ਸੁਰਜੀਤ ਪ੍ਰਜਾਪਤ, ਮੰਡੀ ਲਾਧੂਕਾ : ਮੰਡੀ ਲਾਧੂਕਾ ਅੰਦਰ ਨਸ਼ੇ ਦੀ ਸਪਲਾਈ ਨੂੰ ਰੋਕਣ ਲਈ ਮੰਡੀ ਵਾਸੀ ਹਾਜ਼ਾਰੀ ਲਾਲ ਨੇ ਜਦੋਂ ਨਸ਼ਾ ਤਸਕਰਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਹਜ਼ਾਰੀ ਲਾਲ ਨਾਲ ਕੁੱਟਮਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਦੇ ਪੁੱਤਰ ਸੋਨੂੰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਰਾਧਾ ਸੁਆਮੀ ਪੁੱਤਰ ਕਿ੍ਸ਼ਨ ਲਾਲ ਕਰਿਆਨਾ ਸਟੋਰ ਚਲਾ ਰਿਹਾ ਹੈ ਜਿਸ 'ਚ ਉਹ ਰਾਸ਼ਨ ਦੀ ਆੜ 'ਚ ਭੰਗ, ਚਰਸ, ਗਾਂਜਾ ਆਦਿ ਵੇਚਦਾ ਹੈ ਅਤੇ ਰਿਹਾਇਸ਼ੀ ਇਲਾਕਾ ਹੋਣ ਦੇ ਬਾਵਜੂਦ ਵੀ ਨਸ਼ੇ ਦਾ ਧੰਦਾ ਸ਼ਰੇਆਮ ਕਰਦਾ ਹੈ। ਨੌਜਵਾਨ ਵੀ ਉਨ੍ਹਾਂ ਦੇ ਘਰਾਂ ਦੇ ਨੇੜੇ ਘੁੰਮਦੇ ਰਹਿੰਦੇ ਹਨ, ਜਿਨ੍ਹਾਂ ਨੂੰ ਰੋਕਣ ਲਈ ਮੇਰੇ ਪਿਤਾ ਹਜ਼ਾਰੀ ਲਾਲ ਨੇ ਬੇਨਤੀ ਕੀਤੀ ਤਾਂ ਦੋਸ਼ੀਆਂ ਨੇ ਆਪਣੇ ਪਰਿਵਾਰ ਤੇ ਦੋਸਤ ਮਿੱਤਰਾਂ ਨੂੰ ਬੁਲਾ ਕੇ ਘਰ ਵੜ੍ਹ ਕੇ ਤੇਜਧਾਰ ਹਥਿਆਰਾਂ ਨਾਲ ਮੇਰੇ ਮਾਤਾ-ਪਿਤਾ 'ਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਪਿਤਾ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮਾਤਾ ਸਰਿਤਾ ਰਾਣੀ ਨੂੰ ਫਾਜਿਲਕਾ ਦਾਖਲ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਸੀਆ ਰਾਮ,.ਪ੍ਰਰੇਮ ਦਾਸ, ਚਰਨ ਦਾਸ ਪੁੱਤਰ ਦੋਲਤ ਰਾਮ ਵਾਸੀਆਨ ਬਸਤੀ ਚੰਡੀਗੜ੍ਹ, ਕਰਨ ਕੁਮਾਰ ਅਰਜਨ ਪੁੱਤਰ, ਜੀਤ ਰਾਮ, ਰਾਧਾ ਸਵਾਮੀ,.ਮੱਖਣ ਰਾਮ ਪੁੱਤਰ ਕਿ੍ਸ਼ਨ ਲਾਲ, ਜਮਨਾ ਬਾਈ ਪਤਨੀ ਰਾਧਾ ਸਵਾਮੀ ਅਤੇ ਕੁਝ ਅਣਪਛਾਤੇ ਵਿਅਕੀਆਂ ਨੂੰ ਜਲਦ ਤੋਂ ਜਲਦ ਗਿ੍ਫਤਾਰ ਕੀਤਾ ਜਾਵੇ।

---------

ਕੀ ਕਹਿਣਾ ਹੈ ਦੂਜੀ ਧਿਰ ਦਾ

ਉਨ੍ਹਾਂ ਕਿਹਾ ਕਿ ਸਾਡੇ ਤੇ ਲਾਏ ਸਾਰੇ ਦੋਸ਼ ਬੇਬੂਨਿਆਦ ਹਨ, ਇਹ ਲੜਾਈ ਵਾਟਰ ਵਰਕਸ ਦੇ ਪਾਣੀ ਨੂੰ ਲੈ ਕੇ ਹੋਈ, ਜਿਸ 'ਚ ਦੋਵੇਂ ਪਰਿਵਾਰ ਆਪਸ 'ਚ ਭਿੜ ਗਏ। ਦੋਵਾਂ ਪਰਿਵਾਰਾਂਾਂ ਦੇ ਮੈਬਰਾਂ ਨੂੰ ਸੱਟਾਂ ਲਗੀਆਂ ਅਤੇ ਉਨ੍ਹਾਂ ਨੇ ਸਾਡੇ ਘਰ 'ਚ 40-50 ਮੁੰਡੇ ਬੁਲਾ ਕੇ ਸਾਨੂੰ ਫੱਟੜ ਕਰ ਦਿੱਤਾ ਤੇ ਸਾਰੇ ਘਰ ਦਾ ਸਾਮਾਨ ਤੋੜ ਦਿੱਤਾ।

---------------

ਦੋਸ਼ੀਆਂ 'ਤੇ ਹੋਵੇਗੀ ਕਾਰਵਾਈ : ਚੌਂਕੀ ਇੰਚਾਰਜ ਜੁਗਰਾਜ ਸਿੰਘ

ਉਨ੍ਹਾਂ ਕਿਹਾ ਕਿ ਘਟਨਾਕ੍ਮ 'ਤੇ ਪਹੁੰਚ ਕੇ ਜਾਂਚ ਕਰ ਲਈ ਗਈ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਜ਼ਾਰੀ ਲਾਲ ਪੁੱਤਰ ਰਾਮ ਦਾਸ ਦੇ ਐਕਸਰੇ ,ਇਕਬਾਲੀਆ ਬਿਆਨ, ਤੇ ਡਾਕਟਰੀ ਰਿਪੋਰਟਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦੋਸ਼ੀਆਂ ਤੇ ਰਪਟ 323,334 ਤਹਿਤ ਮੁਕਦਮਾ ਦਰਜ ਕਰ ਲਿਆ ਗਿਆ।