ਸੁਖਵਿੰਦਰ ਥਿੰਦ ਆਲਮਸ਼ਾਹ,ਫਾਜ਼ਿਲਕਾ : ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਤਰਲੋਚਨ ਸਿੰਘ ਸਿੱਧੂ ਸਮੇਤ ਸਮੂਹ ਸਕੂਲ ਮੁੱਖੀ ਅਤੇ ਅਧਿਆਪਕ ਸਹਿਬਾਨ ਸੋਮਵਾਰ ਦਾ ਪੂਰਾ ਦਿਨ ਸਰਗਰਮ ਰਹੇ ਕਿ ਆਨਲਾਈਨ ਪ੍ਰਰੀਖਿਆ ਦਾ ਮਿਸ਼ਨ 100 ਪ੍ਰਤੀਸ਼ਤ ਪੂਰਾ ਹੋ ਸਕੇ। ਬਹੁਤ ਸਾਰੇ ਵਿਦਿਆਰਥੀ ਖੇਤਾਂ 'ਚ ਕੰਮ ਕਰ ਰਹੇ ਸਨ, ਪਰ ਅਧਿਆਪਕਾਂ ਦੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ ਕਿਉਂਕਿ ਉਹ ਘਰਾਂ ਤੋਂ ਖੇਤਾਂ ਤਕ ਪਹੁੰਚ ਗਏ। ਪਿ੍ਰੰਸੀਪਲ ਹੰਸ ਰਾਜ ਨੇ ਦੱਸਿਆ ਕਿ ਉਹ 10-12 ਪਿੰਡਾਂ ਅੰਦਰ ਗਏ ਅਤੇ ਜਿੱਥੇ ਕਿਤੇ ਵੀ ਪ੍ਰਸ਼ਨ ਪੱਤਰਾਂ ਦੀ ਸਮੱਸਿਆ ਆਈ ਉਹ ਨੇੜਲੇ ਸਕੂਲ ਤੋਂ ਪੂਰੀ ਕਰਵਾਈ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ.ਸਿ ) ਡਾ. ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅਧੀਨ ਜ਼ਿਲ੍ਹੇ ਦੇ 320 ਮਿਡਲ , ਹਾਈ ਅਤੇ ਸੈਕੰਡਰੀ ਸਕੂਲ ਹਨ। ਜ਼ਿਲ੍ਹੇ ਤੋਂ ਪ੍ਰਰਾਪਤ ਫੀਡ ਬੈਕ ਪ੍ਰਰਾਪਤ ਕੀਤੀ ਗਈ ਜਿਸ ਤੋਂ ਸਪਸ਼ਟ ਸੰਕੇਤ ਹਨ। ਜ਼ਿਲ੍ਹੇ ਦੇ ਅਧਿਆਪਕ ਅਤੇ ਸਕੂਲ ਮੁੱਖੀ ਮਿਸ਼ਨ 100 ਪ੍ਰਤੀਸ਼ਤ ਆਨਲਾਈਨ ਪ੍ਰਰੀਖਿਆ ਹਰ ਹਾਲਤ 'ਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਨਵਾਂ ਤਜ਼ਰਬਾ ਸੀ , ਪਰ ਅਧਿਆਪਕਾਂ ਨੇ ਉਹ ਵੀ ਸਫ਼ਲਤਾ ਨਾਲ ਪੂਰਾ ਕਰ ਦਿੱਤਾ। ਵਿਦਿਆਰਥੀਆਂ ਨੂੰ ਪ੍ਰਸ਼ਨ - ਪੱਤਰ ਹੱਲ ਕਰਨ ਲਈ ਇਕ ਦਿਨ ਦਿੱਤਾ ਗਿਆ ਸੀ , ਪਰ ਦੁਪਹਿਰ ਤੱਕ ਹੀ ਅਧਿਆਪਕਾਂ ਕੋਲ ਹੱਲ ਕੀਤੇ 70 ਪ੍ਰਤੀਸ਼ਤ ਪੇਪਰ ਪਹੁੰਚ ਚੁੱਕੇ ਸਨ। ਇਸਦੇ ਨਾਲ ਹੀ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵਟਸਐੱਸ ਰਾਹੀਂ ਵੀ ਹੌਂਸਲਾ ਦਿੱਤਾ।

-----------

ਅਧਿਆਪਕਾਂ ਨੇ ਵਿਦਿਆਰਥੀਆਂ ਦੇ ਘਰਾਂ ਤਕ ਕੀਤੀ ਪਹੁੰਚ

ਇਸ ਮੌਕੇ ਪਿ੍ਰੰਸੀਪਲ ਹੰਸ ਰਾਜ ਨੇ ਦੱਸਿਆ ਕਿ ਆਨਲਾਈਨ ਪ੍ਰਰੀਖਿਆਵਾਂ 'ਚ 100 ਪ੍ਰਤੀਸ਼ਤ 75000 ਵਿਦਿਆਰਥੀ ਸ਼ਾਮਲ ਹੋਣਗੇ। ਸਿੱਖਿਆ ਵਿਭਾਗ ਪੰਜਾਬ ਵੱਲੋਂ ਸ਼ੁਰੂ ਹੋਈਆਂ ਮਹੀਨਾਵਾਰ ਆਨਲਾਈਨ ਪ੍ਰਰੀਖਿਆਵਾਂ ਲਈ ਜ਼ਿਲ੍ਹਾ ਸਿੱਖਿਆ ਪ੍ਰਸ਼ਾਸਨ ਫਾਜ਼ਿਲਕਾ ਅਤੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ। ਉਨ੍ਹਾਂ ਕਿਹਾ ਕਿ ਪ੍ਰਸ਼ਨ ਪੱਤਰ ਸਵੇਰੇ 5 ਵਜੇ ਤੋਂ ਹੀ ਵਿਦਿਆਰਥੀਆਂ ਨੂੰ ਭੇਜਣੇ ਸ਼ੁਰੂ ਕੀਤੇ ਗਏ , ਪਰ ਫਿਰ ਵੀ ਵੱਡੀ ਗਿਣਤੀ ਅਜਿਹੀ ਰਹੀ ਜਿਨ੍ਹਾਂ ਕੋਲ ਫੋਨ ਨਾ ਹੋਣ ਕਾਰਨ ਪ੍ਰਸ਼ਨ ਪੱਤਰ ਨਹੀਂ ਪਹੁੰਚੇ। ਉਨ੍ਹਾਂ ਦੀ ਸੁਵਿਧਾ ਲਈ ਸਕੂਲ ਮੁਖੀਆਂ ਨੇ ਅਧਿਆਪਕਾਂ ਨੂੰ ਨਾਲ ਲੈਕੇ ਵਿਦਿਆਰਥੀਆਂ ਦੇ ਘਰਾਂ ਤਕ ਪਹੁੰਚ ਕੀਤੀ।