ਪੱਤਰ ਪ੍ਰਰੇਰਕ, ਗੁਰੂਹਰਸਹਾਏ : ਪ੍ਰਰੈਸ ਕਲੱਬ ਫਿਰੋਜ਼ਪੁਰ ਦੇ ਮੈਂਬਰ ਪੱਤਰਕਾਰ ਗੁਰਨਾਮ ਸਿੰਘ ਸਿੱਧੂ ਤੇ ਬੀਤੇ ਦਿਨੀਂ ਪ੍ਰਰੈਸ ਕਲੱਬ ਫਿਰੋਜ਼ਪੁਰ ਦੇ ਦਫਤਰ ਅੰਦਰ ਵੜ ਕੇ ਕੀਤੇ ਗਏ ਕਾਤਲਾਨਾ ਹਮਲੇ ਦੀ ਪ੍ਰਰੈਸ ਕਲੱਬ ਗੁਰੂਹਰਸਹਾਏ ਸਖਤ ਸਬਦਾਂ ਵਿੱਚ ਨਿਖੇਧੀ ਕਰਦਾ ਹੈ। ਪ੍ਰਰੈਸ ਕਲੱਬ ਗੁਰੂਹਰਸਹਾਏ ਦੇ ਪੱਤਰਕਾਰਾਂ ਵੱਲੋਂ ਇਸ ਘਟਨਾ ਨੂੰ ਲੈ ਕੇ ਇਕ ਹੰਗਾਮੀ ਮੀਟਿੰਗ ਸੱਦੀ ਗਈ। ਇਸ ਮੌਕੇ ਪ੍ਰਰੈਸ ਕਲੱਬ ਦੇ ਪ੍ਰਧਾਨ ਰਵੀ ਮੋਂਗਾ ਨੇ ਪ੍ਰਰੈਸ ਕਲੱਬ ਗੁਰੂਹਰਸਹਾਏ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਇਹ ਹਮਲਾ ਪੱਤਰਕਾਰ ਗੁਰਨਾਮ ਸਿੱਧੂ 'ਤੇ ਨਹੀਂ ਬਲਕਿ ਸੰਵਿਧਾਨ ਦੇ ਚੌਥੇ ਸਤੰਭ 'ਤੇ ਕੀਤਾ ਗਿਆ ਹੈ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਇਕ ਮਤਾ ਪਾਸ ਕੀਤਾ ਗਿਆ ਕਿ ਜੇਕਰ ਗੁਰਨਾਮ ਸਿੰਘ ਸਿੱਧੂ ਤੇ ਕਾਤਲਾਨਾ ਹਮਲਾ ਕਰਨ ਵਾਲੇ ਉਕਤ ਵਿਅਕਤੀਆਂ ਨੂੰ ਜਲਦ ਗਿ੍ਫਤਾਰ ਨਾ ਕੀਤਾ ਗਿਆ ਤਾਂ ਪ੍ਰਰੈਸ ਕਲੱਬ ਗੁਰੂਹਰਸਹਾਏ ਦਾ ਸਮੂਹ ਪੱਤਰਕਾਰ ਪ੍ਰਰੈਸ ਕਲੱਬ ਫਿਰੋਜ਼ਪੁਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਢੇਗੀ। ਇਸ ਮੌਕੇ ਵਿਜੈ ਹਾਂਡਾ, ਦਲਜੀਤ ਸਿੰਘ ਕਪੂਰ, ਮੁਕੇਸ਼ ਗੁਪਤਾ, ਮਨਦੀਪ ਸਿੰਘ ਸੋਢੀ, ਸੱਤਪਾਲ ਥਿੰਦ, ਜੱਸਾ ਮੋਂਗਾ, ਹਰਚਰਨ ਸਿੰਘ ਸੰਧੂ, ਵਿਪਨ ਅਨੇਜਾ, ਰਜਿੰਦਰ ਕੰਬੋਜ਼, ਸੰਮਾ ਸੋਢੀ, ਸੁਰਿੰਦਰ ਸਿੰਘ ਪੁਪਨੇਜਾ, ਪਵਨ ਕੰਧਾਰੀ, ਰਵਿੰਦਰ ਭੰਡਾਰੀ, ਰਮਨ ਬਹਿਲ, ਵਰੁਣ ਕੰਧਾਰੀ, ਮਨਜੀਤ ਸਾਉਣਾ ਆਦਿ ਹਾਜ਼ਰ ਸਨ।