ਸੁਖਦੀਪ ਘੁੜਿਆਣਾ ਮੰਡੀ ਅਰਨੀਵਾਲਾ : ਕੋਰੋਨਾ ਵਾਇਰਸ ਦੇ ਚਲਦਿਆਂ ਗਰੀਬ ਤੇ ਮਜ਼ਦੂਰ ਪਰਿਵਾਰਾਂ ਦਾ ਕੰਮ ਕਾਰ ਚੱਲਿਆ ਗਿਆ ਤੇ ਛੇ ਮਹੀਨਿਆਂ 'ਚ ਉਨ੍ਹਾਂ ਦੀ ਆਰਥਿਕ ਦਸ਼ਾ ਤਹਿਸ ਨਹਿਸ ਹੋ ਗਈ। ਟਰਾਂਸਪੋਟਰਾਂ ਜਾਂ ਉਨ੍ਹਾਂ ਦੇ ਡਰਾਈਵਰਾਂ ਨੂੰ ਫਾਈਨਾਂਸਰਾਂ ਵੱਲੋਂ ਤੰਗ ਕੀਤਾ ਗਿਆ। ਸਰਕਾਰਾਂ ਨੇ ਇਨ੍ਹਾਂ ਪ੍ਰਰਾਈਵੇਟ ਕੰਪਨੀਆਂ ਨੂੰ ਲਾਕਡਾਊਨ ਦੌਰਾਨ ਕਿਸ਼ਤਾਂ ਨਾ ਲੈਣ ਦੀ ਅਪੀਲ ਵੀ ਕੀਤੀ ਸੀ, ਪਰ ਜੋ ਛੋਟੇ ਫਾਈਨਾਂਸਰ ਸਨ ਉਨ੍ਹਾਂ ਨੇ ਆਪਣੇ ਗ੍ਰਾਹਕਾਂ ਨਾਲ ਬਹੁਤ ਧੱਕਾ ਤੇ ਬਦਸਲੂਕੀ ਕੀਤੀ ਗਈ।

ਇਸ ਤਰ੍ਹਾਂ ਦਾ ਹੀ ਮਾਮਲਾ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਅਰਨੀਵਾਲਾ ਦੇ ਪਿੰਡ ਕੰਧ ਵਾਲਾ ਹਾਜਰ ਖਾਂ 'ਚ ਸਾਹਮਣੇ ਆਇਆ ਹੈ। ਹਮੀਰ ਸਿੰਘ ਪੁੱਤਰ ਸੂਬਾ ਸਿੰਘ ਜੋ ਕਿ ਪ੍ਰਰਾਈਵੇਟ ਕੰਪਨੀ ਦੀ ਇਕ ਬੱਸ ਦਾ ਡਰਾਈਵਰ ਸੀ। ਲਾਕਡਾਊਨ 'ਚ ਉਸ ਦੀ ਅਚਾਨਕ ਮੌਤ ਹੋ ਗਈ ਸੀ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਹਮੀਰ ਨੇ ਘਰ ਵਾਸਤੇ ਕਿਸ਼ਤਾਂ 'ਤੇ ਕੁਝ ਸਾਮਾਨ ਖਰੀਦਿਆ ਸੀ।ਲਾਕਡਾਊਨ 'ਚ ਕੰਮ ਨਾ ਹੋਣ ਕਾਰਨ ਉਨ੍ਹਾਂ ਤੋਂ ਸਾਮਾਨ ਦੀਆਂ ਕਿਸ਼ਤਾਂ ਮੋੜ ਨਾ ਹੋਈਆਂ ਤਾਂ ਪ੍ਰਰਾਈਵੇਟ ਫਾਈਨਾਂਸਰ ਧੱਕੇ ਨਾਲ ਘਰ ਦਾ ਸਾਮਾਨ ਚੁੱਕ ਕੇ ਲੈ ਗਏ। ਜਿਸ ਦੀ ਬਦਨਾਮੀ ਦੀ ਚਿੰਤਾ 'ਚ ਹਮੀਰ ਦੇ ਦਿਮਾਗ ਦੀਆਂ ਨਾੜਾਂ ਬੰਦ ਹੋਣ ਕਾਰਨ ਮੌਤ ਹੋ ਗਈ।ਮਿ੍ਤਕ ਦੇ ਪਰਿਵਾਰ 'ਚ ਉਸ ਦੀ ਪਤਨੀ, ਇਕ ਅਠਾਰਾਂ ਸਾਲ ਦੀ ਕੁੜੀ ਤੇ ਦੋ ਮੁੰਡੇ ਹਨ ਜੋ ਕਿ ਸਰਕਾਰੀ ਸਕੂਲ 'ਚ ਪੜ੍ਹ ਰਹੇ ਹਨ। ਸੂਬਾ ਸਿੰਘ ਨੇ ਦੱਸਿਆ ਕਿ ਉਸ ਦੇ ਇਕ ਪੁੱਤਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਵੀ ਬੱਚੀ ਜੋ ਕਿ ਗੁੰਗੀ ਤੇ ਬੋਲੀ ਹੈ ਨੂੰ ਵੀ ਹਮੀਰ ਹੀ ਪਾਲ ਰਿਹਾ ਸੀ।ਉਹ ਖੁਦ ਬਜੁਰਗ ਹਨ ਤੇ ਗ੍ੰਥੀ ਦਾ ਕੰਮ ਕਰਦੇ ਹਨ। ਲਾਕਡਾਊਨ ਕਾਰਨ ਉਨ੍ਹਾਂ ਦਾ ਕੰਮ ਵੀ ਠੱਪ ਹੈਘਰ ਦਾ ਗੁਜ਼ਾਰਾ ਬਹੁਤ ਅੌਖਾ ਚਲਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੇ ਘਰ ਦਾ ਗੁਜ਼ਾਰਾ ਬਹੁਤ ਅੌਖਾ ਚਲਦਾ ਹੈ ਤੇ ਆਰਥਿਕ ਮਦਦ ਕਰਨ ਦੀ ਗੁਹਾਰ ਲਾਈ ਗਈ ਹੈ ਤੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।