ਪੱਤਰ ਪੇ੍ਰਕ, ਖੂਈਆ ਸਰਵਰ : ਪਿਛਲੇ ਦਿਨੀ ਅੰਦਰ ਲੁਧਿਆਣਾ ਦੇ ਜਿੰਦੂ ਵੱਲੋਂ ਦਵਾਈਆਂ ਮਹਿੰਗੇ ਰੇਟਾਂ ਅਤੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਏਜੰਟਾ ਦਾ ਪਰਦਾਫਾਸ਼ ਕਰਦੇ ਹੋਏ ਲੁਧਿਆਣਾ ਸ਼ਹਿਰ ਅੰਦਰ ਇਕ ਸ੍ਰੀ ਗੁਰੂ ਨਾਨਕ ਦੇਵ ਦੇ ਮੋਦੀਖਾਨੇ ਦੇ ਨਾਮ 'ਤੇ ਇਕ ਮੈਡੀਕਲ ਖੋਲਿਆ ਗਿਆ ਜਿਸ 'ਚ ਲੋਕਾਂ ਨੂੰ ਬਹੁਤ ਜਿਆਦਾ ਸਸਤੇ ਰੇਟਾਂ ਉਪਰ ਦਵਾਈਆਂ ਮਿਲਦੀਆਂ ਹਨ। ਇਸੇ ਕੜੀ ਦੇ ਤਹਿਤ ਪੰਜਾਬ ਅੰਦਰ ਹੋਰ ਕਈ ਥਾਵਾਂ 'ਤੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੋਦੀ ਖਾਨਾ ਖੋਲੀਆ ਗਿਆ ਅਤੇ ਅਜ ਅਬੋਹਰ ਦੀ ਸ੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਬੋਹਰ ਵੱਲੋਂ ਵੀ ਅਜ ਕਿਲੀਆਂਵਾਲੀ ਰੋਡ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੋਦੀ ਖਾਨਾ ਖੋਲੀਆ ਗਿਆ ਜਿਸ ਦਾ ਉਦਘਾਟਨ ਸੰਦੀਪ ਜਾਖੜ ਨੇ ਕੀਤਾ। ਇਸ ਮੌਕੇ ਹਰਮੀਤ ਸਿੰਘ, ਚਰਨਜੀਤ ਸਿੰਘ, ਮੋਹਨ ਲਾਲ, ਰਾਜਿੰਦਰ ਸਿਘ, ਸੁਰਜੀਤ ਸਿਘ ਕੰਲਸੀ, ਭੋਲਾ, ਪਰਮਿੰਦਰ ਕੌਰ, ਇੰਦਰ ਸਿੰਘ ਭੋਲਾ, ਕੁਲਜੀਤ ਸਿੰਘ, ਨਿਰਮਲਜੀਤ ਸਿੰਘ, ਮਾਸਟਰ ਕੁਲਵੰਤ ਸਿਘ, ਅਸ਼ੋਕ ਨਾਰੰਗ, ਸੁਰਜੀਤ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।