ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕਰੀਬ ਦੋ ਮਹੀਨੇ ਪਹਿਲੋਂ ਪਿੰਡ ਚੱਕ ਜਮੀਤ ਸਿੰਘ ਵਾਲਾ ਵਿਖੇ ਪਿੰਡ ਦੀਆਂ ਹੀ ਮਹਿਲਾਵਾਂ ਨਾਲ ਝੱਗੜੇ ਵਿਚ ਗੰਭੀਰ ਜਖ਼ਮੀਂ ਹੋਈ 6 ਮਹੀਨੇ ਦੀ ਗਰਭਵਤੀ ਮਨਪ੍ਰਰੀਤ ਨੇ ਐਤਵਾਰ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਅਤੇ ਹਸਪਤਾਲ ਵਿਖੇ ਦਮ ਤੋੜ ਦਿੱਤਾ। ਉਹ ਬੀਤੀ 23 ਮਈ ਤੋਂ ਵੱਖ ਵੱਖ ਹਸਪਤਾਲਾਂ ਵਿਚ ਜੇਰੇ ਇਲਾਜ਼ ਸੀ। ਮਨਪ੍ਰਰੀਤ ਦੇ ਨਾਲ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ।

ਫਿਰੋਜ਼ਪੁਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਿ੍ਤਕਾ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਫਿਰੋਜ਼ਪੁਰ ਦੀ ਮੋਰਚਰੀ 'ਚ ਰੱਖਵਾ ਦਿੱਤਾ ਹੈ ਅਤੇ ਕਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ, ਪਰ ਮਿ੍ਤਕਾ ਦੇ ਪਤੀ ਅਤੇ ਪੇਕੇ ਪਰਿਵਾਰ ਵੱਲੋਂ ਪੁਲਿਸ 'ਤੇ ਿਢੱਲ੍ਹੀ ਕਾਰਵਾਈ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਮਨਪ੍ਰਰੀਤ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਕੁੱਟਮਾਰ ਕਰਨ ਵਾਲੀਆਂ ਦੋਸ਼ੀ ਅੌਰਤਾਂ ਅਜੇ ਤੱਕ ਖੁੱਲ੍ਹੇਆਮ ਘੁੰਮ ਰਹੀਆਂ ਹਨ। ਮਿ੍ਤਕਾ ਦੇ ਪਿਤਾ ਅਸ਼ੋਕ ਕੁਮਾਰ ਦਾ ਦੋਸ਼ ਹੈ ਕਿ ਬੀਤੀ 23 ਮਈ 2020 ਨੂੰ ਉਨ੍ਹਾਂ ਦੀ ਬੇਟੀ ਮਨਪ੍ਰਰੀਤ ਕੌਰ ਦਾ ਆਪਣੇ ਸਹੁਰੇ ਘਰ ਦੇ ਗੁਆਂਢ ਰਹਿਣ ਵਾਲੀ ਰੀਤੂ, ਬੰਸੋ, ਸ਼ਿੰਦੋ ਅਤੇ ਜੱਸੇ ਦੇ ਨਾਲ ਵਿਵਾਦ ਹੋ ਗਿਆ ਸੀ ਅਤੇ ਉਨ੍ਹਾਂ ਨੇ ਉਸ ਦੀ ਲੜਕੀ ਨੂੰ ਬਹੁਤ ਦਰਿੰਦਗੀ ਨਾਲ ਮਾਰਿਆ ਸੀ ਕਿ ਉਹ ਗੰਭੀਰ ਜ਼ਖਮੀਂ ਹੋ ਗਈ। ਉਹ ਉਸ ਸਮੇਂ ਛੇ ਮਹੀਨੇ ਦੀ ਗਰਭਵਤੀ ਸੀ। ਉਸ ਸਮੇਂ ਗੰਭੀਰ ਹਾਲਤ ਵਿਚ ਉਨ੍ਹਾਂ ਨੇ ਲੜਕੀ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਅਸ਼ੋਕ ਕੁਮਾਰ ਨੇ ਦੋਸ਼ ਲਾਇਆ ਕਿ ਭਾਵੇਂ ਉਸ ਵੇਲੇ ਥਾਣਾ ਲੱਖੋਕੇ ਬਹਿਰਾਮ ਪੁਲਿਸ ਨੇ ਉਕਤ ਅੌਰਤਾਂ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਸੀ, ਪਰ ਕਿਸੇ ਵੀ ਦੋਸ਼ੀ ਮਹਿਲਾ ਦੀ ਗਿ੍ਫਤਾਰੀ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਦੋਂ ਚੱਕ ਜਮੀਤ ਸਿੰਘ ਵਾਲਾ ਦੇ ਕਾਂਗਰਸ ਸਰਪੰਚ ਦਰਸ਼ਨ ਸਿੰਘ ਨੇ ਦੋਵਾਂ ਧਿਰਾਂ ਵਿਚ ਰਾਜੀਨਾਮਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਕੋਈ ਗੱਲ ਸਿਰੇ ਨਹੀਂ ਚੜੀ। ਉਧਰ ਉਸ ਦੀ ਲੜਕੀ ਮਨਪ੍ਰਰੀਤ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਗਈ। ਹਸਪਤਾਲ ਵਾਲੇ ਇਕ ਦੋ ਦਿਨ ਦੇ ਬਾਅਦ ਗਲੂਕੋਜ਼ ਚੜਾਉਂਦੇ ਰਹੇ, ਫਿਰ ਹਾਲਤ ਨਾਜ਼ੁਕ ਵੇਖ ਕੇ ਘਰਵਾਲੇ ਮਨਪ੍ਰਰੀਤ ਕੌਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਲੈ ਗਏ , ਜਿਥੇ 12 ਜੁਲਾਈ ਨੂੰ ਮਨਪ੍ਰਰੀਤ ਨੇ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰੱਖਵਾ ਦਿੱਤਾ ਹੈ।