ਸੁਖਵਿੰਦਰ ਥਿੰਦ ਆਲਮਸ਼ਾਹ,ਫਾਜ਼ਿਲਕਾ : ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਰਕਾਰੀ ਸਕੂਲਾ ਦੀ ਹਰ ਪੱਖ ਤੋਂ ਬੇਹਤਰੀ ਨਾਲ ਲੈ ਕੇ ਵਿੱਢੀ ਮੁਹਿੰਮ ਪੰਜਾਬ ਅਚੀਵਮੈਂਟ ਸਰਵੇ ਸਬੰਧੀ ਸ਼ੁਰੂ ਕੀਤੀ ਗਈ ਵੱਖ-ਵੱਖ ਸਕੂਲ ਮੁਖੀਆ ਨਾਲ ਮੀਟਿੰਗ ਦੀ ਲੜੀ 'ਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਨੇ ਐਪ ਮੀਟਿੰਗ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਤਿ੍ਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਰਜ 'ਤੇ ਸ਼ੁਰੂ ਕੀਤੇ ਗਏ ਇਸ ਸਰਵੇ ਤਹਿਤ ਪਹਿਲੀ ਤੋਂ ਬਾਰਵੀ ਜਮਾਤ ਦੇ ਲਰਨਿੰਗ ਆਊਟ ਕਮ ਸਬੰਧੀ ਛੇ ਵਿਸ਼ਿਆਂ ਦੇ ਜਿਸ 'ਚ ਪੰਜਾਬੀ, ਹਿੰਦੀ, ਅੰਗ੍ਰੇਜੀ, ਸਾਇੰਸ, ਗਣਿਤ ਅਤੇ ਸਮਾਜਿਕ ਵਿਗਿਆਨ ਦੇ ਮਲਟੀਪਲ ਚੁਆਇਸ ਦੇ ਪ੍ਰਸ਼ਨ ਪੱਤਰ ਤਿਆਰ ਕਰਕੇ ਉਨ੍ਹਾਂ ਰਾਹੀਂ ਵਿਦਿਆਰਥੀਆਂ ਦੀ ਸਮਝਣ ਸ਼ਕਤੀ, ਯਾਦ ਸ਼ਕਤੀ ਅਤੇ ਲਾਗੂ ਕਰਨ ਦੀ ਸ਼ਕਤੀ ਬਾਰੇ ਜਾਣਿਆ ਜਾਵੇਗਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ. ਸਿੱਧੂ ਨੇ ਦੱਸਿਆ ਕਿ ਇਸ ਦੇ ਮਹੀਨਾਵਾਰ ਟੈਸਟ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਸਤੰਬਰ ਤੋਂ ਨਵੰਬਰ ਮਹੀਨੇ ਤੱਕ ਚੱਲਗੀ। ਇਸਦੇ ਲਈ ਸਾਰੇ ਅਧਿਆਪਕਾਂ ਨੂੰ ਬਕਾਇਦਾ ਟੇ੍ਨਿੰਗ ਦਿੱਤੀ ਜਾ ਰਹੀ ਹੈ ਜਿਸ ਦੀ ਲੜੀ ਅਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬਿ੍ਜ ਮੋਹਨ ਸਿੰਘ ਬੇਦੀ ਡਿਪਟੀ ਡੀ.ਈ.ਓ ਨੇ ਦੱਸਿਆ ਕਿ ਅਧਿਆਪਕਾਂ ਦੀ ਟੇ੍ਨਿੰਗ ਐਪ ਰਾਹੀਂ ਕਰਵਾਈ ਜਾ ਰਹੀ ਹੈ ਜਿਸ ਦਾ ਸਮਾਂ 2 ਘੰਟੇ ਹੋਵੇਗਾ। ਸਵੇਰ ਦੀ ਸਿਫਟ ਸਵੇਰੇ 9 ਤੋਂ 11 ਵਜੇ ਅਤੇ ਸ਼ਾਮ ਦੀ ਸਿਫਟ ਸਮਾਂ 4 ਤੋਂ 6 ਵਜੇ ਰਹੇਗਾ।

ਇਕ ਟੀਚਰ ਗਰੁੱਪ ਵਿੱਚ 85 ਦੇ ਲਗਭਗ ਅਧਿਆਪਕ ਇਸ ਟੇ੍ਨਿੰਗ 'ਚ ਸ਼ਾਮਿਲ ਹੋ ਸਕਣਗੇ।ਇਹ ਗਰੁੱਪ ਦੀ ਟੇ੍ਨਿੰਗ 2 ਦਿਨਾਂ ਦੀ ਰਹੇਗੀ ਜਿਸ 'ਚ ਟੇ੍ਨਿੰਗ ਸਮੇਂ ਹਰੇਕ ਅਧਿਆਪਕ ਨੂੰ ਜ਼ਰੂਰੀ ਨੁਕਤੇ ਨੋਟ ਕਰਨ ਲਈ ਕਾਪੀ ਅਤੇ ਪੈਨ ਲੈ ਕੇ ਬੈਠਨਾ ਜ਼ਰੂਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਟੇ੍ਨਿੰਗ ਦਾ ਜਿਮ੍ਹਾ ਗੌਤਮ ਗੋੜ ਡੀ ਐਮ(ਸਸ, ਅੰਗ੍ਰੇਜੀ), ਅਸ਼ੋਕ ਧਮੀਜਾ(ਗਣਿਤ, ਪੰਜਾਬੀ), ਨਰੇਸ ਸ਼ਰਮਾ(ਸਾਇੰਸ, ਹਿੰਦੀ) ਅਤੇ ਸਮੂੱਚੀ ਟੀਮ ਤੇ ਰਹੇਗਾ।

ਇਸ ਟੇ੍ਨਿੰਗ 'ਚ ਸਾਰੇ ਸਰਕਾਰੀ ਅਤੇ ਏਡਡ ਸਕੂਲਾਂ ਦੇ ਅਧਿਆਪਕ ਸ਼ਾਮਿਲ ਹੋਣਗੇ।ਟੇ੍ਨਿੰਗ ਤੋਂ ਬਾਅਦ ਇਹ ਅਧਿਆਪਕ ਸਾਰੇ ਵਿਦਿਆਰਥੀਆਂ ਨੂੰ ਪੰਜਾਬ ਅਚੀਵਮੈਂਟ ਸਰਵੇ ਦੇ ਪੈਟਰਨ ਅਨੁਸਾਰ ਪੜ੍ਹਾਉਣ ਅਤੇ ਕਾਰਗੁਜਾਰੀ ਦੀ ਫੀਡ ਬੈਕ ਵੀ ਦੇਣਗੇ। ਟੀਚਰ ਟੇ੍ਨਿੰਗ ਦੀ ਸਮਾਪਤੀ ਤੋਂ ਬਾਅਦ ਵੀ ਅਧਿਆਪਕਾਂ ਤੋਂ ਸੁਝਾਅ ਅਤੇ ਤਕਨੀਕ ਸਬੰਧੀ ਗੂਗਲ ਫਾਰਮ ਰਾਹੀਂ ਹਰੇਕ ਟੀਚਰ ਤੋਂ ਫੀਡ ਬੈਕ ਲਈ ਜਾਵੇਗੀ।