ਸੁਰਜੀਤ ਪ੍ਰਜਾਪਤ, ਮੰਡੀ ਲਾਧੂਕਾ : ਮੰਡੀ ਲਾਧੂਕਾ ਦੇ ਵਿਕਾਸ ਨੂੰ ਹੋਰ ਤੇਜ ਕਰਨ ਲਈ ਹਲਕੇ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਮੰਡੀ ਦੇ ਸਰਪੰਚ ਮੇਹਰ ਚੰਦ ਵਡੇਰਾ ਦੇ ਦਫਤਰ ਵਿਖੇ ਇਕ ਮੀਟਿੰਗ ਬੁਲਾਈ ਗਈ ਅਤੇ ਮੰਡੀ 'ਚ ਰਹਿੰਦੇ ਕੰਮਾਂ ਸਬੰਧੀ ਪੁੱਿਛਆ ਗਿਆ। ਇਸ ਸਬੰਧੀ ਵਡੇਰਾ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਦਫਤਰ ਵਿਖੇ ਹਲਕਾ ਵਿਧਾਇਕ ਘੁਬਾਇਆ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ ਅਤੇ ਮੰਡੀ ਅੰਦਰ ਰਹਿਦੇ ਕੰਮਾ ਨੂੰ ਪੂਰਾ ਕਰਨ ਲਈ ਇਕ ਸਲਾਹ ਮਸ਼ਵਰਾਂ ਕੀਤਾ ਗਿਆ।

ਇਸ ਮੌਕੇ ਮੰਡੀ ਦੇ ਲੋਕਾਂ ਨੇ ਵਿਧਾਇਕ ਅਤੇ ਸਰਪੰਚ ਵਡੇਰਾ ਨੂੰ ਮੌਕੇ 'ਤੇ ਆਪਣੀਆਂ ਮੁਸ਼ਕਿਲਾ ਦੱਸਿਆ ਅਤੇ ਘੁਬਾਇਆ ਨੇ ਉਨ੍ਹਾਂ ਨੂੰ ਨੋਟ ਕਰਕੇ ਜਲਦ ਹੀ ਹੱਲ ਕਰਨ ਲਈ ਵੀ ਕਿਹਾ। ਵਡੇਰਾ ਅਤੇ ਮੰਡੀ ਦੀ ਪੰਚਾਇਤ ਨੇ ਮੀਟਿੰਗ ਦੌਰਾਨ ਘੁਬਾਇਆ ਤੋਂ ਮੰਗ ਕੀਤੀ ਕਿ ਮੰਡੀ ਲਾਧੂਕਾ ਅੰਦਰ ਇਕ ਡਿਸਪੈਂਸਰੀ ਬਣਾਈ ਜਾਵੇ 'ਤੇ ਸਾਰੀ ਮੰਡੀ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ, ਭਗਤ ਸਿੰਘ ਚੌਂਕ ਨੂੰ ਉਚਾ ਕਰਨ ਲਈ ਕਿਹਾ ਤਾਂ ਵਿਧਾਇਕ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਹ ਕੁਝ ਦਿਨਾਂ ਅੰਦਰ ਹੀ ਗ੍ਾਂਟ ਪਾਸ ਕਰਕੇ ਉਨ੍ਹਾਂ ਨੂੰ ਦੇਣਗੇ ਅਤੇ ਮੰਡੀ ਅੰਦਰ ਰਹਿੰਦੇ ਕੰਮਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਆਪਣੇ ਹਲਕੇ ਦਾ ਕੰਮ ਕਰਨਾ ਉਨ੍ਹਾਂ ਦਾ ਫਰਜ ਹੈ।

ਇਸ ਮੌਕੇ ਸਾਬਕਾ ਸਰਪੰਚ ਦੀਵਾਨ ਚੰਦ ਵਢੇਰਾ, ਮੈਂਬਰ ਵੇਦ ਪ੍ਰਕਾਸ਼ ਨਰੂਲਾ, ਕਾਲੀ ਚਾਵਲਾ,ਸੁਰਿੰਦਰ ਕੰਬੋਜ, ਸਾਮ ਲਾਲ, ਹਰਬੰਸ ਲਾਲ, ਅੱਤਰ ਸਿੰਘ, ਜੀਤ ਰਾਮ,ਰਿਕੀ ਜੁਲਾਹਾ, ਅਜੈ ਵਢੇਰਾ, ਸਾਜਨ(ਸਾਜੂ)ਵਢੇਰਾ, ਬੰਟੀ ਵਢੇਰਾ 'ਤ ਹੋਰ ਪੰਤਵਤੇਂ ਸਜਣ ਮੌਜੂਦ ਸਨ।