੀਏਟ ਟੈਕਨਾਲੋਜੀ ਫਾਰ ਸਸਟੇਨੇਬਲ ਲੀਵਿੰਗ : ਡਾ. ਮਿਨੀ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡੀਜ਼ਾਇਨ ਡਿਵੈਲਪਮੈਂਟ ਐਂਡ ਪਲਾਨਿੰਗ ਫਾਰ ਸਸਟੇਨੇਬਲ ਲੀਵਿੰਗ : ਡਾ. ਦੀਪੀਕਾ ਸ਼ਰਮਾ, ਆਈਐੱਨਐੱਸਟੀ ਮੋਹਾਲੀ, ਸ਼ੋਸ਼ਲ ਇਨੋਵੇਸ਼ਨ ਫਾਰ ਸਸਟੇਨੇਬਲ ਲੀਵਿੰਗ: ਡਾ. ਐੱਲਪੀ ਸਿੰਘ, ਐੱਨਆਈਟੀ ਜਲੰਧਰ, ਰਵਾਇਤੀਨਾਲੇਜ਼ ਸਿਸਟਮਫਾਰ ਸਸਟੇਨੇਬਲ ਲੀਵਿੰਗ: ਡਾ. ਮਨਮੀਤ ਕੌਰ, ਪੀਏਯੂ, ਲੁਧਿਆਣਾ। ਇਸ ਵੈਬੀਨਾਰ ਨੂੰ ਸੰਬੋਧਿਤ ਕਰਦੇਹੋਏ ਕੌਂਸਲ ਦੇ ਕਾਰਜਕਾਰੀ ਨਿਰਦੇਸ਼ਕ ਡਾ. ਜਤਿੰਦਰ ਕੌਰ ਅਰੋੜਾ ਨੇ ਦੱਸਿਆ ਕਿ ਬਾਲ ਵਿਗਿਆਨ ਕਾਂਗਰਸ ਇਕ ਅਜਿਹਾ ਮੀਡਿਅਮ ਹੈ ਜਿਸ ਵਿਚ ਬੱਚਿਆਂ ਨੂੰ ਵਿਗਿਆਨਕ ਕਾਰਜ ਸ਼ਾਲੀ ਅਪਨਾ ਕੇ ਆਪਣੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਦਾ ਵਿਗਿਆਨਕ ਤਰੀਕੇ ਨਾਲ ਹੱਲ ਲੱਭਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਇਨੋਵੇਸ਼ਨ 'ਤੇ ਜ਼ੋਰ ਦਿੰਦਿਆਂ ਅਧਿਆਪਕਾਂ ਨੂੰ ਪ੍ਰਰੇਰਿਤ ਕੀਤਾ ਕਿ ਉਹ ਰਾਜ ਸਰਕਾਰ ਦੇ ਇਨੋਵੇਟ ਪੰਜਾਬ ਉਪਰਾਲੇ ਦੇ ਮੱਦੇਨਜਰ ਬੱਚਿਆਂ ਤੋਂ ਨਵੀਨਤਾ ਵਾਲੇ ਪ੍ਰਰੋਜੈਕਟ ਤਿਆਰ ਕਰਵਾਉਣ। ਇਸ ਵੈਬੀਨਾਰ ਦਾ ਆਯੋਜਨ ਡਾ. ਕੁਲਬੀਰ ਸਿੰਘ ਬਾਠ, ਸੰਯੁਕਤ ਨਿਰਦੇਸ਼ਕ, ਪੀਐੱਸਸੀਐੱਸਟੀ ਵੱਲੋਂ ਕਰਵਾਇਆ ਗਿਆ। ਸਟੇਟ ਅਕਾਦਮਿਕ ਕਮੇਟੀ ਦੇ ਕੋਆਰਡੀਨੇਟਰ ਡੀਬੀਐੱਸ ਸੂਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬਾਲ ਵਿਗਿਆਨ ਕਾਂਗਰਸ ਦੇ ਪ੍ਰਰੋਗਰਾਮ ਬਾਰੇ ਸਮੁੱਚੀ ਜਾਣਕਾਰੀ ਪ੍ਰਦਾਨ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਦੀਪਕ ਸ਼ਰਮਾ ਕੋਆਰਡੀਨੇਟਰ ਫਿਰੋਜ਼ਪੁਰ ਨੇ ਦੱਸਿਆ ਕਿ ਰਾਜ ਦੇ ਕੁੱਲ 328 ਅਧਿਆਪਕਾਂ ਨੇ ਵੈਬੀਨਾਰ ਵਿਚ ਹਿੱਸਾ ਲਿਆ। ਜਿਸ ਵਿਚ ਫਿਰੋਜ਼ਪੁਰ ਦੇ ਪਿ੍ਰੰਸੀਪਲ ਅਵੀਨਾਸ਼ ਸਿੰਘ, ਕੁਲਜੀਤ ਕੌਰ, ਕਮਲ ਸ਼ਰਮਾ, ਯੋਗੇਸ਼ ਤਲਵਾੜ, ਮਿਨਾਕਾਸ਼ੀ, ਦਵਿੰਦਰ ਨਾਥ, ਜੋਤੀ ਪੋਪਲੀ, ਸਚਿਨ ਨਾਰੰਗ, ਰਾਕੇਸ਼ ਮਾਹਰ, ਉਮੇਸ਼ ਬਜਾਜ, ਨਵਜੋਤ ਕੌਰ ਨੇ ਭਾਗ ਲਿਆ।=