ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ : ਫਿਲਮੀ ਅਦਾਕਾਰ, ਗੀਤਕਾਰ ਤੇ ਪੱਤਰਕਾਰ ਗੁਰਨਾਮ ਸਿੱਧੂ 'ਤੇ ਬੀਤੇ ਦਿਨ ਗੈਰ ਸਮਾਜੀ ਅਨਸਰਾਂ ਵੱਲੋਂ ਪ੍ਰਰੈੱਸ ਕਲੱਬ ਦੇ ਅੰਦਰ ਦਾਖਲ ਹੋ ਕੇ ਕੀਤੇ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਚੁਫੇਰਿਓਂ ਇਸ ਹਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਉਥੇ ਇਸ ਨੂੰ 'ਲਾਅ ਐਂਡ ਆਰਡਰ' ਦੀ ਨਾਕਾਮੀ ਦੱਸਦਿਆਂ ਅਕਾਲੀ ਭਾਜਪਾ ਅਤੇ ਆਪ ਆਗੂਆਂ ਨੇ ਹਾਕਮ ਧਿਰ ਨੂੰ ਕਾਫੀ ਰੱਗੜੇ ਲਾਏ ਹਨ। ਇਸ ਸਬੰਧੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ,ਉਨ੍ਹਾਂ ਦੇ ਸਿਆਸੀ ਸਕੱਤਰ ਚਰਨਜੀਤ ਬਰਾੜ , ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਭਾਜਪਾ ਦੇ ਸਾਬਕਾ ਸੀਪੀਐਸ ਸੁੱਖਪਾਲ ਸਿੰਘ ਨੰਨੂੰ, ਆਮ ਆਦਮੀ ਪਾਰਟੀ ਦੇ ਆਗੂ ਰਣਬੀਰ ਭੁੱਲਰ, ਨੌਜਵਾਨ ਆਗੂ ਮਨਵਿੰਦਰ ਸਿੰਘ 'ਮਨੀ ਸੰਧੂ' ਅਤੇ ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜਸਦੀਪ ਕੰਬੋਜ਼ ਨੇ ਗੁਰਨਾਮ ਸਿੱਧੂ 'ਤੇ ਹੋਏ ਮਾਮਲੇ ਦੀ ਸਖਤ ਨਿੰਦਿਆ ਕਰਦਿਆਂ ਫੌਰੀ ਕਾਰਵਾੲਂੀ ਦੀ ਮੰਗ ਕੀਤੀ ਹੈ।

..........................................................................

ਕਾਤਲਾਨਾ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਵੱਲੋ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਇਕ ਬਿਆਨ ਜਰੀਏ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਆਖਿਆ ਕਿ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਪ੍ਰਰੈਸ ਕਲੱਬ ਵਿੱਚ ਨਾਮਵਰ ਪੱਤਰਕਾਰ ਗੁਰਨਾਮ ਸਿੱਧੂ 'ਤੇ ਹੋਏ ਕਾਤਲਾਨਾ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਸ਼ਬਦਾਂ 'ਚ ਨਿਖੇਧੀ ਕਰਦਾ ਹੈ। ਬਰਾੜ ਨੇ ਦੋਸ਼ ਲਾਇਆ ਕਿ ਸੂਬੇ ਦੇ ਪੁਲਿਸ ਮੁਖੀ ਵੀ ਇਸ ਸਬੰਧੀ ਕੋਈ ਸੁਹਿਰਦ ਕਦਮ ਚੁੱਕਣ ਤੋਂ ਿਝਜਕ ਮਹਿਸੂਸ ਕਰ ਰਹੇ ਹਨ। ਅਕਾਲੀ ਆਗੂ ਨੇ ਗਾਮਾ ਸਿੱਧੂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਸ ਕਾਂਡ ਦੇ ਦੋਸ਼ੀਆਂ ਨੂੰ ਤਰੁੰਤ ਗਿ੍ਫਤਾਰ ਕਰਕੇ ਸਜ਼ਾ ਦੇਣ ਦੀ ਮੰਗ ਕੀਤੀ ।

......................................................................................................

ਗੁਰਨਾਮ ਸਿੱਧੂ 'ਤੇ ਹੋਏ ਹਮਲੇ ਪਿੱਛੇ ਹਾਕਮ ਧਿਰ ਦੀ ਕੋਈ ਗਹਿਰੀ ਸਾਜਿਸ਼ : ਸੁਖਪਾਲ ਸਿੰਘ ਨੰਨੂੰ

ਵੀਰਵਾਰ ਨੂੰ ਗੁਰਨਾਮ ਸਿੱਧੂ ਦਾ ਹਾਲ ਪੁੱਛਣ ਹਸਪਤਾਲ ਗਏ ਸੁਖਪਾਲ ਸਿੰਘ ਨੰਨੂੰ ਨੇ ਆਖਿਆ ਕਿ ਫਿਰੋਜ਼ਪੁਰ 'ਚ ਚੋਰੀ , ਡਕੈਤੀ , ਲੋਕਾਂ ਨੂੰ ਰਸਤੇ ਵਿੱਚ ਜਾਂਦਿਆਂ ਚੈਨੀਆਂ, ਮੋਬਾਈਲ ਖੋਹਣਾ ਆਮ ਗੱਲ ਹੋ ਗਈ ਹੈ। ਇਸ ਕਰ ਕਰਕੇ ਬਦਮਾਸ਼ਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਪ੍ਰਰੈਸ ਦੀ ਆਜ਼ਾਦੀ ਹੈ 'ਤੇ ਵੀ ਹਮਲਾ ਕਰ ਰਹੇ ਹਨ। ਸੁਖਪਾਲ ਨੰਨੂ ਨੇ ਕਿਹਾ ਕਿ ਕਾਂਗਰਸ ਸਰਕਾਰ ਸਾਰੇ ਮੁੱਦਿਆਂ 'ਤੇ ਫੇਲ੍ਹ ਹੋ ਚੁੱਕੀ ਹੈ। ਪੱਤਰਕਾਰ ਗੁਰਨਾਮ ਸਿੱਧੂ 'ਤੇ ਹਮਲਾ ਹੋਇਆ ਹੈ ਇਸ ਦੇ ਪਿੱਛੇ ਕਾਂਗਰਸੀਆਂ ਦੀ ਕੋਈ ਡੂੰਘੀ ਸਾਜਿਸ਼ ਹੈ।

.......................................................

ਪੁਲਿਸ ਨੂੰ ਸਿਆਸੀ ਬੰਧਣਾਂ ਤੋਂ ਮੁਕਤ ਕਰੇ ਕੈਪਟਨ ਸਰਕਾਰ : ਰਣਬੀਰ ਭੁੱਲਰ

---ਆਮ ਆਦਮੀ ਪਾਰਟੀ ਆਗੂ ਰਣਬੀਰ ਭੁੱਲਰ ਨੇ ਗੁਰਨਾਮ ਸਿੱਧੂ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਪੁਲਿਸ ਤੋਂ ਸਿਆਸੀ ਦਬਾਅ ਖਤਮ ਕਰਨ ਦੀ ਮੰਗ ਕੀਤੀ ਗਈ। ਰਣਬੀਰ ਭੁੱਲਰ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਜੇ ਕਰ ਸੂੂਬੇ ਦਾ ਲਾਅ ਐਂਡ ਆਰਡਰ ਠੀਕ ਕਰਨਾ ਚਾਹੁੰਦੇ ਹਨ ਤਾਂ ਪੁਲਿਸ ਨੂੰ ਸਿਆਸੀ ਬੰਧਣਾਂ ਤੋਂ ਮੁੱਕਤ ਕਰਕੇ 'ਫਰੀ ਹੈਂਡ' ਦੇਣ ਤਾਂ ਹੀ ਸੂਬੇ ਦਾ ਅਮਨ ਕਨੂੰਨ ਬਹਾਲ ਹੋ ਸੱਕਦਾ ਹੈ।

..............................................................

--ਪੰਜਾਬ ਦੇ ਵਿਗੜੇ 'ਲਾਅ ਐਂਡ ਆਰਡਰ' ਤੋਂ ਡਰੇ ਮਾਪੇ ਬੱਚਿਆਂ ਨੂੰ ਬਾਹਰ ਭੇਜਣ ਲਈ ਮਜਬੂਰ : ਐਡਵੋਕੇਟ ਜਸਦੀਪ ਕੰਬੋਜ਼

--ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਦੀਪ ਕੰੰਬੋਜ਼ ਨੇ ਗੁਰਨਾਮ ਸਿੱਧੂ 'ਤੇ ਹੋਏ ਹਮਲੇ ਨੂੰ ਪ੍ਰਰੈਸ ਦੀ ਅਜਾਦੀ 'ਤੇ ਹਮਲਾ ਕਰਾਰ ਦਿੰਦਆਂ ਆਖਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਹਾਲਾਤ ਦਿਨ ਬ ਦਿਨ ਵਿਗੜਦੇ ਹੀ ਜਾ ਰਹੇ ਹਨ। ਕੰਬੋਜ਼ ਨੇ ਆਖਿਆ ਕਿ ਸਿਆਸੀ ਇੱਛਾ ਸ਼ੱਕਤੀ ਦੀ ਕਮੀਂ ਕਾਰਨ ਹੋ ਰਹੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਾਰਨ ਹੀ ਪੰਜਾਬ ਦੇ ਮਾਪੇ ਆਪਣੇ ਇਕਲੌਤੇ ਧੀਆਂ ਪੁੱਤਰਾਂ ਨੂੰ ਇਸ ਮਾਹੌਲ ਤੋਂ ਦੂਰ ਬਾਹਰਲੇ ਮੁੱਲਕਾਂ ਵਿਚ ਭੇਜ ਰਹੇ ਹਨ। ਉਨ੍ਹਾਂ ਹਾਕਮ ਧਿਰ ਦੇ ਆਗੂਆਂ ਨੂੰ ਸਿਆਸਤ ਤੋਂ ਉਪਰ ਉਠ ਕੇ ਆਪਣੇ ਸਮਾਜ ਪ੍ਰਤੀ ਸੋਚਣ ਦੀ ਵੀ ਅਪੀਲ ਕੀਤੀ।

............................................................................................

ਗਰੀਬਾਂ ਨੂੰ ਰੋਟੀ ਖੁਆਉਣ ਵਾਲਿਆਂ 'ਤੇ ਹੀ ਹਮਲੇ ਕਰਵਾਏ ਜਾ ਰਹੇ ਹਨ : ਮਨੀ ਸੰਧੂ

ਇਸ ਮੌਕੇ 'ਟੀਮ-ਟੈਨ' ਆਗੂ ਅਤੇ ਗਰੀਨਫੀਲਡ ਰਿਜ਼ੋਰਟਸ ਦੇ ਮਾਲਕ ਮਨਵਿੰਦਰ ਸਿੰਘ 'ਮਨੀਂ ਸੰਧੂ' ਨੇ ਆਖਿਆ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕਰਫਿਊ ਦੀ ਐਲਾਨ ਕੀਤਾ ਤਾਂ ਉਨ੍ਹਾਂ ਦੇ ਸਾਥੀਆਂ ਦੀ ਟੀਮ ਨੇ ਪੂਰੇ 65 ਦਿਨ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਨਾ ਸਿਰਫ ਦੋ ਵੇਲੇ ਗਰੀਬਾਂ ਨੂੰ ਰੋਟੀ ਖੁਆਈ ਸਗੋਂ ਸਰਕਾਰ ਵੱਲੋਂ ਵੇਲੇ ਕੁਵੇਲੇ ਕੀਤੀ ਹਰ ਮੰਗ ਨੂੰ ਪੂਰਿਆਂ ਕੀਤਾ ਗਿਆ ਸੀ, ਪਰ ਉਸੇ ਟੀਮ ਦੇ ਮੈਂਬਰਾਂ ਨੂੰ ਕਿਸੇ ਸਾਜਿਸ਼ ਦੇ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਨੀ ਸੰਧੂ ਨੇ ਆਖਿਆ ਕਿ ਗੁਰਨਾਮ ਸਿੱਧੂ 'ਤੇ ਹਮਲਾ ਕਰਨ ਵੇਲੇ ਮੋਕੇ 'ਤੇ ਹੀ ਆਈ ਐਂਬੂਲੈਂਸ ਵਿਚ ਵੀ ਹਥਿਆਰ ਵਗੈਰਹ ਰੱਖੇ ਹੋਏ ਸਨ। ਹਮਲਾਵਰਾਂ ਵੱਲੋਂ ਵਰਤੀ ਗਈ ਐਂਬੂਲੈਂਸ ਨੂੰ ਕੇਸ ਪ੍ਰਰਾਪਰਟੀ ਬਣਾ ਕੇ ਜਾਂਚ ਕਰੇ ਤਾਂ ਇਸ ਕੇਸ ਦੀਆਂ ਤਾਰਾਂ ਬੜੀ ਦੂਰ ਤਕ ਜੁੜਣਗੀਆਂ।