ਹਰਜਿੰਦਰ ਸ਼ਰਮਾ ਘੁਬਾਇਆ : ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਜ ਪਿੰਡ ਖ਼ੁੰਡ ਵਾਲਾ ਸੈਣੀਆਂ ਵਿਖੇ ਵਿਧਾਇਕ ਆਵਲਾ ਦੇ ਪੁੱਤਰ ਜਤਿਨ ਆਵਲਾ ਵੱਲੋਂ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਦੀ ਵੰਡ ਕੀਤੀ ਗਈ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਅਤੇ ਨਸ਼ੇ ਦੀ ਮਾੜੀ ਸੰਗਤੀ ਤੋਂ ਲੋਕਾਂ ਨੂੰ ਦੂਰ ਰੱਖਣ ਲਈ ਪ੍ਰਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਰ ਅਜ ਦੀ ਪਿੜ੍ਹੀ ਨੇ ਨਸ਼ਾ ਕਰਨਾ ਹੈ ਤਾਂ ਉਹ ਖੇਡਾ ਦਾ ਨਸ਼ਾ ਕਰਨ। ਇਸ ਮੌਕੇ ਜੋਨ ਨੰਬਰ 1 ਦੇ ਇੰਚਾਰਜ ਮਨਜੀਤ ਚਾਵਲਾ, ਡਾਕਟਰ ਸ਼ਾਂਤੀ ਕਪੂਰ ,ਖੁੰਡ ਵਾਲਾ ਸੈਣੀਆਂ ਸਰਪੰਚ ਸੁਖਕਰਨ ਸਿੰਘ ਨਾਲ ਪਿੰਡ ਦੀ ਪੰਚਾਇਤ ਵੀ ਹਾਜ਼ਰ ਸੀ।