ਰਵੀ ਸ਼ਰਮਾ, ਘੱਲਖੁਰਦ : ਐੱਸਐੱਸਪੀ ਭੁਪਿੰਦਰ ਸਿੰਘ ਫਿਰੋਜ਼ਪੁਰ ਅਤੇ ਡੀਐੱਸਪੀ ਦਿਹਾਤੀ ਸਤਨਾਮ ਸਿੰਘ ਦੇ ਨਿਰਦੇਸ਼ਾਂ ਤਹਿਤ ਥਾਣਾ ਮੁਖੀ ਅਭਿਨਵ ਚੌਹਾਨ ਨੇ ਇਸ ਗਿਰੋਹ ਨੂੰ ਬੜੀ ਮਿਹਨਤ ਨਾਲ ਹੱਲ ਕਰਕੇ ਇਸ ਕੋਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਚਰਨਜੀਤ ਸਿੰਘ ਉਰਫ ਹੈਪੀ ਜੋ ਕਿ ਟੈਕਸੀ ਸਟੈਂਡ 'ਤੇ ਆਪਣੀ ਪਤਨੀ ਨਾਲ ਜਾ ਕੇ ਭੋਲੇ ਕਿਸਮ ਦੇ ਡਰਾਈਵਰਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਇਹ ਦੱਸ ਕਿ ਉਨ੍ਹਾਂ ਦੀ ਬਦਲੀ ਦੂਜੇ ਜ਼ਿਲ੍ਹੇ ਵਿਚ ਹੋ ਗਈ ਹੈ ਅਤੇ ਉਨ੍ਹਾਂ ਨੇ ਆਪਣਾ ਸਮਾਨ ਲੈ ਕੇ ਆਉਣਾ ਹੈ ਆਪਣੇ ਆਪ ਨੂੰ ਮੁਲਾਜ਼ਮ ਦੱਸ ਕੇ ਕਿਰਾਏ ਤੇ ਗੱਡੀ ਲੈ ਕੇ ਆਉਂਦੇ ਸਨ, ਪਰ ਰਸਤੇ ਵਿਚ ਹੀ ਉਹ ਡਰਾਈਵਰ ਨੂੰ ਰੋਟੀ ਖੁਆਉਣ ਦੇ ਬਹਾਨੇ ਗੱਡੀ ਭਜਾ ਕੇ ਲੈ ਜਾਂਦੇ ਸਨ। ਮਹਿੰਦਰਾ ਬਲੈਰੋ ਦੀ ਖੋਹ ਵਿਚ ਵਰਤਿਆ ਗਿਆ ਪਲਸਰ ਮੋਟਰਸਾਈਕਲ ਵੀ ਥਾਣਾ ਕੁੱਲਗੜ੍ਹੀ ਦੀ ਪੁਲਿਸ ਵੱਲੋਂ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਗੱਡੀਆਂ ਦੀ ਲੁੱਟ ਖੋਹ ਕਰਨ ਵਾਲੇ ਅਜੇ ਜੌਹਨ ਪੁੱਤਰ ਕੁੰਦਨ ਲਾਲ ਪਿੰਡ ਕੁੰਡੇ, ਰਵੀ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਏਕਤਾ ਕਾਲੌਨੀ ਅਲੀ ਕੇ, ਮਨਪ੍ਰਰੀਤ ਸਿੰਘ ਉਰਫ ਸੋਨੂੰ ਪੁੱਤਰ ਮਲਕੀਤ ਸਿੰਘ ਵਾਸੀ ਰੁਕਨਾ ਮੁੰਗਲਾ ਤਿੰਨੇ ਗਿ੍ਫਤਾਰ ਹਨ। ਪੁਲਿਸ ਨੇ ਦੱਸਿਆ ਕਿ ਚਰਨਜੀਤ ਸਿੰਘ ਉਰਫ ਹੈਪੀ ਅਤੇ ਉਸ ਦੀ ਪਤਨੀ ਜੀਤੂ ਵਾਸੀ ਰਾਏਕੋਟ ਦੀ ਗਿ੍ਫਤਾਰੀ ਲਈ ਵੱਖ ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।