ਰਮਨਦੀਪ, ਖੂਈਆ ਸਰਵਰ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਮੋਹਨ ਕਟਾਰੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਵਹਾਬਵਾਲਾ ਅਤੇ ਅਮਰਪੁਰਾ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਪ੍ਰਰੋਗ੍ਰਾਮ ਆਯੋਜਿਤ ਕੀਤੇ ਗਏ। ਇਸ ਮੌਕੇ ਬੀਈਈ ਮਨਬੀਰ ਸਿੰਘ ਨੇ ਵੱਧ ਰਹੀ ਆਬਾਦੀ ਦੇ ਘਾਤਕ ਸਿੱਟਿਆਂ ਅਤੇ ਪਰਿਵਾਰ ਦੀ ਯੋਜਨਾਬੰਦੀ ਬਾਰੇ ਜਾਗਰੂਕ ਕਰਦਿਆਂ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਾਧਨਾਂ ਜਿਵੇਂ ਨਸਬੰਦੀ, ਨਲਬੰਦੀ, ਕੰਡੋਮ, ਕਾਪਰ-ਟੀ, ਛਾਇਆ ਗਰਭਨਿਰੋਧਕ ਗੋਲੀਆਂ ਅਤੇ ਅੰਤਰਾ ਇੰਜੈਕਸ਼ਨ ਆਦਿ ਬਾਰੇ ਦੱਸਿਆ।

ਉਨ੍ਹਾਂ ਦੱਸਿਆ ਕਿ ਭਾਰਤ ਦੀ 2011 ਦੀ ਮਰਦਮ ਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ 2,77,43,338 (2 ਕਰੋੜ 77 ਲੱਖ 43 ਹਜਾਰ 3 ਸੋ ਅਠੱਵੀਂ) ਹੈ। ਆਬਾਦੀ 'ਚ ਸਥਿਰਤਾ ਲਿਆਉਣ ਲਈ ਆਰਥਿਕ ਅਤੇ ਸਮਾਜਿਕ ਵਿਕਾਸ ਜਿਹੇ ਵਿਸ਼ੇ ਨੂੰ ਆਧਾਰ ਮੰਨਿਆ ਜਾਂਦਾ ਹੈ। ਪੂਰੀ ਦੁਨੀਆ 'ਚ ਇਹ ਦਿਵਸ 11 ਜੁਲਾਈ 1990 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਆਬਾਦੀ ਦੇ ਲਿਹਾਜ ਨਾਲ ਚੀਨ ਦੁਨੀਆਂ 'ਚ ਪਹਿਲੇ ਨੰਬਰ 'ਤੇ ਅਤੇ ਭਾਰਤ ਦੁਨੀਆਂ ਦੇ ਕੁੱਲ ਦੇਸ਼ਾਂ 'ਚ ਦੂਸਰੇ ਨੰਬਰ 'ਤੇ ਹੈ। ਇਸ ਸਾਲ ਦੇ ਸਲੋਗਨ ਆਪਣਾ 'ਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ ਅਨੁਸਾਰ ਕੋਵਿਡ-19 ਵਰਗੀ ਮਹਾਂਮਾਰੀ ਦੌਰਾਨ ਵੀ ਵੱਧ ਰਹੀ ਆਬਾਦੀ 'ਚ ਸਥਿਰਤਾ ਲਿਆਉਣ ਲਈ, ਪ੍ਰਜਣਨ ਸਿਹਤ ਨੂੰ ਬੜਾਵਾ ਦੇਣ ਲਈ, ਮਾਵਾਂ, ਨਵਜਾਤ ਸ਼ਿਸ਼ੂਆਂ ਅਤੇ ਬੱਚਿਆ ਦੀ ਬਿਮਾਰੀ ਦੀ ਦਰ ਅਤੇ ਮੋਤ ਦਰ ਨੂੰ ਘੱਟ ਕਰਨਾ ਇਸ ਦਾ ਮੁੱਖ ਉਦੇਸ਼ ਹੈ ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਨੂੰ ਅਪਣਾਉਣਾ ਸਮੇਂ ਦੀ ਮੰਗ ਹੈ। ਸਿਹਤ ਵਿਭਾਗ ਵੱਲੋਂ ਸੰਚਾਰ ਦੇ ਵੱਖ-ਵੱਖ ਸਾਧਨਾਂ ਰਾਹੀਂ ਆਬਾਦੀ ਦੇ ਬੇਤਿਹਾਸ਼ਾ ਵਾਧੇ ਨੂੰ ਰੋਕਣ ਲਈ ਅਤੇ ਇਸ ਦੇ ਘਾਤਕ ਸਿੱਟਿਆਂ ਬਾਰੇ ਜਾਗਰੂਕ ਕਰਨ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੰਤਵ ਦੀ ਪੂਰਤੀ ਲਈ ਰਾਜ ਦੇ ਸਮੁੱਚੇ ਨਾਗਰਿਕਾ ਦੀ ਸ਼ਮੂਲੀਅਤ ਵੀ ਬਹੁਤ ਜਰੂਰੀ ਹੈ। ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਇਸ ਦਿਨ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਆਮ ਜਨਤਾ ਨੂੰ ਜਣੇਪਾ ਸਰਕਾਰੀ ਹਸਪਤਾਲ 'ਚ ਹੀ ਕਰਵਾਓ, ਪਰਿਵਾਰ ਨਿਯੋਜਨ ਦੇ ਤਰੀਕੇ ਅਪਣਾ ਕੇ ਆਪਣਾ ਪਰਿਵਾਰ ਸੀਮਿਤ ਰੱਖੋ ਅਤੇ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਰਾਪਤ ਕਰਨ ਲਈ ਪ੍ਰਰੇਰਿਤ ਕੀਤਾ ਜਾ ਰਿਹਾ ਹੈ। ਇਹ ਸਾਰੀਆ ਸੇਵਾਵਾਂ ਰਾਜ ਸਰਕਾਰ ਵੱਲੋਂ ਮੁਫ਼ਤ ਦਿੱਤੀਆ ਜਾਂਦੀਆ ਹਨ। ਇਸ ਮੌਕੇ ਹੇਲਥ ਵਰਕਰ ਬਲਵਿੰਦਰ ਕੌਰ, ਪਰਮਜੀਤ ਕੌਰ, ਸ਼ੇਰ ਸਿੰਘ, ਲਾਜਵੰਤੀ ਦੇਵੀ ਅਤੇ ਪਿੰਡਵਾਸੀ ਮੌਜੂਦ ਸਨ।