ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਮਿਸ਼ਨ ਫ਼ਤਿਹ ਤਹਿਤ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਦੀ ਰਹਿਣ ਰਹਿਨੁਮਾਈ ਹੇਠ ਦਲੀਪ ਸਿੰਘ ਮੈਮੋਰੀਅਲ ਸੁਸਾਇਟੀ ਵੱਲੋਂ ਦਸ ਹਜ਼ਾਰ ਮਾਸਕ ਵੰਡਣ ਦਾ ਟੀਚਾ ਮਿਥਿਆ ਗਿਆ ਹੈ । ਇਹ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਭੋਗਲ ਨੇ ਦਿੱਤੀ। ਇਸ ਮੌਕੇ ਦੱਸਿਆ ਕਿ ਜਿਵੇਂ ਕਿ ਸਾਰੀ ਦੁਨੀਆਂ ਵਿਚ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਅਤੇ ਉਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਆਪਣਾ ਬਚਾਅ ਆਪ ਕਰੀਏ ਜਿਸ ਤਹਿਤ ਫਿਰੋਜ਼ਪੁਰ ਵਿਚ ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਸਕ ਵੰਡ ਮੁਹਿੰਮ ਤਹਿਤ ਵੱਖ ਵੱਖ ਦਫ਼ਤਰਾਂ, ਟਰੈਿਫ਼ਕ ਚੈੱਕ ਪੋਸਟਾਂ, ਸਕੂਲਾਂ ਵਿਖੇ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਦਸ ਹਜ਼ਾਰ ਮਾਸਕ ਵੰਡੇ ਜਾਣਗੇ ਤਾਂ ਕਿ ਕੋਰੋਨਾ ਵਰਗੀ ਬਿਮਾਰੀ ਤੇ ਜਿੱਤ ਹਾਸਲ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਤਹਿਤ ਵੱਖ-ਵੱਖ ਦਫ਼ਤਰਾਂ ਸਕੂਲਾਂ ਦੇ ਸਟਾਫ਼ ਟਰੈਿਫ਼ਕ ਚੈੱਕ ਪੋਸਟਾਂ ਅਤੇ ਹੋਰ ਲੋੜੀਂਦੀਆਂ ਥਾਵਾਂ ਤੇ ਮਾਸਕ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਟ੍ਰੈਿਫ਼ਕ ਚੈੱਕ ਪੋਸਟਾਂ ਤੇ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਗਰੀਬ ਲੋਕਾਂ ਦਾ ਚਲਾਨ ਨਾ ਕਰਦੇ ਹੋਏ ਉਨ੍ਹਾਂ ਨੂੰ ਮਾਸਕ ਦਿੱਤੇ ਜਾਣ। ਇਸ ਮੁਹਿੰਮ ਦੀ ਸ਼ੁਰੂਆਤ ਬੀਡੀਪੀਓ ਦਫ਼ਤਰ ਘੱਲ-ਖੁਰਦ ਅਤੇ ਪਿੰਡ ਸਤੀਏ ਵਾਲੇ ਤੋਂ ਕੀਤੀ ਗਈ ਜਿੱਥੇ ਕਿ ਬਲਾਕ ਪ੍ਰਰਾਇਮਰੀ ਸਿੱਖਿਆ ਅਫ਼ਸਰ ਹਰਬੰਸ ਲਾਲ ਨੂੰ ਸੰਦੀਪ ਕੁਮਾਰ ਐੱਚਟੀ ਸਰਕਾਰੀ ਪ੍ਰਰਾਇਮਰੀ ਸਕੂਲ ਸਤੀਏ ਵਾਲਾ ਵੱਲੋਂ ਮਾਸਕ ਦੇ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦਾ ਅਗਲਾ ਪੜਾਅ ਇੱਕੀ ਤਰੀਕ ਨੂੰ ਜਦੋਂ ਸਕੂਲ ਅਧਿਆਪਕ ਘਰ ਘਰ ਜਾ ਕੇ ਕੋਰੋਨਾ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਗੇ ਉਦੋਂ ਸ਼ੁਰੂ ਕੀਤਾ ਜਾਵੇਗਾ ਜਿਸ ਤਹਿਤ ਵੱਖ-ਵੱਖ ਅਧਿਆਪਕਾਂ ਨੂੰ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਮਾਸਕ ਮੁਹੱਈਆ ਕਰਵਾਏ ਜਾਣਗੇ। ਇੱਥੇ ਦੱਸਣਯੋਗ ਹੈ ਕਿ ਦਲੀਪ ਸਿੰਘ ਮੈਮੋਰੀਅਲ ਸੋਸਾਇਟੀ ਕਿਸੇ ਵੀ ਬਾਹਰੀ ਮਦਦ ਤੋਂ ਬਿਨਾ ਕੰਮ ਕਰਦੀ ਹੈ। ਸੁਸਾਇਟੀ ਦੇ ਇਸ ਮਿਸ਼ਨ ਦੇ ਕੋਆਰਡੀਨੇਟਰ ਲੈਕਚਰਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਲਈ ਉਹ ਪੁਸ਼ਪਿੰਦਰ ਸਿੰਘ ਐਕਸੀਅਨ, ਤਜਿੰਦਰ ਸਿੰਘ ਐੱਨਆਰਆਈ ਅਤੇ ਸਭ ਤੋਂ ਪਹਿਲਾਂ ਅਮਰਜੀਤ ਸਿੰਘ ਭੋਗਲ ਅਤੇ ਪਰਮਿੰਦਰ ਸਿੰਘ ਪਿੰਕੀ ਐੱਮਐੱਲਏ ਫਿਰੋਜ਼ਪੁਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਉਨ੍ਹਾਂ ਕਿਹਾ ਕਿ ਕੋਰੋਨਾ ਬਿਮਾਰੀ ਤੇ ਜਿੱਤ ਪਾਉਣ ਲਈ ਅਜਿਹੇ ਹੋਰ ਉਪਰਾਲੇ ਲਗਾਤਾਰ ਕੀਤੇ ਜਾਣਗੇ ਤਾਂ ਜੋ ਜ਼ਿਲ੍ਹਾ ਫਿਰੋਜ਼ਪੁਰ ਅਤੇ ਪੰਜਾਬ ਇਸ ਬਿਮਾਰੀ ਤੇ ਜਿੱਤ ਹਾਸਲ ਕਰ ਸਕੇ।