ਸੋਮ ਪ੍ਰਕਾਸ਼,ਜਲਾਲਾਬਾਦ : ਪੀਡਬਲਯੂਡੀ ਫੀਲਡ ਐਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਾਂਚ ਜਲਾਲਾਬਾਦ ਦੇ ਬ੍ਾਂਚ ਪ੍ਰਧਾਨ ਪਰਮਜੀਤ ਸਿੰਘ, ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਅਤੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਰਾਜ ਭੜੋਲੀਵਾਲਾ ਦੇ ਯਤਨਾ ਸਦਕਾ ਬੀਤੇ ਦਿਨ ਕਰਮਚਾਰੀ ਦਲ ਦੇ ਸਾਥੀ ਭੁਪਿੰਦਰ ਕੁਮਾਰ ਜ਼ਿਲ੍ਹਾ ਆਗੂ ਜੋਕਿ ਆਪਣੀ ਬ੍ਾਂਚ ਜਲਾਲਾਬਾਦ ਦੇ 9 ਵਰਕਰਾਂ ਸਮੇਤ ਕਰਮਚਾਰੀ ਦਲ ਨੂੰ ਅਲਵਿੰਦਾ ਕਹਿ ਕੇ ਪੀਡਬਲਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਿਚ ਸ਼ਾਮਿਲ ਹੋਏ ਸਨ। ਉਪਰੋਕਤ ਜਥੇਬੰਦੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਸਰਬ ਸੰਮਤੀ ਨਾਲ ਭੁਪਿੰਦਰ ਕੁਮਾਰ ਨੂੰ ਬ੍ਾਂਚ ਚੇਅਰਮੈਨ, ਜਗਜੀਤ ਸਿੰਘ ਮੀਤ ਪ੍ਰਧਾਨ, ਅੱਤਰ ਸਿੰਘ ਜੁਆਇਟ ਸਕੱਤਰ, ਜਸਵੰਤ ਸਿੰਘ ਪ੍ਰਰੈਸ ਸਕੱਤਰ, ਬਹਾਦਰ ਸਿੰਘ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਨੇ ਇਸ ਸਬੰਧੀ ਪ੍ਰਰੈਸ ਬਿਆਨ ਜਾਰੀ ਕਰਦਿਆਂ ਅੱਗੇ ਦੱਸਿਆ ਕਿ ਸਰਕਾਰ ਦੀਆਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਮਾਰੂ ਨੀਤੀਆਂ ਨੂੰ ਮੋੜਾ ਦੇਣ ਲਈ ਪੰਜਾਬ, ਯੂ.ਟੀ. ਅਤੇ ਪੈਨਸ਼ਨਰ ਤੇ ਮੁਲਾਜਮ ਸੰਘਰਸ਼ ਕਮੇਟੀ ਵਲੋਂ ਸਾਰੇ ਪੰਜਾਬ ਵਿਚ ਪ੍ਰਰੋਗਰਾਮ ਉਲੀਕੇ ਗਏ ਹਨ ਕਿ ਜਿਲ੍ਹਾ ਕੇਂਦਰ ਵਿਚ 16 ਸਤੰਬਰ ਤੋਂ 30 ਸਤੰਬਰ ਤੱਕ ਭੁੱਖ ਹੜਤਾਲਾਂ ਕੀਤੀਆਂ ਜਾਣਗੀਆਂ। ਜਿਸ ਤਹਿਤ ਫਾਜਿਲਕਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਭੁੱਖ ਹੜਤਾਲ ਚੱਲ ਰਹੀ ਹੈ। ਜਿਸ ਵਿਚ 24 ਸਤੰਬਰ ਨੂੰ ਬ੍ਾਂਚ ਜਲਾਲਾਬਾਦ ਤੋਂ ਵੱਡਾ ਕਾਫਲਾ ਇਸ ਭੁੱਖ ਹੜਤਾਲ ਵਿਚ ਸ਼ਾਮਿਲ ਹੋਵੇਗਾ। ਉਨ੍ਹਾਂ ਕਿਹਾ ਕਿ ਮੁਲਾਜਮ ਮੰਗਾਂ ਜਿਵੇਂ ਕਿ ਕੰਟਰੈਕਟ/ਮਸਟਰੋਲ ਅਤੇ ਠੇਕੇ 'ਤੇ ਲੱਗੇ ਕਾਮੇ ਪੱਕੇ ਕਰਨਾ, ਰੁਕਿਆਂ ਡੀ.ਏ. ਤੁਰੰਤ ਜਾਰੀ ਕਰਨਾ, 6ਵੇਂ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ, ਪਬਲਿਕ ਅਦਾਰਿਆਂ ਦਾ ਨਿੱਜੀਕਰਨ/ਪੰਚਾਇਤੀਕਰਨ ਬੰਦ ਕਰਨਾ, ਪੁਰਾਣੀ ਪੈਨਸ਼ਨ ਸਕੀਮਾਂ ਬਹਾਲ ਕਰਨਾ, ਮੋਬਾਇਲ ਭੱਤੇ ਦੀ ਕਟੋਤੀ ਵਾਪਸ ਲੈਣਾ, 8700 ਜਲ ਸਰੋਤ ਅਤੇ 2400 ਜਲ ਸਪਲਾਈ ਵਿਭਾਗ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨਾ, ਮਿਡ-ਡੇ-ਮੀਲ ਵਰਕਰਾਂ ਨੂੰ ਬਣਦਾ ਮਾਨਭੱਤਾ ਘੱਟੋ ਘੱਟ 18000 ਰੁਪਏ ਪ੍ਰਤੀ ਮਹੀਨਾ ਦੇਣਾ, ਆਂਗਣਵਾੜੀ ਤੇ ਆਸ਼ਾ ਵਰਕਰਾਂ ਨੂੰ ਵੀ ਡੀ.ਸੀ.ਰੇਟ ਤਹਿਤ ਮਾਣਭੱਤਾ ਦੇਣਾ ਆਦਿ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਭਵਿੱਖ ਵਿਚ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾਵੇਗਾ।