ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ ਸਰਕਾਰ ਅਤੇ ਨੈਸ਼ਨਲ ਗ੍ਰੀਨ ਟ੍ਰੀਬਿਊਨਲ ਅਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਫਿਰੋਜ਼ਪੁਰ ਰੀਜਨ ਦੀਆਂ ਸਮੂਹ ਨਗਰ ਕੌਂਸਲਾਂ, ਨਗਰ ਪੰਚਾਇਤਾਂ ਵੱਲੋਂ ਆਪਣੇ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਪਹਿਲ ਕਦਮੀ ਕਰਦੇ ਹੋਏ ਪੂਰੇ ਪੰਜਾਬ ਭਰ ਵਿਚ ਇਕ ਨਿਵੇਕਲੇ ਰੂਪ ਵਿਚ ਮਲਟੀਪਰਪਜ਼ ਯੂਨਿਟ ਤਿਆਰ ਕੀਤਾ ਗਿਆ ਹੈ। ਜਿਸ ਵਿਚ ਸ਼ਹਿਰ ਦੇ ਲਗਭਗ 8 ਵਾਰਡਾਂ ਦਾ ਲਗਭਗ 10 ਟਨ ਕੱਚਰੇ ਦਾ ਰੋਜ਼ਾਨਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਯੂਨਿਟ ਸ਼ਹਿਰ ਦੇ ਮਾਲ ਰੋਡ ਉਪਰ ਸਥਿਤ ਹੈ। ਇਸ ਯੂਨਿਟ ਦੇ ਆਸ-ਪਾਸ ਕਮਰਸ਼ੀਅਲ ਏਰੀਆ ਹੈ। ਇਸ ਯੂਨਿਟ ਦੇ ਅੰਦਰ ਗਿਲੇ ਕੂੜੇ ਤੋਂ ਖਾਦ ਬਣਾਉਣ ਲਈ 25 ਕੰਪੋਸਟ ਯੂਨਿਟ ਹਨ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਚੈਬਰਾਂ ਵਿਚ ਰੱਖਣ ਲਈ ਜਿਵੇਂ ਕਿ ਪਲਾਸਟਿਕ, ਕੱਚ ਦੀਆ ਬੋਤਲਾਂ, ਗੱਲਾ, ਰਬੜ, ਲੋਹਾ, ਸਟੀਲ ਆਦਿ ਲਈ 7 ਚੈਂਬਰ ਬਣਾਏ ਗਏ ਹਨ। ਇਸ ਤੋਂ ਇਲਾਵਾ ਨਗਰ ਕੌਂਸਲ, ਫਿਰੋਜ਼ਪੁਰ ਵਲੋਂ ਛਤਿਸਗੜ੍ਹ ਅੰਬਿਕਾਪੁਰ ਦੀ ਤਰਜ ਤੇ ਇਕ ਮਾਈਕਰੋ ਸੈਗਰੀਗੇਸ਼ਨ ਯੂਨਿਟ ਵੀ ਤਿਆਰ ਕੀਤਾ ਗਿਆ ਹੈ। ਇਸ ਮਾਈਕਰੋ ਸੈਗਰੀਗੇਸ਼ਨ ਯੁਨਿਟ ਵਿਚ ਸੁੱਕੇ ਕੱਚਰੇ ਦੇ ਮਟੀਰੀਅਲ ਨੂੰ ਹੋਰ ਅੱਗੇ ਮਾਈਕਰੋ ਸੈਗਰੀਗੇਸ਼ਨ ਕਰਨ ਉਪਰੰਤ ਇਸ ਨੂੰ 30 ਪ੍ਰਕਾਰ ਦੇ ਵੱਖ ਵੱਖ ਮਾਈਕਰੋ ਸੈਗਰੀਗੇਸ਼ਨ ਯੂਨਿਟ ਵਿਚ ਸਟੋਰ ਕੀਤਾ ਜਾਂਦਾ ਹੈ। ਇਸ ਯੁਨਿਟ ਅੰਦਰ ਇਕ ਬੈਲਿੰਗ ਮਸ਼ੀਨ ਦੀ ਸਥਾਪਨਾ ਕੀਤੀ ਗਈ ਹੈ। ਜਿਸ ਵਿਚ ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਦੀਆ ਬੋਤਲਾਂ, ਆਰਡੀਐੱਫ ਆਦਿ ਨੂੰ ਬੈਲਿੰਗ ਮਸ਼ੀਨ ਰਾਹੀ ਪ੍ਰਰੈਸ ਕਰਕੇ ਬੈਲ ਬਣਾ ਕੇ ਸਟੋਰ ਕੀਤਾ ਜਾਂਦਾ ਹੈ ਅਤੇ ਉਸ ਨੂੰ ਦੁਬਾਰਾ ਵਿਕਰੀ ਲਈ ਭੇਜਿਆ ਜਾਂਦਾ ਹੈ।

...................................

-15 ਟਨ ਖਾਦ ਕੀਤੀ ਜਾ ਚੁੱਕੀ ਹੈ ਤਿਆਰ : ਸੈਨੇਟਰੀ ਇੰਸਪੈਕਟਰ

ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਯੂਨਿਟ ਅੰਦਰ ਬਣਾਈ ਗਈ ਖਾਦ ਨੂੰ ਸਟੋਰ ਕੀਤਾ ਜਾਂਦਾ ਹੈ। ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਹੁਣ ਤੱਕ ਲਗਭਗ 15 ਟਨ ਦੇ ਆਸ-ਪਾਸ ਜੈਵਿਕ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਇਸ ਯੂਨਿਟ ਦੇ ਅੰਦਰ ਖਾਦ ਨੂੰ ਤੋਲਨ ਲਈ ਵੇਇੰਗ ਮਸ਼ੀਨ, ਗ੍ਰੀਨ ਵੇਸਟ (ਦਰਖੱਤਾਂ ਦੇ ਪੱਤੇ) ਆਦਿ ਨੂੰ ਕਰਸ਼ ਕਰਨ ਲਈ ਕਰੇਸ਼ਰ ਆਦਿ ਵੀ ਲਗਾਇਆ ਗਿਆ ਹੈ। ਇਸ ਅੰਦਰ ਇਕ ਵੱਖ ਤਰ੍ਹਾਂ ਦਾ ਰਿਕਾਰਡ ਰੂਮ ਵੀ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਗਰ ਕੌਂਸਲ, ਜ਼ੀਰਾ ਵਲੋਂ ਫਿਰੋਜ਼ਪੁਰ ਦੀ ਤਰਜ 'ਤੇ ਕੰਪੋਸਟ ਪਿੱਟਸ ਤਿਆਰ ਕੀਤੀਆਂ ਗਈਆਂ ਹਨ। ਨਗਰ ਕੌਂਸਲ, ਜ਼ੀਰਾ ਵੱਲੋਂ 59 ਕੰਪੋਸਟ ਪਿੱਟਸ ਵਿਚੋਂ ਲਗਭਗ 1 ਟਨ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਇਸੇ ਪ੍ਰਕਾਰ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਆਪਣੀਆਂ 15 ਕੰਪੋਸਟ ਪਿੱਟਸ ਵਿਚੋਂ 100 ਕਿਲੋ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਨਗਰ ਕੌਂਸਲ, ਗੁਰੂਹਰਸਾਏ ਵਲੋਂ ਫਿਰੋਜ਼ਪੁਰ ਦੀ ਤਰਜ |ਤੇ ਕੰਪੋਸਟ ਪਿੱਟਾ ਤਿਆਰ ਕੀਤੀਆਂ ਗਈਆਂ ਹਨ। ਨਗਰ ਕੌਂਸਲ, ਗੁਰੂਹਰਸਹਾਏ ਵਲੋਂ ਆਪਣੀਆਂ 28 ਪਿੱਟਾ ਵਿਚੋਂ 80 ਕਿਲੋ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਨਗਰ ਕੌਂਸਲ, ਮਮਦੋਟ ਵਲੋਂ ਫਿਰੋਜ਼ਪੁਰ ਦੀ ਤਰਜ ਤੇ ਕੰਪੋਸਟ ਪਿੱਟਾ ਤਿਆਰ ਕੀਤੀਆਂ ਗਈਆਂ ਹਨ। ਨਗਰ ਪੰਚਾਇਤ ਮਮਦੋਟ ਵੱਲੋਂ ਆਪਣੀਆਂ 18 ਪਿੱਟਾ ਵਿਚੋਂ 600 ਕਿਲੋ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਨਗਰ ਪੰਚਾਇਤ ਮੁੱਦਕੀ ਵਲੋਂ ਫਿਰੋਜ਼ਪੁਰ ਦੀ ਤਰਜ ਤੇ ਕੰਪੋਸਟ ਪਿੱਟਾ ਤਿਆਰ ਕੀਤੀਆਂ ਗਈਆਂ ਹਨ। ਨਗਰ ਕੌਂਸਲ, ਗੁਰੂਹਰਸਹਾਏ ਵੱਲੋਂ ਆਪਣੀਆਂ 22 ਪਿੱਟਾ ਵਿਚੋਂ 500 ਕਿਲੋ ਖਾਦ ਤਿਆਰ ਕੀਤੀ ਜਾ ਚੁੱਕੀ ਹੈ। .....................................

ਹੁਣ ਤਕ ਲਾਏ ਜਾ ਚੁੱਕੇ ਹਨ ਦੋ ਐਮਆਰਐਫ : ਪਰਮਿੰਦਰ ਸਿੰਘ ਸੁਖੀਜਾ

-ਇਸ ਸਬੰਧੀ ਕਾਰਜ ਸਾਧਕ ਅਫਸਰ ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਕਮ ਪ੍ਰਸ਼ਾਸਕ ਡਾ. ਨਯਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸ਼ਹਿਰ ਵਿਚ ਹੁਣ ਤੱਕ ਦੋ ਐੱਮਆਰਐੱਫ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ, ਇਕ ਮਾਲ ਰੋਡ ਅਤੇ ਦੂਜਾ ਗੋਲਬਾਗ ਵਿਖੇ । ਪਰਮਿੰਦਰ ਸਿੰਘ ਸੁਖੀਜਾ ਨੇ ਆਖਿਆ ਕਿ ਸ਼ਹਿਰ ਨਗਰ ਕੌਂਸਲ ਨੂੰ ਹਰ ਤਰਾਂ ਦੀ ਸਹੂਲਤ ਮੁਹੱਇਆ ਕਰਵਾਈ ਜਾਵੇਗੀ। ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਕੋਈ ਵੀ ਕਸਰ ਨਹੀ ਛੱਡੀ ਜਾਵੇਗੀ। ਇਸ ਮਾਡਲ ਨੂੰ ਬਨਾਉਣ ਅਤੇ ਸਫਲਤਾ ਪੂਰਵਕ ਚਲਾਉਣ ਲਈ ਨਗਰ ਕੌਂਸਲ ਦੇ ਅਧਿਕਾਰੀ ਮਿਊਂਸੀਪਲ ਇੰਜੀਨੀਅਰ ਐੱਸਐੱਸ ਬਹਿਲ, ਜੂਨੀਅਰ ਇੰਜੀਨੀਅਰ ਲਵਪ੍ਰਰੀਤ ਸਿੰਘ, ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਗੁਰਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।