ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤਹਿਤ ਅਤੇ ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਦਿਸ਼ਾ-ਨਿਰਦੇਸ਼ਾਂ 'ਤੇ ਫਾਜ਼ਿਲਕਾ ਵਿਕਾਸ ਦੀਆ ਲੀਹਾਂ 'ਤੇ ਤੁਰ ਪਿਆ ਹੈ। ਇਹ ਜਾਣਕਾਰੀ ਪਿੰਡ ਦੇ ਸਰਪੰਚ ਹਰਮੇਸ਼ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਾਰਡਰ ਪੱਟੀ ਤੇ ਵਸਦੇ ਪਿੰਡ ਝਗੜ ਭੈਣੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਚਾਇਤ ਘਰ, ਆਂਗਣਵਾੜੀ ਸੈਂਟਰ, ਕਮਿਊਨਿਟੀ ਸੈਂਟਰ, ਵਾਟਰ ਵਰਕਸ ਜੋ ਇਕ ਛੱਤ ਹੇਠ ਇਕੱਤਰਤ ਹਨ ਦੀ ਚਾਰਦੀਵਾਰੀ ਅਤੇ ਇੱਕ ਏਕੜ ਦੇ ਕਰੀਬ ਪਿੰਡ ਵਾਸੀਆਂ ਦੇ ਘੁੰਮਣ ਅਤੇ ਸੈਰ ਸਪਾਟਾ ਕਰਨ ਲਈ ਵਧੀਆਂ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜ਼ੋ ਕਿ ਤਕਰੀਬਨ 20 ਲੱਖ ਰੁਪਏ ਦੀ ਲਾਗਤ ਆ ਰਹੀ ਹੈ।

ਵਿਧਾਇਕ ਘੁਬਾਇਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਇਕ ਪਿੰਡ 'ਚ ਨਹੀਂ ਪੂਰੇ ਹਲਕੇ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਚ ਜਿਵੇਂ ਗਲੀਆਂ ਨਾਲੀਆਂ, ਪਾਰਕਾ ਦਾ ਨਿਰਮਾਣ, ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ, ਪਾਣੀ ਦੀ ਸੱਭਾਲ, ਬੇਟੀ ਬਚਾਓ ਬੇਟੀ ਪੜ੍ਹਾਉ, ਮਿਸ਼ਨ ਫਤਿਹ ਪੰਜਾਬ ਤਹਿਤ ਵੱਖ ਵੱਖ ਪਿੰਡਾਂ ਦੇ ਸਹਿਯੋਗ ਅਤੇ ਹੋਰ ਸੰਸਥਾਵਾਂ ਦੇ ਨਾਲ ਮਿਲ ਕੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰ ਰਹੇ ਹਾਂ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਮਨਰੇਗਾ ਸਕੀਮ ਤਹਿਤ ਕੰਮ ਕੀਤੇ ਜਾ ਰਹੇ ਹਨ, ਵਿਕਾਸ ਦੇ ਕਮਾਂ ਦੇ ਨਾਲ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਪ੍ਰਰਾਪਤ ਹੋ ਰਿਹਾ ਹੈ।ਸਾਰੀਆਂ ਬਿਲਡਿੰਗਾਂ ਚ ਜ਼ੋਰਾਂ ਸ਼ੋਰਾਂ ਦੇ ਨਾਲ ਸਾਫ ਸਫਾਈ ਦੇ ਕੰਮ, ਰੰਗ ਰੋਗਨ, ਰੁੱਖ ਲਗਾਓ ਮੁਹਿੰਮ, ਉਨ੍ਹਾਂ ਅਤੇ ਨੋਜਵਾਨਾਂ ਵਲੋ ਸ਼ੁਰੂ ਕੀਤਾ ਜਾ ਰਿਹਾ ਹੈ।ਪਿੰਡ ਵਾਸੀਆਂ ਅਤੇ ਸਰਪੰਚ ਦਾ ਕਹਿਣਾ ਕਿ ਇਹ ਸਾਰੇ ਕੰਮ ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੋ ਰਿਹਾ ਹੈ। ਪੂਰੀ ਪਿੰਡ ਦੀ ਪੰਚਾਇਤ ਵਲੋ ਘੁਬਾਇਆ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਜੀਤ ਸਿੰਘ, ਗੁਰਨਾਮ ਸਿੰਘ, ਪ੍ਰਰੇਮ ਸਿੰਘ, ਦੀਵਾਨ ਸਿੰਘ, ਹਰਦੀਪ ਸਿੰਘ ਜ਼ੋਨ ਇਨਚਾਰਜ, ਲਖਵੀਰ ਸਿੰਘ, ਬੱਘਾ ਸਿੰਘ, ਰਾਜ ਸਿੰਘ, ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।