ਸਟਾਫ ਰਿਪੋਰਟਰ, ਫਾਜ਼ਿਲਕਾ : ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਅਤੇ ਹਰ ਵਰਗ ਦਾ ਸਾਰਾ ਕੰਮਕਾਜ ਠੱਪ ਹੋ ਗਿਆ ਸੀ ਜਿਸਦੇ ਚਲਦੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਗਰੀਬ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਸ਼ਨ ਮੁਹੱਇਆ ਕਰਵਾਇਆ ਜਾਵੇਗਾ। ਅਬੋਹਰ ਅੰਦਰ ਹੈਰਾਨ ਕਰਨ ਵਾਲਾ ਮਾਮਲਾ ਸਾਮ੍ਹਣੇ ਆਇਆ। ਸੂਬਾ ਸਰਕਾਰ ਨੇ ਜ਼ਰੂਰਤਮੰਦ ਲੋਕਾਂ ਲਈ ਰਾਸ਼ਨ ਕਿੱਟ ਤਿਆਰ ਕਰਵਾਈ ਸੀ ਅਤੇ ਉਸ ਉਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵੀ ਲੱਗੀ ਹੋਈ ਸੀ ਜਿਸ ਅੰਦਰ ਗਰੀਬ ਲੋਕਾਂ ਲਈ ਆਟਾ,ਦਾਲ,ਖੰਡ ਸਣੇ ਹੋਰ

ਜ਼ਰੂਰੀ ਘਰੇਲੂ ਸਾਮਾਨ ਪੈੱਕ ਕਰਵਾਇਆ ਗਿਆ ਸੀ ਅਤੇ ਇਸ ਰਾਸ਼ਨ ਨੂੰ ਵੰਡਣ ਲਈ ਬੀਡੀਪੀਈਓ ਅਬੋਹਰ ਦਫਤਰ 'ਚ ਭੇਜਿਆ ਗਿਆ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਣ ਕਰੀਬ 1200 ਬੈਗ ਕਮਰੇ 'ਚ ਹੀ ਪਏ ਰਹੇ ਜੋ ਪਿਛਲੇ ਦਿਨੀ ਆਏ ਮੀਂਹ ਕਾਰਨ ਖ਼ਰਾਬ ਹੋ ਗਏ ਇਸ ਲਾਪ੍ਰਵਾਹੀ ਬਾਰੇ ਜਦੋਂ ਬੀਡੀਪੀਓ ਨਿਰਮਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਨ੍ਹਾਂ ਦੇ ਦਫਤਰ 'ਚ ਇੰਨੀਆਂ ਕਿੱਟਾਂ ਹਨ ਇਸ ਸੰਬਧੀ ਉਹ ਜਾਂਚ ਕਰਵਾਉਣਗੇ ਐੱਸਡੀਐੱਮ ਜਸਪਾਲ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕਿੱਟ ਫੂਡ ਸਪਲਾਈ ਵਿਭਾਗ ਵੱਲੋਂ ਸਿੱਧੇ ਬੀਡੀਪੀਓ ਨੂੰ ਵੰਡਣ ਲਈ ਦਿੱਤੀ ਗਈ ਸੀ, ਰਾਸ਼ਨ ਕਿੱਟ ਖ਼ਰਾਬ ਹੋਣ ਦਾ ਮਾਮਲਾ ਉਨ੍ਹਾਂ ਦੇ ਕੋਲ ਵੀ ਆਇਆ ਹੈ ਜਿਸਦੀ ਰਿਪੋਰਟ ਬਣਾ ਕੇ ਡੀਸੀ ਫਾਜ਼ਿਲਕਾ ਨੂੰ ਭੇਜ ਦਿੱਤੀ ਗਈ ਹੈ। ਉਧਰ ਜਦੋਂ ਡੀਸੀ ਫਾਜ਼ਿਲਕਾ ਨੂੰ ਫੋਨ ਕਰਕੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।