ਰਵੀ ਮੋਂਗਾ, ਗੁਰੂਹਰਸਹਾਏ : ਭਾਰਤੀ ਖਾਦ ਭੰਡਾਰ ਦੇ ਦਫਤਰ 'ਚ ਪੋਸ਼ਣ ਮਹਾਂ 2020 ਤਹਿਤ ਕੇਂਦਰ ਸਰਕਾਰ ਦੀ ਹਦਾਇਤਾਂ ਅਨੁਸਾਰ ਪੋਸ਼ਣ ਮਹੀਨਾ ਸਤੰਬਰ 2020 ਤਹਿਤ ਐੱਫਸੀਆਈ ਦੇ ਦਫਤਰ ਵਿਚ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਵੀ ਸ਼ਰਮਾ ਵੱਲੋਂ ਪੌਦੇ ਲਗਾ ਕੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਏਐੱਮ ਅਸ਼ੋਕ ਮੋਂਗਾ, ਬਲਵਿੰਦਰ ਸਿੰਘ, ਤਿਲਕ ਰਾਜ, ਸ਼ਵਿੰਦਰ ਸਿੰਘ, ਮਨੀਸ਼, ਸ਼ਿਵ ਬਾਲਕ ਅਤੇ ਆੜਤੀ ਯੂਨੀਅਨ ਦੇ ਕੈਸ਼ੀਅਰ ਟੋਨੀ ਗੁਪਤਾ ਮੌਜ਼ੂਦ ਸੀ। ਇਸ ਮੌਕੇ ਇਸ ਅਭਿਆਨ ਸਬੰਧੀ ਜਾਣਕਾਰੀ ਦਿੰਦਿਆਂ ਏਐੱਮ ਅਸ਼ੋਕ ਮੋਂਗਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਪੋਸ਼ਣ ਮਹੀਨਾ ਸਿਤੰਬਰ ਮਨਾਇਆ ਜਾ ਰਿਹਾ ਹੈ, ਜਿਸ ਵਿਚ ਬਗੀਚੀ ਬਣਾਕੇ ਵੱਖ ਵੱਖ ਤਰ੍ਹਾਂ ਦੇ ਆਰਗੈਨਿਕ ਪੌਦੇ ਲਗਾਣ ਲਈ ਲੋਕਾਂ ਨੂੰ ਪ੍ਰਰੇਰਿਤ ਕੀਤਾ ਜਾ ਰਿਹਾ ਹੈ ਤਾਂਕਿ ਲੋਕ ਵੱਧ ਵੱਧ ਤੋਂ ਆਰਗੈਨਿਕ ਫਲ ਅਤੇ ਸਬਜ਼ੀਆਂ ਖਾਣ ਤਾਂਕਿ ਲੋਕ ਭਿਆਨਕ ਬਿਮਾਰੀਆਂ ਤੋਂ ਬਚ ਸਕਣ। ਇਹ ਪੋਸ਼ਣ ਮਹੀਨਾ ਐੱਫਸੀਆਈ ਵੱਲੋਂ ਸਾਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ।