ਸੁਖਵਿੰਦਰ ਥਿੰਦ ਆਲਮਸ਼ਾਹ,ਫਾਜ਼ਿਲਕਾ : ਪਾਵਰਕਾਮ ਐੰਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਫਾਜ਼ਿਲਕਾ ਵੱਲੋਂ ਪਰਿਵਾਰਾਂ ਨਾਲ ਮੀਟਿੰਗ ਕੀਤੀ ਗਈ ਤੇ ਛਾਟੀਂ ਦੀ ਨੀਤੀ ਰੱਦ ਕਰਵਾਉਣ ਕੰਢੇ ਕਾਮੇ ਬਹਾਲ ਕਰਵਾਉਣ, ਬਰਨਾਲਾ ਸਰਕਲ ਵਰਕਓਡਰ ਜਾਰੀ ਕਰਵਾਉਣ, ਡਿਊਟੀ ਦੋਰਾਨ ਕਰੰਟ ਲੱਗਣ ਕਾਰਨ ਮੋਤ ਦੇ ਮੂੰਹ ਤੇ ਅਪੰਗ ਹੋਏ ਕਾਮਿਆਂ ਦੇ ਪਰਿਵਾਰਕ ਮੈੰਬਰਾਂ ਨੂੰ ਮੁਆਵਜ਼ਾ ਤੇ ਨੌਕਰੀ ਦਾ ਪ੍ਰਬੰਦ ਕਰਵਾਉਣ ਤੇ ਇਨ੍ਹਾਂ ਮੰਗਾਂ ਨੂੰ ਲੈ ਕੇ ਤੇ ਹੋਰ ਮੰਗ ਪੱਤਰ 'ਚ ਦਰਜ ਮੰਗਾਂ ਲਈ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਮੌਜੂਦਗੀ 'ਚ ਹੋਏ ਮਨੇਜਮੈੰਟ ਨਾਲ ਮੰਗਾਂ ਹੱਲ ਕਰਨ ਦੇ ਫੈਸਲੇ ਨੂੰ ਨਾ ਲਾਗੂ ਕਰਨ ਤੇ ਸੀ.ਐੱਚ.ਬੀ ਠੇਕਾ ਕਾਮਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਰੈੱਸ ਨੂੰ ਬਿਆਨ ਜਾਰੀ ਕਰਦਿਆਂ ਡਵੀਜਨ ਪ੍ਰਧਾਨ ਅਜੇ ਕੁਮਾਰ ਸਕਰਲ ਪ੍ਰਧਾਨ ਚੌਧਰ ਸਿੰਘ ਵੱਲੋਂ ਦੱਸਿਆ ਕਿ ਕੋਰੋਨਾ ਕਹਿਰ ਦੌਰਾਨ ਪਾਵਰਕਾਮ ਸੀ.ਐੱਚ.ਬੀ ਠੇਕਾ ਕਾਮੇ ਲਗਾਤਾਰ ਐਮਰਜੈਂਸੀ ਡਿਊਟੀਆਂ ਨਿਭਾ ਰਹੇ ਹਨ। ਕੋਰੋਨਾ ਕਹਿਰ ਦੋਰਾਨ ਐਮਰਜੈੰਸੀ ਡਿਊਟੀ ਨਿਭਾਉਂਦੇ ਕਾਮੇ ਕਰੰਟ ਲੱਗਣ ਕਾਰਨ ਕਈ ਕਾਮੇ ਮੌਤ ਦੇ ਮੂੰਹ ਪੈ ਗਏ ਤੇ ਕਈ ਕਾਮੇ ਅਪੰਗ ਹੋ ਗਏ ਲਗਭਗ 2016 ਤੋਂ ਲੈ ਕੇ ਹੁਣ ਤੱਕ 155 ਕਾਮੇ ਮੋਤ ਦੇ ਮੂੰਹ ਜਾ ਪਏ। ਪੰਜਾਬ ਸਰਕਾਰ ਤੇ ਪਾਵਰਕਾਮ ਮਨੇਜਮੈਟ ਮੁਆਵਜਾ ਦੇ ਪ੍ਰਬੰਧ ਕਰਨ 'ਤੇ ਪਰਿਵਾਰਕ ਮੈਂਬਰ ਨੂੰ ਨੋਕਰੀ ਦੇਣ ਤੋਂ ਲਗਾਤਾਰ ਭੱਜਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੱਢੇ ਕਾਮਿਆਂ ਨੂੰ ਬਹਾਲ ਕਰਨ ਬਰਨਾਲਾ ਸਰਕਲ ਦਾ ਵਾਰ ਕਾਡਰ ਜਾਰੀ ਕਰਨ ਕਰੰਟ ਦੌਰਾਨ ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੇ ਮੰਗ ਪੱਤਰ 'ਚ ਦਰਜ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਿਰਤ ਵਿਭਾਗ ਤੇ ਪਾਵਰਕਾਮ ਦੀ ਮੈਨੇਜਮੈਂਟ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ 18 ਅਗਸਤ 2020 ਨੂੰ ਪਰਿਵਾਰਾਂ ਸਮੇਤ ਕਿਰਤ ਮੰਤਰੀ ਕਿਰਤ ਵਿਭਾਗ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਕਿਰਤ ਕਮਿਸ਼ਨਰ ਪੰਜਾਬ ਮੁਹਾਲੀ ਦਫਤਰ ਵਿਖੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰ ਕਾਮ ਮੈਨੇਜਮੈਂਟ ਤੇ ਕਿਰਤ-ਵਿਭਾਗ ਦੀ ਹੋਵੇਗੀ।