ਸਚਿਨ ਮਿੱਢਾ,ਜਲਾਲਾਬਾਦ : ਸਮਾਜ ਸੇਵਾ ਦੇ ਖੇਤਰ 'ਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਭਾਈ ਘਨੱਈਆ ਸੇਵਾ ਮਿਸ਼ਨ ਸੁਸਾਇਟੀ ਵਲੋਂ ਸ਼ਹਿਰ ਦੇ ਗੁਰੂਦੁਆਰਾ ਸ੍ਰੀ ਰਾਮਾਗੜ੍ਹੀਆ 'ਚ ਇਮਿਊਨਿਟੀ ਵਧਾਉਣ ਵਾਲੀਆਂ ਮੁਫਤ ਦਵਾਈਆਂ ਵੰਡਣ ਲਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕਾਂਗਰਸ ਦਫਤਰ ਜਲਾਲਾਬਾਦ ਤੋ ਇੰਚਾਰਜ ਪ੍ਰਦੀਪ ਧਵਨ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਡਾ. ਗੁਰਵਿੰਦਰ ਵਾਰਵਲ ਸਹਿਜ ਕਲੀਨਿਕ ਜਲਾਲਾਬਾਦ ਨੇ ਆਪਣੀਆਂ ਸੇਵਾਵਾਂ ਦਿੱਤੀਆਂ । ਇਸ ਮੌਕੇ ਭਾਈ ਘਨੱਈਆ ਸੇਵਾ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਸਕੱਤਰ ਭਗਵਾਨ ਸਿੰਘ, ਖਜਾਨਚੀ ਗੁਰਮੁਖ ਸਿੰਘ, ਮੈਂਬਰ ਹਰਭਜਨ ਸਿੰਘ, ਗੁਰਮੀਤ ਸਿੰਘ, ਹਰਪ੍ਰਰੀਤ ਸਿੰਘ, ਮੁਖਤਿਆਰ ਸਿੰਘ, ਮੋਹਰ ਸਿੰਘ, ਅਮਰ ਸਿੰਘ ਮੌਜੂਦ ਸਨ। ਇਸ ਮੌਕੇ ਮੁੱਖ ਮਹਿਮਾਨ ਪ੍ਰਦੀਪ ਧਵਨ ਨੇ ਕਿਹਾ ਕਿ ਵਿਧਾਇਕ ਰਮਿੰਦਰ ਆਵਲਾ ਦੇ ਯਤਨਾ ਸਦਕਾ ਕੋਰੋਨਾ ਮਹਾਂਮਾਰੀ ਦੇ ਨਾਲ ਲੜਣ ਲਈ ਉਕਤ ਸੰਸਥਾ ਨੂੰ ਦਵਾਈਆਂ ਮੁਹੱਈਆ ਕਰਵਾਈਆ ਗਈਆਂ ਸਨ ਅਤੇ ਇਸ ਸੰਸਥਾ ਦੇ ਯਤਨਾ ਸਦਕਾ ਇਥੇ ਆਏ ਲੋਕਾਂ ਨੂੰ ਮੁਫਤ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਪਹਿਲਾਂ ਵੀ ਮੈਡੀਕਲ ਕੈਂਪ ਲਗਾਏ ਜਾਂਦੇ ਰਹੇ ਹਨ ਅਤੇ ਅੱਜ ਦੇ ਕੈਂਪ 'ਚ ਬੱਚਿਆਂ, ਵੱਡੇ ਤੇ ਬਜੁਰਗਾਂ ਲਈ ਹਿਮਿਊਨਿਟੀ ਵਧਾਉਣ ਵਾਲੀਆਂ ਮਲਟੀਵਿਟਾਮਿਨ ਦੀਆਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਸੇਵਾ ਕਾਰਜ ਭਵਿੱਖ 'ਚ ਵੀ ਜਾਰੀ ਰਹਿਣਗੇ। ਅੰਤ 'ਚ ਸੰਸਥਾ ਵਲੋਂ ਮੁੱਖ ਮਹਿਮਾਨ ਪ੍ਰਦੀਪ ਧਵਨ ਤੇ ਡਾ. ਗੁਰਮੀਤ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।