ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬੀ ਦੇ ਮਸ਼ਹੂਰ ਗੀਤਕਾਰ, ਪੱਤਰਕਾਰ ਤੇ ਰੰਗ ਕਰਮੀ ਗੁਰਨਾਮ ਸਿੰਘ ਗਾਮਾ ਸਿੱਧੂ 'ਤੇ ਪ੍ਰਰੈਸ ਕਲੱਬ ਫਿਰੋਜ਼ਪੁਰ ਵਿਖੇ ਹੋਏ ਜਾਨਲੇਵਾ ਹਮਲੇ ਦੀ ਉਹ ਆਮ ਆਦਮੀ ਪਾਰਟੀ ਹਲਕਾ ਗੁਰੂਹਰਸਹਾਏ ਵੱਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਸਿੱਧੂ 'ਤੇ ਹਮਲਾ ਕਰਨ ਵਾਲੇ ਹਮਲਾਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪ੍ਰਰੈਸ ਨਾਲ ਗੱਲਬਾਤ ਕਰਦਿਆਂ ''ਆਪ'' ਗੁਰੂਹਰਸਹਾਏ ਦੇ ਸੀਨੀਅਰ ਆਗੂ ਮਲਕੀਤ ਥਿੰਦ ਨੇ ਕਹੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਲੋਕਤੰਤਰ ਦੇ ਚੌਥੇ ਥੰਮ ਮੰਨੇ ਜਾਂਦੀ ਮੀਡੀਆ ਤੇ ਹਮਲਾ ਹੋਇਆ। ਇਸ ਤੋਂ ਪਹਿਲਾ ਵੀ ਕਈ ਵਾਰ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਵਾਰ ਵਾਰ ਹੰੁਦਾ ਹੈ ਤਾਂ ਮੀਡੀਆ ਕਰਮੀਆਂ 'ਤੇ ਹੁੰਦਾ ਰਿਹਾ ਤਾਂ ਲੋਕਾਂ ਦੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਰਹੇਗਾ। ਜਿਸ ਨਾਲ ਆਮ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਹਮੇਸ਼ਾ ਲਈ ਦੱਬ ਜਾਵੇਗੀ ਅਤੇ ਸਮਾਜ, ਸਿਆਸਤ ਅਤੇ ਹੋਰ ਖੇਤਰਾਂ ਵਿਚ ਆਇਆ ਨਿਘਾਰ ਹੋਰ ਵੱਧਦਾ ਜਾਵੇਗਾ। ਮਲਕੀਤ ਥਿੰਦ ਨੇ ਕਿਹਾ ਕਿ ਉਹ ਗਾਮੇ ਸਿੱਧੂ ਨਾਲ ਹੋਏ ਇਸ ਧੱਕੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੈ ਅਤੇ ਪ੍ਰਰੈਸ ਕਲੱਬ ਫਿਰੋਜ਼ਪੁਰ ਨੂੰ ਇਸਵਾਸ਼ ਦਿਵਾਉਂਦਾ ਹੈ ਕਿ ਉਹ ਕਿਸੇ ਵੀ ਲੜਾਈ ਵਿਚ ਉਨ੍ਹਾਂ ਦੇ ਨਾਲ ਹਨ।