ਕੇਵਲ ਅਹੂਜਾ/ਰਜੀਵ ਅਹੂਜਾ, ਮਖੂ : ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਵਾਲੇ ਦਿਨ ਪ੍ਰਰਾਚੀਨ ਸ਼੍ਰੀ ਰਾਧਾ ਕਿ੍ਸ਼ਨ ਮੰਦਰ ਮਖੂ 'ਚ ਸ਼ਰਧਾਲੂਆਂ ਵੱਲੋਂ 'ਹਾਥੀ ਘੋੜਾ ਪਾਲਕੀ ਜੈ ਕਨ੍ਹਈਆ ਲਾਲ ਕੀ' ਦੇ ਜੈਕਾਰੇ ਲਗਾਏ ਰਹੇ ਸਨ। ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਵਾਲੇ ਦਿਨ ਸ਼ਰਧਾਲੂਆਂ ਵੱਲੋਂ ਸਵੇਰੇ ਤੜਕੇ ਤੋਂ ਹੀ ਮੰਦਰ 'ਚ ਹਾਜਰੀ ਲਵਾ ਕੇ ਭਗਵਾਨ ਸ਼੍ਰੀ ਕਿ੍ਸ਼ਨ ਜੀ ਦਾ ਪੂਜਨ ਕਰਕੇ ਅਸ਼ੀਰਵਾਦ ਪ੍ਰਰਾਪਤ ਕੀਤਾ ਗਿਆ। ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਦੇਰ ਸ਼ਾਮ ਵੇਲੇ ਭਗਤਾਂ ਵੱਲੋਂ ਭਜਨ ਕੀਰਤਨ ਕੀਤਾ ਗਿਆ ਅਤੇ ਰਾਤ 12 ਵਜੇ ਮੰਦਰ 'ਚ ਮੰਦਰ ਦੇ ਪੁਜਾਰੀ ਪੰਡਿਤ ਮਨੋਜ ਸ਼ਰਮਾ ਵੱਲੋਂ ਭਗਵਾਨ ਸ਼੍ਰੀ ਕਿ੍ਸ਼ਨ ਜੀ ਦੀ ਆਰਤੀ ਕੀਤੀ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕੋਵਿਡ-19 ਮਹਾਮਾਰੀ ਕਾਰਨ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਕੇ ਹੋਏ ਮੰਦਰ 'ਚ ਹਾਜਰੀ ਲਵਾਉਣ ਵਾਲੇ ਸ਼ਰਧਾਲੂਆਂ ਨੂੰ ਫਲ ਫਰੂਟ ਦਾ ਹੀ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸੰਜੀਵ ਅਹੂਜਾ ਸਰਪ੍ਰਸਤ ਸ਼੍ਰੀ ਸਨਾਤਨ ਧਰਮ ਸਭਾ ਮਖੂ, ਦੀਪਕ ਸਚਦੇਵਾ ਮੀਤ ਪ੍ਰਧਾਨ, ਸ਼ਿੰਕੂ ਠੁਕਰਾਲ, ਕੇਵਲ ਕਿ੍ਸ਼ਨ ਸਚਦੇਵਾ, ਕੇਵਲ ਗਰੋਵਰ, ਟੋਨੀ ਕਟਾਰੀਆ, ਬੰਟੀ ਗਾਂਧੀ, ਨਵਜੋਤ ਠੁਕਰਾਲ, ਪੇ੍ਮ ਕੁਮਾਰ, ਬੋੋਬੀ ਕਟਾਰੀਆ, ਮਨੋਜ ਕੁਮਾਰ, ਰੋਬਿਨ ਸਚਦੇਵਾ, ਮਨੀ ਮੋਂਗਾ ਆਦਿ ਵੱਲੋਂ ਹਾਜ਼ਰੀ ਲਵਾਈ।