ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਸ਼੍ਰੋਮਣੀ ਅਕਾਲੀ ਦਲ ਫਾਜ਼ਿਲਕਾ ਦੇ ਵਰਕਰਾਂ ਵੱਲੋਂ ਅਜ ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ ਵਿਖੇ ਚੱਕਾ ਰੋਡ ਨੂੰ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦੇ ਹੱਕ 'ਚ ਧਰਨਾ ਦਿੱਤਾ ਗਿਆ। ਇਸ 'ਚ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ, ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਵਪਾਰੀਆਂ, ਵਪਾਰੀਆਂ, ਫਾਜ਼ਿਲਕਾ ਨਾਲ ਸਬੰਧਤ ਲੋਕ ਗਾਇਕਾਂ ਅਤੇ ਆਮ ਲੋਕਾਂ ਨੇ ਭਾਗ ਲਿਆ। ਇਸ ਧਰਨੇ 'ਚ ਸਾਰੇ ਹੀ ਸੰਬੋਧਨ ਕਰਨ ਵਾਲੇ ਆਗੂਆਂ ਨੇ ਇਸ ਖੇਤੀਬਾੜੀ ਆਰਡੀਨੈਂਸ ਨੂੰ ਕਿਸਾਨਾਂ ਦੇ ਖ਼ਿਲਾਫ਼ ਦੱਸਿਆ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਗੁਰਪਾਲ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਨੇ ਦੱਸਿਆ ਕਿ ਇਹ ਖੇਤੀ ਆਰਡੀਨੈਂਸ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰ ਦੇਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਫਾਜ਼ਿਲਕਾ ਆਗੂ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਆਪਣੇ ਸੰਬੋਧਨ 'ਚ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ, ਪੰਜਾਬੀਆਂ ਦੀ ਅਤੇ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਲਾਹ ਲਏ ਤੋਂ ਬਿਨਾਂ ਇਹ ਖੇਤੀ ਆਰਡੀਨੈਂਸ ਬਿੱਲ ਲੋਕ ਸਭਾ 'ਚ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਪਾਸ ਵੀ ਕਰਵਾ ਲਿਆਜਿਸ ਦੇ ਵਿਰੋਧ 'ਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਆੜ੍ਹਤੀ ਯੂਨੀਅਨ ਫਾਜ਼ਿਲਕਾ ਦੇ ਪ੍ਰਧਾਨ ਓਮ ਪ੍ਰਕਾਸ਼ ਸੇਤੀਆ ਨੇ ਸੰਬੋਧਨ 'ਚ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਖੇਤੀ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤਬਾਹ ਕਰਨ ਦਾ ਫੈਸਲਾ ਲਿਆ ਹੈ। ਸੇਤੀਆ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਧਰਨੇ 'ਚ ਸਾਰਿਆਂ ਕਿਸਾਨਾਂ ਅਤੇ ਆੜ੍ਹਤੀਆਂ ਦਾ ਸਾਥ ਦੇਣ ਲਈ ਪਹੁੰਚੇ ਹਨ। ਇਸ ਮੌਕੇ ਓਮ ਪ੍ਰਕਾਸ਼ ਸਾਬਕਾ ਚੇਅਰਮੈਨ ਪੰਜਾਬ, ਸਤਨਾਮ ਸਿੰਘ ਸਰਕਲ ਪ੍ਰਧਾਨ ਅਰਨੀਵਾਲਾ, ਹੀਰਾ ਸਿੰਘ ਡੱਬਵਾਲੀ, ਸੁਖਜਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ ਅਰਨੀਵਾਲਾ, ਨੋਨਾ ਬਰਾੜ ਸਟੇਟ ਡੈਲੀਗੇਟ, ਬਲਵਿੰਦਰ ਸਿੰਘ ਪੱਪਾ ਸਰਪੰਚ, ਸਤਿੰਦਰ ਸਿੰਘ ਸਵੀ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਪਰਮਜੀਤ ਸਿੰਘ ਨੂਰਸ਼ਾਹ ਸਰਕਲ ਪ੍ਰਧਾਨ ਮੰਡੀ ਲਾਧੂਕਾ,ਬੱਬੀ ਖੋਸਾ, ਸੰਪੂਰਨ ਸਿੰਘ ਬਹਿਕ ਖਾਸ ਆਦਿ ਨੇ ਵੀ ਸੰਬੋਧਨ ਕੀਤਾਇਸ ਮੌਕੇ ਨਿਰਭੈ ਸਿੰਘ ਬਰਾੜ ਸਰਕਲ ਪ੍ਰਧਾਨ, ਹਰਦੀਪ ਸਿੰਘ ਢਾਕਾ ਸਰਕਲ ਪ੍ਰਧਾਨ, ਕੁਲਦੀਪ ਸਿੰਘ ਸ਼ਤੀਰ ਵਾਲਾ ਸਰਕਲ ਪ੍ਰਧਾਨ, ਗੁਲਸ਼ੇਰ ਸਿੰਘ ਸਰਕਲ ਪ੍ਰਧਾਨ, ਤੇਜਵੰਤ ਸਿੰਘ ਟੀਟਾ ਸਰਕਲ ਪ੍ਰਧਾਨ, ਨਰੇਸ਼ ਸੇਤੀਆ ਸਰਕਲ ਪ੍ਰਧਾਨ, ਬਚਨ ਸਿੰਘ ਸਾਬਕਾ ਸਰਪੰਚ, ਮੰਗਤ ਸਿੰਘ ਮੈਂਬਰ ਜ਼ਿਲ੍ਹਾ ਪ੍ਰਰੀਸ਼ਦ, ਗਾਇਕ ਵੀਰਾਂ ਬਰਾੜ, ਗਾਇਕ ਗੁਰਨਾਮ ਭੁੰਲਰ ਦੇ ਪਿਤਾ, ਭਰਪੂਰ ਸਿੰਘ ਸਾਬਕਾ ਸਰਪੰਚ, ਸੁਖਪਾਲ ਸਿੰਘ, ਡਾ ਹੁਸ਼ਿਆਰ ਸਿੰਘ, ਦਾਰਾ ਸਿੰਘ, ਸੁਖਦੇਵ ਸਿੰਘ ਝੰਗਣ ਭੈਣੀ, ਹਰਨੇਕ ਸਿੰਘ ਸਰਪੰਚ, ਦਲੀਪ ਸਿੰਘ ਸਾਬਕਾ ਸਰਪੰਚ, ਪ੍ਰਰੇਮ ਸਿੰਘ, ਬੂਟਾ ਸਿੰਘ ਸਰਪੰਚ, ਜਰਨੈਲ ਸਿੰਘ ਸਾਬਕਾ ਸਰਪੰਚ, ਬੱਗੂ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਗੁੱਦੜ ਭੈਣੀ, ਚਿਮਨ ਸਿੰਘ ਨੂਰਸ਼ਾਹ, ਪਰਮਜੀਤ ਸਿੰਘ ਲਾਧੂਕਾ ਪਿੰਡ, ਸੁਖਦੇਵ ਸਿੰਘ ਰੇਤੇ ਵਾਲੀ, ਦਲੀਪ ਸਿੰਘ ਢਾਣੀ ਸੱਦਾ ਸਿੰਘ, ਦੇਵ ਸਿੰਘ ਸਾਬਕਾ ਸਰਪੰਚ,ਜਗਸੀਰ ਸਿੰਘ ਸੀਰਾ ਸਰਪੰਚ, ਕੁਲਬੀਰ ਸਿੰਘ ਸਰਪੰਚ, ਕਾਲਾ ਸੰਧੂ ਦਫਤਰ ਇੰਚਾਰਜ, ਬਿੰਦਰ ਸਿੰਘ ਦਫਤਰ ਇੰਚਾਰਜ ਫਾਜ਼ਿਲਕਾ, ਸ਼ੰਭੂ ਸਿੰਘ ਸਾਬਕਾ ਸਰਪੰਚ, ਸ਼ਮਿੰਦਰ ਸਿੰਘ ਸਰਪੰਚ, ਅਮਰ ਸਿੰਘ ਗੰਜੂ ਹਸਤਾ, ਮਹਿੰਦਰ ਸਿੰਘ ਸਮਸ਼ਾਬਾਦ, ਰਾਜ ਤਿਲਕ ਪਿੰਡ ਲਾਧੂਕਾ, ਗੁਰਮੀਤ ਸਿੰਘ ਰਾਣੂ, ਤਜਿੰਦਰ ਸਿੰਘ ਿਢੱਪਾਂਵਾਲੀ, ਜਸਵੰਤ ਸਿੰਘ, ਗੁਰਮੀਤ ਸਿੰਘ ਸਰਪੰਚ, ਸੁਰਿੰਦਰ ਕੰਬੋਜ, ਬਹਾਦਰ ਰਾਮ ਸਰਪੰਚ ਸਾਬਕਾ, ਜਥੇਦਾਰ ਸੁਖਪਾਲ ਸਿੰਘ, ਭਜਨ ਲਾਲ ਸਾਬਕਾ ਸਰਪੰਚ, ਵਿਨੋਦ ਸ਼ਰਮਾ ਫ਼ਾਜ਼ਿਲਕਾ ਸ਼ਹਿਰੀ ਯੂਥ ਪ੍ਰਧਾਨ, ਸੰਜੀਵ ਸ਼ਰਮਾ, ਲੱਕੀ ਅਰਨੀਵਾਲਾ, ਕੁਲਦੀਪ ਸਿੰਘ ਨਵਾਂ ਕਾਲਾਂਵਾਲੀ, ਬਲਵਿੰਦਰ ਸਿੰਘ ਬਾਰੇ ਕਾ, ਸੁਖਦੇਵ ਸਿੰਘ ਠੇਠੀ ਪ੍ਰਧਾਨ, ਸਤੀਸ਼ ਕੁਮਾਰ ਬੱਬਰ, ਐੱਮਸੀ ਦੁੱਲਾ ਸਿੰਘ, ਅੰਗਰੇਜ਼ ਸਿੰਘ ਭੁੱਲਰ ਸਾਬਕਾ ਸਰਪੰਚ, ਦਲਜੀਤ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਸਰਪੰਚ, ਮੁਖਤਿਆਰ ਸਿੰਘ ਬਲਾਕ ਸਮੰਤੀ ਮੈਂਬਰ, ਰਾਜਾ ਸੇਤੀਆ, ਜਿੰਮੀ ਕਾਠਪਾਲ,ਗੁਰਮੇਹਰ ਕਾਠਪਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਵਰਕਰ ਕਿਸਾਨ ਅਤੇ ਆੜ੍ਹਤੀ ਸ਼ਾਮਲ ਸਨ।