ਪੱਤਰ ਪ੍ਰਰੇਰਕ, ਗੁਰੂਹਰਸਹਾਏ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨਵੀਂ ਭਰਤੀ ਹੋਣ ਵਾਲੇ ਅਧਿਆਪਕਾਂ ਤੇ ਕੇਂਦਰੀ ਤਨਖ਼ਾਹ ਪੈਟਰਨ ਦਾ ਪੱਤਰ ਜਾਰੀ ਕਰਨ ਵਿਰੁੱਧ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਦੀ ਪਹਿਲੀ ਲੜੀ ਵਿੱਚ ਵਜੋਂ 22 ਅਕਤੂਬਰ ਤੋਂ 28 ਅਕਤੂਬਰ ਤਕ ਜਾਰੀ ਕੀਤੇ ਨੋਟੀਫਿਕੇਸ਼ਨ ਪੱਤਰ ਦੀਆਂ ਕਾਪੀਆਂ ਸਾੜਨ ਤਹਿਤ ਤਹਿਸੀਲ ਗੁਰੂਹਰਸਹਾਏ ਦੀ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਮੀਤ ਪ੍ਰਧਾਨ ਗੌਰਵ ਮੁੰਜਾਲ ਦੀ ਅਗਵਾਈ ਵਿਚ ਬੀਪੀਈਓ ਦਫ਼ਤਰ ਦੇ ਬਾਹਰ ਨੋਟਿਸ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪੱਤਰ ਨਾਲ ਨਵੀਆਂ ਭਰਤੀਆਂ ਅਤੇ ਪੁਰਾਣੀਆਂ ਭਰਤੀਆਂ ਦੇ ਤਨਖਾਹ ਸਕੇਲਾਂ ਵਿੱਚ ਵੱਡਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਲਾਕ ਗੁਰੂਹਰਸਹਾਏ -1 ਦੇ ਪ੍ਰਧਾਨ ਇਕਬਾਲ ਸਿੰਘ, ਜਨਰਲ ਸਕੱਤਰ ਸੁਖਵਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਅਤੇ ਬਲਾਕ ਗੁਰੂਹਰਸਹਾਏ -2 ਦੇ ਪ੍ਰਧਾਨ ਜਨਕ ਰਾਜ ਚੋਪੜਾ, ਮੀਤ ਪ੍ਰਧਾਨ ਰਮਨ ਸੇਠੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੁਲਾਜ਼ਮ ਮਾਰੂ ਕੇਂਦਰੀ ਤਨਖ਼ਾਹ ਪੈਟਰਨ ਦਾ ਨੋਟੀਫਿਕੇਸ਼ਨ ਵਾਪਸ ਨਾ ਲਿਆ ਗਿਆ ਤਾਂ ਬਾਕੀ ਅਧਿਆਪਕ ਜਥੇਬੰਦੀਆਂ ਨਾਲ ਮਿਲ ਕੇ ਸਾਂਝਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਅਧਿਆਪਕ ਆਗੂ ਕੁਲਵਿੰਦਰ ਸਿੰਘ ਮੀਤ ਪ੍ਰਧਾਨ, ਅਮਰੀਕ ਸਿੰਘ ਵਿੱਤ ਸਕੱਤਰ, ਜਸਵਿੰਦਰ ਸੰਧੂ ਪ੍ਰਰੈੱਸ ਸਕੱਤਰ ਅਤੇ ਰਾਜ ਕੁਮਾਰ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ, ਸਰਕਾਰ ਛੇਵਾਂ ਪੇ ਕਮਿਸ਼ਨ ਤੁਰੰਤ ਜ਼ਾਰੀ ਕਰੇ, ਡੀਏ ਦੀਆਂ ਕਿਸ਼ਤਾਂ ਬਹਾਲ ਕਰੇ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ। ਇਸ ਮੌਕੇ ਸੀਨੀਅਰ ਅਧਿਆਪਕ ਨਰਿੰਦਰ ਪਾਲ ਸਿੰਘ, ਇਕਬਾਲ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਸੰਧੂ, ਰਜਿੰਦਰ ਸਿੰਘ ਨਿੱਝਰ, ਸਤਪਾਲ ਸਿੰਘ ਮੈਨੀ, ਸ਼ਮਸ਼ੇਰ ਸਿੰਘ, ਕੁਲਵਿੰਦਰ ਸਿੰਘ ਮਾਨ, ਸੰਜੀਵ ਮੋਗਾ, ਰਮਨ ਸੇਠੀ, ਰਮਨ ਬੱਬਰ, ਪ੍ਰਦੀਪ ਗੁਪਤਾ, ਗੁਰਵਿੰਦਰ ਸਿੰਘ ਗੋਲਡੀ, ਸੁਖਵਿੰਦਰ ਸਿੰਘ ਲੱਖਾ, ਦੀਪਕ ਸ਼ਰਮਾ, ਸ਼ਿਵਮ, ਬਲਵਿੰਦਰ ਸਿੰਘ ਸਫਰੀ, ਇਕਬਾਲ ਚੰਦ, ਮੋਹਿਤ ਬਜਾਜ, ਮੈਡਮ ਰੌਕਸੀ, ਅੰਜਲੀ ਮੈਡਮ, ਲੱਕੀ ਕਥੂਰੀਆ, ਮੈਡਮ, ਸੀਮਾ ਸ਼ਰਮਾ, ਨਿਸ਼ਾ ਸ਼ਰਮਾ, ਨਵਜੋਤ ਕੌਰ ਮੈਡਮ, ਪਰਮਿੰਦਰ ਸਿੰਘ, ਵਿਕਾਸ ਦੀਪ, ਹਰੀ ਕਿ੍ਸ਼ਨ, ਦੀਪਕ, ਰੋਹਤਾਸ਼ ਮਲੇਠੀ?ਆ, ਸੰਜੈ ਗੁਪਤਾ, ਸੀਨੀਅਰ ਅਧਿਆਪਕ ਬਲਵੰਤ ਸਿੰਘ, ਸੁਨੀਲ ਕੁਮਾਰ ਆਦਿ ਅਧਿਆਪਕ ਵੱਡੀ ਗਿਣਤੀ ਵਿਚ ਹਾਜ਼ਰ ਸਨ।