ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਵਿਸ਼ਵ ਆਬਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਕਮਿਊਨਿਟੀ ਹੈੱਲਥ ਸੈਂਟਰ ਫਿਰੋਜ਼ਸ਼ਾਹ ਵੱਲੋਂ ਹਸਪਤਾਲ ਵਿਚ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਦਿਨੋਂ-ਦਿਨ ਵੱਧ ਰਹੀ ਆਬਾਦੀ ਬਾਰੇ ਵਿਸਥਾਰਤ ਵਿਚਾਰ ਸਾਂਝੇ ਕੀਤੇ ਗਏ। ਸੈਮੀਨਾਰ ਦੀ ਅਗਵਾਈ ਕਰਦਿਆਂ ਡਾ. ਵਨੀਤਾ ਭੁੱਲਰ ਐੱਸਐੱਮੳ ਫਿਰੋਜ਼ਸ਼ਾਹ ਨੇ ਦੱਸਿਆ ਕਿ ਦਿਨੋਂ-ਦਿਨ ਵੱਧ ਰਹੀ ਆਬਾਦੀ ਸਦਕਾ ਜਿਥੇ ਹਿੰਦੂਸਤਾਨ ਦੂਜੇ ਵੱਧ ਆਬਾਦੀ ਵਾਲੇ ਦੇਸ਼ਾਂ ਦੀ ਮੂਹਰੀ ਕਤਾਰ ਵਿਚ ਆਣ ਖੜੋਤਾ ਹੈ, ਉਥੇ ਇਸ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ਚਿੰਤਾ ਦਾ ਵਿਸ਼ਾ ਹੈ, ਜਿਸ 'ਤੇ ਕੰਟਰੋਲ ਕਰਨ ਲਈ ਸਾਨੂੰ ਆਮ ਜਨਤਾ ਨੂੰ ਹੀ ਅੱਗੇ ਆਉਣਾ ਪਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡਾ. ਵਨੀਤਾ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੀ ਸਹਾਇਤਾ ਨਾਲ ਆਬਾਦੀ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੇ ਮੁਫਤ ਪ੍ਰਕੋਸ਼ਨ ਦਿੱਤੇ ਜਾਂਦੇ ਹਨ। ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਸਾਨੂੰ ਸਭਨਾਂ ਨੂੰ ਜਿਥੇ ਅਏ ਸਾਲ ਪੌਦੇ ਲਗਾ ਕੇ ਹਰਿਆਵਲ ਵਿਚ ਵਾਧਾ ਕਰਨਾ ਚਾਹੀਦਾ ਹੈ, ਉਥੇ ਇਕ ਜਾਂ ਦੋ ਬੱਚਿਆਂ ਦੇ ਜਨਮ ਉਪਰੰਤ ਮਾਂ ਤੇ ਬਾਪ ਨੂੰ ਨਸਬੰਦੀ-ਨਲਬੰਦੀ ਦਾ ਆਪ੍ਰਰੇਸ਼ਨ ਕਰਵਾਉਣਾ ਚਾਹੀਦਾ ਹੈ। ਕਮਿਊਨਿਟੀ ਹੈੱਲਥ ਸੈਂਟਰ ਫਿਰੋਜ਼ਸ਼ਾਹ ਦੇ ਬੀਈਈ ਨੇਹਾ ਭੰਡਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਧ ਰਹੀ ਆਬਾਦੀ ਨੂੰ ਗੰਭੀਰਤਾ ਨਾਲ ਲੈਂਦਿਆਂ ਜਿਥੇ ਸਿਹਤ ਵਿਭਾਗ ਦੀਆਂ ਬਣਾਈਆਂ ਟੀਮਾਂ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਨਸਬੰਦੀ ਅਤੇ ਨਲਬੰਦੀ ਲਈ ਪ੍ਰਰੇਰਿਤ ਕਰਦੀਆਂ ਹਨ, ਉਥੇ ਸਰਕਾਰੀ ਹਸਪਤਾਲਾਂ ਵਿਚੋਂ ਇਹ ਆਪ੍ਰਰੇਸ਼ਾਨ ਕਰਵਾਉਣ ਵਾਲੇ ਹਰਕੇ ਮਰਦ ਨੂੰ 1100 ਰੁਪਏ ਨਾਲ ਨਿਵਾਜਿਆ ਜਾਂਦਾ ਹੈ, ਜਦੋਂ ਕਿ ਅੌਰਤ ਨੂੰ 600 ਦੀ ਮਾਲੀ ਮੱਦਦ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਆਪ੍ਰਰੇਸ਼ਨ ਨਾਲ ਅੌਰਤ ਜਾਂ ਮਰਦ ਨੂੰ ਕਿਸੇ ਤਰ੍ਹਾਂ ਦੀ ਪ੍ਰਰੇਸ਼ਾਨੀ ਵਿਚੋਂ ਨਹੀਂ ਗੁਜਰਣਾ ਪੈਂਦਾ ਹੈ ਅਤੇ ਇਸ ਨਾਲ ਸਰੀਰਕ ਪੱਖੋਂ ਵੀ ਕੋਈ ਕਮਜ਼ੋਰੀ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ ਕਿ ਜੱਚਾ-ਬੱਚਾ ਦੀ ਜਾਨ ਨੂੰ ਧਿਆਨ ਵਿਚ ਰੱਖਦਿਆਂ ਹਰੇਕ ਪਰਿਵਾਰ ਨੂੰ ਇਕ ਬੱਚੇ ਤੋਂ ਬਾਅਦ ਦੂਜਾ ਬੱਚਾ ਪੈਦਾ ਕਰਨ ਵਿਚ ਘੱਟੋਂ-ਘੱਟ ਤਿੰਨ ਸਾਲ ਦਾ ਫਰਕ ਰੱਖਣਾ ਜ਼ਰੂਰੀ ਹੈ ਤਾਂ ਜੋ ਸਮਾਂ ਘੱਟ ਹੋਣ 'ਤੇ ਅੌਰਤ ਤੇ ਬੱਚੇ ਦੀ ਜਾਨ ਦੇ ਖਤਰੇ ਤੋਂ ਟਲਿਆ ਜਾ ਸਕੇ। ਇਸ ਮੌਕੇ ਡਾ. ਰਜ਼ਨੀਸ਼, ਲਖਵਿੰਦਰ ਸਿੰਘ ਐੱਸਆਈ, ਬੀਰ ਸਿੰਘ, ਕੌਰਜੀਤ ਸਿੰਘ, ਗੁਰਦੇਵ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।