ਸਟਾਫ ਰਿਪੋਰਟਰ, ਫਾਜ਼ਿਲਕਾ : ਕਿਸੇ ਵੀ ਇਨਸਾਨ ਲਈ ਇਸ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਉਸਦੇ ਕੀਤੇ ਹੋਏ ਕੰਮਾਂ ਨੂੰ ਸਰਾਹਿਆ ਜਾਵੇ ਅਤੇ ਮਿਹਨਤ ਨੂੰ ਪ੍ਰਮਾਣਿਤ ਕੀਤਾ ਜਾਵੇ। ਅਜਿਹੀ ਪਿਰਤ ਪਾਈ ਹੈ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਨੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਕੰਡਰੀ ਸਿੱਖਿਆ ਅਧਿਕਾਰੀ ਫਾਜ਼ਿਲਕਾ ਡਾ. ਤਿ੍ਲੋਚਨ ਸਿੰਘ ਨੇ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਮਹਿਕਮੇ 'ਚ ਲੰਮਾ ਸਮਾਂ ਆਪਣੀਆਂ ਵੱਡਮੁਲੀਆਂ ਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਹਰ ਇਕ ਅਧਿਕਾਰੀ ਕਰਮਚਾਰੀ ਜੋ ਅਧਿਆਪਕ ਦੇ ਸੇਵਾ ਰੂਪੀ ਕਰਮ ਨਾਲ ਜੁੜੇ ਤੇ ਅਣਗਿਣਤ ਬੱਚਿਆਂ ਦੀ ਜਿੰਦਗੀ ਸੰਵਾਰਨ ਵਿੱਚ ਦਿਨ ਰਾਤ ਸ਼ਿੱਦਤ ਨਾਲ ਕਰਮਯੋਗੀ ਬਣ ਆਪਣੇ ਫਰਜਾਂ ਨੂੰ ਨਿਭਾਉਂਦੇ ਰਹੇ, ਨੂੰ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ। ਹੋਰ ਜਾਣਕਾਰੀ ਦਿੰਦੇ ਹੋਏ ਡਾ. ਸਿੱਧੂ ਅਤੇ ਡਾ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ 1.1.2020 ਤੋਂ 30.9.2020 ਤੱਕ ਕੁੱਲ 168 ਅੱਪਰ ਪ੍ਰਰਾਇਮਰੀ ਅਤੇ ਪ੍ਰਰਾਇਮਰੀ ਅਧਿਕਾਰੀ ਕਰਮਚਾਰੀ ਸੇਵਾ ਮੁਕਤ ਹੋਏ ਜਿਨ੍ਹਾਂ 'ਚ ਇੱਕ ਡਿਪਟੀ ਡੀ.ਈ.ਓ, 4 ਪਿ੍ਰੰਸੀਪਲ, 1 ਜਿਲ੍ਹਾ ਵੋਕੇਸ਼ਨਲ ਕਮ ਗਾਈਡੈਂਸ ਕੋਆਰਡੀਨੇਟਰ, 29 ਲੈਕਚਰਾਰ, 49 ਮਾਸਟਰ ਕਾਡਰ, 1 ਹੈਡਮਾਸਟਰ, 14 ਸੀ.ਐੱਚ.ਟੀ, 18 ਐੱਚ.ਟੀ., 9 ਜੇ.ਬੀ.ਟੀ, 16 ਸੀ.ਐਂਡਵੀ, 2 ਕਲਰਕ ਅਤੇ 24 ਦਰਜਾ ਚਾਰ ਕਰਮਚਾਰੀ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੇਵਾ ਮੁਕਤ ਹੋਏ ਸਾਰੇ ਅਧਿਕਾਰੀਆਂ ਕਰਮਚਾੀਆ ਨੂੰ ਪ੍ਰਸ਼ੰਸਾ ਪੱਤਰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਸਿੱਖਿਆ ਸਕੱਤਰ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਦਿੱਤੇ ਗਏ। ਪ੍ਰਸ਼ੰਸਾ ਪੱਤਰਾਂ ਦੀ ਵੰਡ ਦਾ ਕੰਮ ਡੀ.ਈ.ਓ(ਸੈਕੰਡਰੀ ਸਿੱਖਿਆ) ਡਾ. ਤਿ੍ਲੋਚਨ ਸਿੰਘ ਸਿੱਧੂ ਅਤੇ ਡੀ.ਈ.ਓ.(ਐਲੀਮੈਂਟਰੀ ਸਿੱਖਿਆ) ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਅਗਵਾਈ ਵਿਚ ਕੀਤਾ ਗਿਆ। ਇਸ ਤੋਂ ਇਲਾਵਾ ਡਿਪਟੀ ਡੀ.ਈ.ਓ ਬਿ੍ਜ ਮੋਹਨ ਬੇਦੀ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਸਿੱਖਿਆ ਸੁਧਾਰ ਟੀਮ ਫਾਜ਼ਿਲਕਾ ਨੇ ਵੀ ਭਾਗ ਲਿਆ।