ਰਾਜੇਸ਼ ਢੰਡ, ਜ਼ੀਰਾ : ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਪੰਜਾਬ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ ਦੌਰਾਨ ਜ਼ਿਲ੍ਹਾ ਿਫ਼ਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਆਗੂ ਸਤਪਾਲ ਸਿੰਘ ਸ਼ਾਹਵਾਲਾ ਨੂੰ ਜਥੇਬੰਦੀ ਦਾ ਦੂਜੀ ਵਾਰ ਪੰਜਾਬ ਮੀਤ ਪ੍ਰਧਾਨ ਬਣਾਇਆ ਹੈ। ਇਸ ਸਬੰਧੀ ਜਗਸੀਰ ਸਿੰਘ ਤਹਿਸੀਲ ਪ੍ਰਧਾਨ ਜ਼ੀਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਦੌਰਾਨ ਜਥੇਬੰਦੀ ਦੇ ਆਗੂਆਂ ਵੱਲੋਂ ਸੱਤਪਾਲ ਸਿੰਘ ਸ਼ਾਹਵਾਲਾ ਨੂੰ ਦੂਜੀ ਵਾਰ ਪੰਜਾਬ ਮੀਤ ਪ੍ਰਧਾਨ ਬਣਨ ਅਤੇ ਕਾਨੂੰਗੋ ਪਦਉੱਨਤ ਹੋਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਨਿਸ਼ਾਨ ਸਿੰਘ ਪਟਵਾਰੀ ਜ਼ਿਲ੍ਹਾ ਖ਼ਜ਼ਾਨਚੀ ਫਿਰੋਜ਼ਪੁਰ, ਹਨੂੰਮਾਨ ਪ੍ਰਸਾਦ, ਰਜਿੰਦਰ ਸਿੰਘ, ਵਰੁਣ ਬਾਂਸਲ, ਬੂਟਾ ਸਿੰਘ, ਅਸ਼ੋਕ ਕੁਮਾਰ, ਅਨਿਲ ਕੁਮਾਰ, ਲਖਵੀਰ ਸਿੰਘ ਆਦਿ ਹਾਜ਼ਰ ਸਨ।