ਸਟਾਫ ਰਿਪੋਰਟਰ, ਫਾਜ਼ਿਲਕਾ : ਪਿਛਲੇ ਲਮੇਂ ਸਮੇਂ ਤੋਂ ਸਮਾਜ ਸੇਵੀ ਸੰਜੀਵ ਮਾਰਸ਼ਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਕਈ ਲੋਕਾਂ ਨੂੰ ਚੰਗੀ ਸਿੱਖਿਆ ਰਾਹੀਂ ਨਸ਼ਾ ਵੀ ਛੁਡਾਇਆ ਗਿਆ ਹੈ। ਦਸ ਦੇਇਏ ਕਿ ਫਾਜ਼ਿਲਕਾ ਦੇ ਡੀਸੀ ਅਰਵਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਰਸ਼ਲ ਟੀਮ ਵੱਲੋਂ ਪਿੰਡਾਂ ਅੰਦਰ ਨਸ਼ੇ ਸਬੰਧੀ ਜਾਗਰੂਕ ਲਈ ਇਕ ਵਾਰ ਫਿਰ ਮੁਹਿੰਮ ਚਲਾਈ ਗਈ ਅਤੇ ਜਿਸਦੇ ਚਲਦੇ ਅਜ ਮਾਰਸ਼ਲ ਟੀਮ ਵੱਲੋਂ ਪਿੰਡ ਰੇਤੇ ਵਾਲੀ ਭੈਣੀ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਪਿੰਡ ਅੰਦਰ ਨਸ਼ੇ ਦੇ ਵਿਰੁੱਧ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਚੰਗੀ ਸਿੱਖਿਆ ਦੇਣਗੇ ਅਤੇ ਨੌਜਵਾਨ ਪਿੜ੍ਹੀ ਨੂੰ ਆਪਣੇ ਨਾਲ ਜੋੜਨਗੇ ਤਾਂ ਜੋ ਕੋਈ ਵੀ ਨੌਜਵਾਨ ਨਸ਼ੇ ਦੀ ਦਲਦਲ 'ਚ ਨਾ ਜਾਵੇ। ਇਸ ਮੌਕੇ ਅਸ਼ੋਕ ਕੁਮਾਰ, ਮਾਸਟਰ ਬਲਵਿੰਦਰ ਸਿੰਘ, ਰਮਨਦੀਪ, ਿਛੰਦਰ ਪਾਲ, ਵਿਰੇਦਰ ਕੰਬੋਜ, ਰਾਜ ਖਨਗਵਾਲ, ਗੁਰਪ੍ਰਰੀਤ, ਅਜੈ ਪਾਲ, ਸੁਰਜੀਤ, ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਸੰਸਥਾ ਦੇ ਆਗੂ ਸਨ।