ਰਾਜੇਸ਼ ਢੰਡ, ਜ਼ੀਰਾ : ਖ਼ੇਤੀ ਆਰਡੀਨੈਂਸ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਟਰੱਕ ਆਪਰੇਟਰ ਯੂਨੀਅਨ ਕਮੇਟੀ ਫਿਰੋਜਪੁਰ ਦੇ ਸੱਦੇ ਅਨੁਸਾਰ ਕਿਸਾਨ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਟਰੱਕ ਯੂਨੀਅਨ ਜ਼ੀਰਾ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਇੱਕ ਕਾਲਾ ਕਾਨੂੰਨ ਹੈ, ਜਿਸ ਨੂੰੂ ਕੇਂਦਰ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ। ਇਸ ਮੌਕੇ ਬਾਬੂ ਸਿੰਘ ਭੜਾਣਾ ਪ੍ਰਧਾਨ ਜਿਲ੍ਹਾ ਟਰੱਕ ਯੂਨੀਅਨ ਕਮੇਟੀ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੀਆਂ 11 ਟਰੱਕ ਯੂਨੀਅਨਾਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਗਈ ਹੈ।