ਸਟਾਫ ਰਿਪੋਰਟਰ, ਫਾਜ਼ਿਲਕਾ : ਕਾਂਗਰਸ ਪਾਰਟੀ ਦੇ ਵਿਧਾਇਕ ਦਵਿੰਦਰ ਘੁਬਾਇਆ ਵੱਲੋਂ ਫਾਜ਼ਿਲਕਾ ਅੰਦਰ ਲਗਾਤਾਰ ਵਿਕਾਸ ਕਾਰਜਾਂ ਦੇ ਕੰਮ ਕਾਜ ਬੜੇ ਜੋਰਾਂ-ਸ਼ੋਰਾਂ ਨਾਲ ਕੀਤੇ ਜਾ ਰਹੇ ਹਨ ਅਤੇ ਵਿਧਾਇਕ ਘੁਬਾਇਆ ਵੱਲੋਂ ਪਿੰਡ ਗੁੱਦੜ ਭੈਣੀ ਦੀ ਬੱਚਿਤਰ ਬੀਐੱਸਐੱਫ ਚੌਕੀ ਬਟਾਲੀਅਨ ਨੰਬਰ 52 ਦੀ ਕੱਚੀ ਸੜਕ ਨੂੰ ਪੱਕਾ ਕਰਨ ਲਈ ਕਰੀਬ 6.5 ਲੱਖ ਰੁਪਏ ਦੀ ਲਾਗਤ ਨਾਲ ਨੀਂਹ ਪੱਥਰ ਰੱਖਿਆ ਗਿਆ। ਜਾਣਕਾਰੀ ਦਿੰਦੇ ਹੋਏ ਵਿਧਾਇਕ ਘੁਬਾਇਆ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਪਾਰਟੀਬਾਜੀ ਤੋਂ ਉਪਰ ਉਠ ਕੇ ਫਾਜ਼ਿਲਕਾ ਦਾ ਵਿਕਾਸ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਸਮੇਂ ਫਾਜ਼ਿਲਕਾ ਸਫਾਈ ਪੱਖੋ ਵੀ ਪਹਿਲੇ ਨੰਬਰ 'ਤੇ ਆਇਆ ਸੀ। ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਗੁੱਦੜ ਭੈਣੀ ਦੀ ਬੱਚਿਤਰ ਬੀ.ਐਸ.ਐਫ ਚੌਂਕੀ ਬਟਾਲੀਅਨ ਨੰਬਰ 52 ਦੀ ਸੜਕ ਕੱਚੀ ਹੈ ਅਤੇ ਉਸ ਨੂੰ ਪੱਕਾ ਕੀਤਾ ਜਾਵੇ ਕਿਉਂ ਕਿ ਮੀਂਹ ਆਉਣ ਨਾਲ ਇਹ ਸੜਕ ਦਾ ਬੂਰਾ ਹਾਲ ਹੋ ਜਾਂਦਾ ਸੀ ਜਿਸ ਕਰਕੇ ਦੇਸ਼ ਦੇ ਜਵਾਨਾਂ ਨੂੰ ਵੀ ਪਰੇਸ਼ਾਨੀ ਆਉਂਦੀ ਸੀ ਤਾਂ ਵਿਧਾਇਕ ਘੁਬਾਇਆ ਨੇ ਤੁੰਰਤ ਹੀ ਕਰੀਬ 6.5 ਲੱਖ ਰੁਪਏ ਦੀ ਗ੍ਾਂਟ ਨੂੰ ਪਾਸ ਕਰਵਾਉਣ ਲਈ ਭੇਜ ਦਿੱਤਾ ਅਤੇ ਅਜ ਉਸ ਸੜਕ ਦਾ ਨੀਂਹ ਦੀ ਲਾਗਤ ਨਾਲ ਨੀਂਹ ਪੱਥਰ ਰੱਖਿਆ ਗਿਆ।

ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਸਾਡੀ ਕੈਪਟਨ ਸਰਕਾਰ ਜਿੱਥੇ ਲੋਕਾਂ, ਕਿਸਾਨਾਂ, ਆਮ ਵਰਗ ਦਾ ਧਿਆਨ ਰੱਖਦੀ ਹੈ ਓਥੇ ਸਾਡੇ ਦੇਸ਼ ਦੇ ਰੱਖਵਾਲੇ ਫ਼ੋਜੀ ਵੀਰਾ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਖਨਿੰਦਰ ਚੋਧਰੀ ਕਮਾਡੈਂਟ ਨੇ ਵਿਧਾਇਕ ਘੁਬਾਇਆ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਖਨਿੰਦਰ ਚੋਧਰੀ ਕਮਾਡੈਂਟ, ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਰਾਜ ਕੁਮਾਰ, ਬਿੱਟੂ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਡੀ ਐਸ ਪੀ ਫਾਜ਼ਿਲਕਾ ਪੰਨੂ, ਬਲਦੇਵ ਸਿੰਘ ਐਸਐਚਓ ਸਦਰ ਫਾਜ਼ਿਲਕਾ, ਗੁਰਿੰਦਰ ਸਿੰਘ ਇੰਚਾਰਜ ਚੌਕੀ ਮੰਡੀ ਲਾਧੂਕਾ, ਰਮੇਸ਼ ਕੁਮਾਰ ਬੀਐਸਐਫ, ਅਭੀਨਾਸ਼ ਕਿਸ਼ੋਰ ਓਪ ਕਮਾਂਡੈਟ, ਬਲਵੀਰ ਸਿੰਘ ਕੰਪਨੀ ਕਮਾਂਡਰ, ਸੁਖਵਿੰਦਰ ਸਿੰਘ ਐਸਡੀਓ, ਜੱਟੂ ਸਿੰਘ ਐਕਸ ਸਰਪੰਚ ਗੁੱਦੜ ਭੈਣੀ, ਪ੍ਰਰੇਮ ਘੁਰਕਾ, ਖੁਸ਼ਹਾਲ ਸਿੰਘ ਮੈਂਬਰ, ਡਾ ਸੰਪੂਰਨ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਪ੍ਰਰੇਮ ਸਿੰਘ ਸਰਪੰਚ, ਸ਼ਿੰਦਾ ਨੂਰ ਸਮੰਦ, ਨੀਲਾ ਮਦਾਨ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਹੋਏ।