ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਭਾਜਪਾ ਦੇ ੳ.ਬੀ.ਸੀ ਮੋਰਚੇ ਦੇ ਪ੍ਰਧਾਨ ਰਜਿੰਦਰ ਬਿੱਟਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਫਾਜ਼ਿਲਕਾ 'ਚ ਕੈਪਟਨ ਸਰਕਾਰ ਦਾ ਪੁਤਲਾ ਫੁਕਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਜਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਐਕਸਾਇਜ਼ ਵਿਭਾਗ ਵੀ ਇਨ੍ਹਾਂ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਜਿਸ ਕਰਕੇ ਜ਼ਹਿਰੀਲੀ ਸ਼ਰਾਬ ਨਾਲ ਹੋਇਆ ਮੌਤਾਂ ਦਾ ਜਿਮੇਵਾਰ ਕੈਪਟਨ ਅਮਰਿੰਦਰ ਸਿੰਘ ਹਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਮੌਤਾਂ ਦਾ ਮਾਮਲਾ ਦਰਜ ਕੈਪਟਨ ਉਪਰ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2017 ਅੰਦਰ ਚੌਣਾਂ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਅਵਾਮ ਨਾਲ ਵਾਅਦਾ ਕੀਤਾ ਸੀ ਕਿ ਉਹ 4 ਹਫਤਿਆਂ ਅੰਦਰ ਪੰਜਾਬ 'ਚ ਨਸ਼ਾ ਖਤਮ ਕਰ ਦੇਣਗੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾਂ ਤਾਂਕਿ ਖ਼ਤਮ ਹੋਣਾ ਉਲਟਾ ਹੋਰ ਵੱਧ ਗਿਆ ਜਿਸ ਕਰਕੇ ਕੁਝ ਦਿਨਾਂ ਅੰਦਰ ਹੀ ਪੰਜਾਬ 'ਚ 100 ਤੋਂ ਵੱਧ ਘਰਾਂ ਦੇ ਚਿਰਾਗ ਬੁਝ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਵਾਮ ਪੰਜਾਬ ਸਰਕਾਰ ਤੋਂ 2022 ਅੰਦਰ 2017 'ਚ ਕੀਤੇ ਵਾਅਦਿਆਂ ਦੇ ਬਦਲੇ ਲਵੇਗੀ। ਅਤੇ ਫਾਜ਼ਿਲਕਾ ਅੰਦਰ ਅਜ ਧੋਬੀ ਘਾਟ ਮੁਹੱਲਾ, ਮਲਕਾਣਾ ਮੁਹੱਲਾ, ਪੀਰ ਗੁਰਾਹਿਆ, ਨਵੀਂ ਅਬਾਦੀ, ਜੈਨ ਗੱਲੀ, ਿਝਵਰਾਂ ਮੁਹੱਲਾ 'ਚ ਅਜ ਕੈਪਟਨ ਸਰਕਾਰ ਦੇ ਪੁੱਤਲੇ ਫੂਕੇ ਗਏ। ਇਸ ਮੌਕੇ ਮੋਨਾ ਕਟਾਰਿਆ, ਸੁਮਨ ਜੈਨ, ਅਸ਼ਵਨੀ ਫੁਟੇਲਾ ਮੰਡਲ ਪ੍ਰਧਾਨ, ਸੰਜੀਵ ਧੂੜਿਆ, ਡਾ ਵਿਨੋਦ ਜਾਂਗਿੜ, ਬਲਜਿੰਦਰ ਕੌਰ ਰਜਨੀ, ਆਰਿਆ,ਅਨੀਤਾ ਸ਼ਰਮਾ, ਸੋਨੀਆ, ਪੂਜਾ ਗੁਪਤਾ ਆਦਿ ਹਾਜ਼ਰ ਸਨ।