ਸੁਖਦੀਪ ਘੁੜਿਆਣਾ, ਮੰਡੀ ਅਰਨੀਵਾਲਾ : ਕਿਸਾਨ ਵਿਰੋਧੀ ਆਰਡੀਨੈਂਸ ਜੋ ਕਿ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਧੱਕੇ ਨਾਲ ਪਾਸ ਕਰ ਰਹੀ ਹੈ ਜਿਸਦਾ ਨੁਕਸਾਨ ਕਿਸਾਨ, ਮਜ਼ਦੂਰ, ਛੋਟੇ ਵਪਾਰੀ, ਦੁਕਾਨਦਾਰਾਂ ਨੂੰ ਸਿੱਧੇ ਤੌਰ 'ਤੇ ਹੋਣਾ ਹੈ। ਆਮ ਆਦਮੀ ਪਾਰਟੀ ਪੰਜਾਬ ਵੀ ਕਿਸਾਨਾਂ ਦੀ ਹਮਾਇਤ 'ਚ ਖੜ੍ਹੀ। ਇਸੇ ਸਬੰਧੀ ਹਲਕਾ ਜਲਾਲਾਬਾਦ 'ਚ ਪੈਂਦੀ ਮੰਡੀ ਅਰਨੀਵਾਲਾ 'ਚ ਅਕਾਲੀ ਭਾਜਪਾ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਦੇਵ ਰਾਜ ਸ਼ਰਮਾ, ਯੂਥ ਆਗੂ ਗੋਲਡੀ ਕੰਬੋਜ ਦੁਆਰਾ ਕੀਤੀ ਗਈ। ਆਮ ਆਦਮੀ ਪਾਰਟੀ ਵੱਲੋਂ ਇਸ ਪ੍ਰਦਰਸ਼ਨ 'ਚ ਮੱਥੇ ਤੇ ਕਾਲੇ ਰੀਬਨ ਬੰਨ ਹੱਥਾਂ 'ਚ ਝੋਨੇ ਦੇ ਬੂਟੇ ਫੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਗੋਲਡੀ ਕੰਬੋਜ ਨੇ ਕਿਹਾ ਕਿ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ ਅਤੇ ਇਨ੍ਹਾਂ ਬਿੱਲਾਂ ਦਾ ਡੱਟ ਕੇ ਵਿਰੋਧ ਕਰਾਂਗੇ ਤਾਂ ਕਿ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਜਿਸ ਆਰਡੀਨੈਂਸ ਨੂੰ ਮੋਦੀ ਸਰਕਾਰ ਕਿਸਾਨ ਪੱਖੀ ਦੱਸ ਰਹੀ ਹੈ। ਉਸ 'ਚ ਕੁਝ ਵੀ ਕਿਸਾਨਾਂ ਦੇ ਹਿੱਤਾਂ 'ਚ ਕੁਝ ਵੀ ਦਰਜ ਨਹੀਂ ਹੈ, ਇਹ ਸਭ ਪ੍ਰਰਾਈਵੇਟ ਕੰਪਨੀਆਂ ਨੂੰ ਹੀ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ, ਜਿਸ ਨੂੰ ਅਸੀਂ ਕਿਸੇ ਕੀਮਤ ਤੇ ਕਾਮਯਾਬ ਨਹੀ ਹੋਣ ਦੇਵਾਂਗੇ ਇਸ ਮੌਕੇ ਤੇ ਗੋਲਡੀ ਕੰਬੋਜ਼ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰਦਰਸ਼ਨ ਦੌਰਾਨ ਯੂਥ ਆਗੂ ਸੁਖਵਿੰਦਰ ਕੰਬੋਜ,ਟੀ ਟੀ ਕੰਬੋਜ, ਗੁਰਪ੍ਰਰੀਤ ਸੰਧੂ, ਕਾਕਾ ਮਾਨ, ਸਪੋਕਸਮੈਨ ਨਵਦੀਪ ਕੰਧਵਾਲੀਆ, ਮਨਜਿੰਦਰ ਖੇੜਾ, ਸ਼ਿੰਦਰਪਾਲ ਗੋਸ਼ਾ,ਗੁਰਸੇਵਕ ਚਹਿਲ, ਮੰਗਲ ਕਮਾਲੀਆ, ਗੁਰਵਿੰਦਰ ਸਿੰਘ, ਕਰਨ ਕੰਬੋਜ, ਹਰਮਨ ਚਹਿਲ, ਮੰਗਾ ਚਿਰਾਗਾ, ਟਹਿਲ ਸਿੰਘ 'ਤੇ ਹੋਰ ਵੀ ਵੱਡੀ ਗਿਣਤੀ ਚ ਆਪ ਵਲੰਟੀਆਰ ਸ਼ਾਮਲ ਸਨ।