ਰਾਜੇਸ਼ ਢੰਡ, ਜ਼ੀਰਾ : ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਕਮਿਊਨਿਟੀ ਆਊਟਰੀਚ ਪ੍ਰਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਹਰਜੀਤ ਸਿੰਘ, ਮੈਡਮ ਅਮਰਜੀਤ ਕੌਰ ਅਤੇ ਪਿ੍ਰੰਸੀਪਲ ਅਵਿਨਾਸ਼ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਪ੍ਰਰੋਗਰਾਮ ਵਿਚ ਸਕੂਲ ਦੇ ਐੱਨਐੱਸਐੱਸ ਵਲੰਟੀਅਰਜ ਨੇ ਭਾਗ ਲਿਆ ਅਤੇ ਵਲੰਟੀਅਰਜ਼ ਵੱਲੋਂ ਪ੍ਰਰੋਗਰਾਮ ਅਫ਼ਸਰ ਅਰਵਿੰਦਰ ਸਿੰਘ ਦੀ ਹਾਜ਼ਰੀ ਵਿਚ ਇਲਾਕੇ ਦੀਆਂ ਵੱਖ-ਵੱਖ ਸਲੱਮ ਬਸਤੀਆਂ ਵਿਚ ਜਾ ਕੇ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਕੱਪੜੇ ਅਤੇ ਹੋਰ ਜ਼ਰੂਰੀ ਵਸਤੂਆਂ ਆਦਿ ਮੁਹੱਈਆ ਕਰਵਾਈਆਂ ਗਈਆਂ ਅਤੇ ਇਸ ਪ੍ਰਰੋਗਰਾਮ ਵਿਚ ਸਕੂਲ ਦੇ ਸਮੂਹ ਸਟਾਫ ਨੇ ਵੀ ਵਲੰਟੀਅਰਜ਼ ਨਾਲ ਯੋਗ ਭੂਮਿਕਾ ਨਿਭਾ ਕੇੇ ਉਨ੍ਹਾਂ ਦਾ ਸਾਥ ਦਿੱਤਾ। ਇਸ ਸਮੇਂ ਸਕੂਲ ਦੇ ਪਿ੍ਰੰਸੀਪਲ ਅਵਿਨਾਸ਼ ਸਿੰਘ ਨੇ ਐੱਨਐੱਸਐੱਸ ਵਲੰਟੀਅਰਜ ਅਤੇ ਸਮੂਹ ਸਟਾਫ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਮਿਊਨਿਟੀ ਆਊਟਰੀਚ ਵਿਚ ਹੋਰ ਵਧ ਚੜ ਕੇ ਹਿੱਸਾ ਪਾਉਣ ਲਈ ਪ੍ਰਰੇਰਿਤ ਕੀਤਾ।