ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸੀਬੀਐੱਸਈ ਵੱਲੋਂ ਐਲਾਣੇ ਗਏ ਬਾਰਵੀਂ ਦੇ ਨਤੀਜੇ ਵਿਚ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੁਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਫੀਸਦੀ ਨਤੀਜੇ ਦੇ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਵਿਚ ਕੁੱਲ 205 ਵਿਦਿਆਰਥੀਆਂ ਨੇ ਇਸ ਪ੍ਰਰੀਖਿਆ ਵਿਚ ਹਿੱਸਾ ਲਿਆ ਸੀ ਅਤੇ 36 ਤੋਂ ਜ਼ਿਆਦਾ ਵਿਦਿਆਰਥੀਆਂ ਨੇ 90 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ। ਪਿ੍ਰੰਸੀਪਲ ਰਾਖੀ ਠਾਕੁਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਸਫਲਤਾ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ, ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਵਿਦਿਆਰਥੀਆਂ ਨੂੰ ਉਚ ਪੱਧਰੀ ਸਿੱਖਿਆ ਪ੍ਰਦਾਨ ਕੀਤੀ ਹੈ। ਵੀਪੀ ਸੀਨੀਅਰ ਸੈਕੰਡਰੀ ਅਜੇ ਮਿੱਤਲ ਨੇ ਕਿਹਾ ਕਿ ਮੈਡੀਕਲ ਸਟਰੀਮ ਵਿਚ ਸਹਿਜਦੀਪ ਕੌਰ ਨੇ 94.8 ਫੀਸਦੀ ਦੇ ਨਾਲ ਪਹਿਲਾ, ਰੁਹਾਨੀ ਨੇ 94.2 ਫੀਸਦੀ ਨਾਲ ਦੂਜਾ ਅਤੇ ਪਲਕ ਬਾਂਗਾ ਅਤੇ ਛਵੀ ਨੇ 93.4 ਫੀਸਦੀ ਦੇ ਨਾਲ ਤੀਜੇ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਨਾਨ ਮੈਡੀਕਲ ਵਿਚ ਸਿਧਾਰਥ ਚੌਧਰੀ ਅਤੇ ਯੁਕਤਾ ਨੇ 95.6 ਫੀਸਦੀ ਦੇ ਨਾਲ ਪਹਿਲਾ, ਗਰਿਸ਼ ਅਤੇ ਵਿਦਾਤਰੀ ਨੇ 95 ਫੀਸਦੀ ਨਾਲ ਦੂਜਾ ਅਤੇ ਪ੍ਰਥਮ ਭਾਟੀਆ ਨੇ 94.6 ਫੀਸਦੀ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀਆਂ ਦੀ ਸਫਲਤਾ 'ਤੇ ਅਧਿਆਪਕਾ ਸੰਨੀ ਸਚਦੇਵਾ, ਸੁਰੇਸ਼ ਸ਼ਰਮਾ, ਵਿਜੇ ਕਟਾਰੀਆ, ਰਾਜਿੰਦਰ ਪ੍ਰਸਾਦ, ਨਵੀਨ ਜੈਸਵਾਲ, ਵਿਜੇ ਮੋਂਗਾ, ਸੌਰਭ ਬਾਂਗਾ ਨੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਹੈ।