ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ 1186 ਫਰੰਟ ਲਾਈਨ 'ਤੇ ਕੰਮ ਕਰਦੇ ਕੋਰੋਨਾ ਯੋਧਿਆਂ ਦਾ ਧਰਨਾ 23ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਹਨੂੰ ਤਿਵਾੜੀ ਨੇ ਦੱਸਿਆ ਕਿ ਇਹ ਮੁਲਾਜ਼ਮ ਬਹੁਤ ਹੀ ਘੱਟ ਤਨਖਾਹਾਂ ਫਾਰਮੇਸੀ ਅਫਸਰ 10000 ਰੁਪਏ ਮਹੀਨਾ ਅਤੇ ਕਲਾਸ ਫੌਰ 4500 ਰੁਪਏ ਮਹੀਨਾ 'ਤੇ ਕੰਮ ਕਰ ਰਹੇ ਹਨ ਜੋ ਕਿ ਇਕ ਆਮ ਦਿਹਾੜੀਦਾਰ ਨਾਲੋਂ ਵੀ ਬਹੁਤ ਘੱਟ ਹੈ। ਇਹ ਸਾਡਾ ਮਾਨਸਿਕ ਅਤੇ ਆਰਥਿਕ ਸੋਸ਼ਣ ਸਰਕਾਰ ਪਿਛਲੇ 14 ਸਾਲਾਂ ਤੋਂ ਕਰ ਰਹੀ ਹੈ। ਜਿਸ ਤੋਂ ਦੁਖੀ ਸਾਡੇ ਇਕ ਸਾਥੀ ਰਵਿੰਦਰ ਕੁਮਾਰ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸਮੇਂ ਰਹਿੰਦੇ ਬਚਾਅ ਲਿਆ ਗਿਆ। ਅੱਜ ਸਾਡਾ ਪੰਜਾਬ ਪੱਧਰ ਦਾ ਧਰਨਾ ਜੋ ਕਿ ਪੰਚਾਇਤ ਮੰਤਰੀ ਦੀ ਰਿਹਾਇਸ਼ ਕਾਦੀਆਂ ਵਿਖੇ ਰੱਖਿਆ ਗਿਆ ਸੀ ਜੋ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਡਾਇਰੈਕਟਰ ਵਿਪਨ ਉਜਵਲ ਦੇ ਕੋਰੋਨਾ ਪਾਜ਼ੇਟਿਵ ਅਤੇ ਮੰਤਰੀ ਦੇ ਟੈਸਟ ਦੀ ਰਿਪੋਰਟ ਪੈਂਡਿੰਗ ਹੋਣ ਕਾਰਨ ਕੁਝ ਦਿਨ ਅੱਗੇ ਪਾ ਦਿੱਤਾ ਗਿਆ ਹੈ। 1186 ਫਾਰਮੇਸੀ ਅਫਸਰ ਅਤੇ ਦਰਜਾਚਾਰ ਡਾਇਰੈਕਟਰ ਅਤੇ ਮੰਤਰੀ ਤਿ੍ਪਤ ਰਜਿੰਦਰ ਬਾਜਵਾ ਦੀ ਸਿਹਤਬਾਜੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤਾਂ ਜੋ ਇਹ ਜਲਦੀ ਠੀਕ ਹੋ ਕਿ ਦਫਤਰ ਹਾਜ਼ਰ ਹੋਣ ਅਤੇ ਸਾਡੀ ਰੈਗੂਲਰ ਬਣੀ ਫਾਇਲ 'ਤੇ ਸਾਈਨ ਕਰਨ ਅਤੇ ਸਾਡੇ ਤਕਰੀਬਨ 2500 ਪਰਿਵਾਰਾਂ ਨੂੰ ਖੁਸ਼ਖਬਰੀ ਦੇਣ। ਇਸ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਹਨੂੰ ਤਿਵਾੜੀ, ਗੁਰਦੇਵ ਸਿੰਘ ਭੁੱਟੋ, ਮਨਮੋਹਨ ਸਿੰਘ, ਰਾਜ ਅਨਮੋਲ ਸਿੰਘ, ਇੰਦਰਪਾਲ ਸਿੰਘ, ਰਣਜੀਤ ਸਿੰਘ, ਮਨਪ੍ਰਰੀਤ ਸਿੰਘ, ਸੰਦੀਪ, ਰਛਪਾਲ ਸਿੰਘ, ਹਰਗੁਰਸ਼ਰਨ ਸਿੰਘ, ਸੁਰਿੰਦਰ ਸਿੰਘ, ਵੀਰਪਾਲ ਕੌਰ, ਅਨੀਤਾ, ਇੰਦਰ ਕੌਰ, ਸ਼ਿੰਦਰ ਕੌਰ, ਪ੍ਰਵੀਨ ਆਦਿ ਹਾਜ਼ਰ ਸਨ।