ਸਚਿਨ ਮਿੱਢਾ, ਜਲਾਲਾਬਾਦ : ਆਮ ਆਦਮੀ ਪਾਰਟੀ ਜਲਾਲਾਬਾਦ ਹਲਕੇ ਦੇ ਸਰਕਲ ਪ੍ਰਧਾਨ,ਬਲਾਕ ਪ੍ਰਧਾਨ, ਵਾਈਸ ਬਲਾਕ ਪ੍ਰਧਾਨ ਤੇ ਹੋਰ ਵਲੰਟੀਅਰਾਂ ਦੀ ਮੀਟਿੰਗ ਪਿੰਡ ਚੱਕ ਜਾਨੀਸਰ 'ਚ ਹੋਈ। ਇਸ ਮੀਟਿੰਗ 'ਚ ਸਾਰੇ ਅਹੁੱਦੇਦਾਰਾਂ ਅਤੇ ਵਲੰਟੀਅਰ ਵਲੋਂ ਲੋਕਾਂ ਦੇ ਹੱਕ 'ਚ ਖੜਣ ਤੇ ਅਰਨੀਵਾਲਾ ਬਲਾਕ 'ਚ ਪੰਜਾਬ ਪੁਲਿਸ ਵੱਲੋਂ ਜੋ ਪਰਚਾ ਕੀਤਾ ਗਿਆ, ਉਸ ਪਰਚੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ। ਸਾਰੇ ਵਲੰਟੀਅਰ ਅਤੇ ਅਹੱੁਦੇਦਾਰਾਂ ਨੇ ਦਿ੍ੜ ਇਰਾਦੇ ਨਾਲ ਕਿਹਾ ਕਿ ਅਸੀ ਇਨ੍ਹਾਂ ਪਰਚਿਆਂ ਤੋਂ ਡਰਨ ਵਾਲੇ ਨਹੀਂ, ਅਗਰ ਲੋਕਾਂ ਦੇ ਹੱਕਾਂ ਲਈ ਸਾਨੂੰ ਜੇਲ੍ਹ ਵੀ ਜਾਣਾ ਪਿਆ ਤਾਂ ਅਸੀਂ ਜੇਲ ਜਾਣ ਲਈ ਤਿਆਰ ਹਾਂ। ਇਸ ਸਮੇਂ ਮਹਿੰਦਰ ਸਿੰਘ ਕਚੂਰਾ ਨੇ ਕਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਤੇ ਹੋਰ ਸ਼ਹੀਦਾਂ ਦੇ ਵਾਰਸ ਹਾਂ ਅਸੀਂ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਨਜਾਇਜ਼ ਪਰਚਿਆਂ ਤੋਂ ਡਰਨ ਵਾਲੇ ਨਹੀਂ, ਸਾਡਾ ਕੰਮ ਲੋਕਾਂ ਦੇ ਹੱਕਾਂ ਦੀ ਆਵਾਜ਼ ਚੁੱਕੀ ਹੈ। ਅਗਰ ਪ੍ਰਸ਼ਾਸਨ ਲੋਕ ਡਾਊਨ ਦੇ ਦੌਰਾਨ ਲੋਕਾਂ ਦੀਆਂ ਬੱਤੀਆਂ ਬੰਦ ਕਰਨ ਤੋਂ ਨਹੀਂ ਰੁਕਦੀ ਤਾਂ ਸੰਘਰਸ਼ ਨੂੰ ਤਿੱਖਾ ਕਰਾਂਗੇ। ਇਸ ਸਮੇਂ ਮਹਿੰਦਰ ਸਿੰਘ ਕਚੂਰਾ ਇੰਚਾਰਜ ਆਪ ਜਲਾਲਾਬਾਦ, ਸੁਰਜਨ ਸਿੰਘ ਬਲਾਕ ਪ੍ਰਧਾਨ ਦੇਹਾਤੀ, ਸੁਖਮੰਦਰ ਸਿੰਘ ਬਰਾੜ੍ਹ, ਖੁੜੰਜ, ਯੂਥ ਦੇ ਉਪ ਪ੍ਰਧਾਨ ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਜਿਲਾ ਪ੍ਰਧਾਨ ਐਸਸੀ ਵਿੰਗ, ਸੁਖਦੇਵ ਸਿੰਘ ਵਾਰਵਲ, ਗੁਰਭੇਜ ਸਿੰਘ, ਗੁਰਬਾਜ ਸਿੰਘ, ਚਰਨਜੀਤ ਸਿੰਘ ਆਦਿ ਮੌਜੂਦ ਸਨ।