ਰਾਜੇਸ਼ ਢੰਡ/ਤੀਰਥ ਸਨ੍ਹੇਰ, ਜ਼ੀਰਾ : ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰਰੀਸ਼ਦ ਇਕਾਈ ਜ਼ੀਰਾ ਦੀ ਅਹਿਮ ਮੀਟਿੰਗ ਪ੍ਰਧਾਨ ਅਸ਼ੋਕ ਪਲਤਾ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ, ਜਿਸ ਵਿਚ ਸੰਸਥਾ ਦੇ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਸਟੇਟ ਵਾਈਸ ਪ੍ਰਧਾਨ ਸਤਿੰਦਰ ਸਚਦੇਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਕੰਮਾਂ ਅਤੇ ਆਉਣ ਵਾਲੇ ਸਮੇਂ ਵਿਚ ਨਵੇਂ ਕਾਰਜ਼ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਭਾਰਤ ਵਿਕਾਸ ਪ੍ਰਰੀਸ਼ਦ ਮਹਿਲਾ ਵਿੰਗ ਦੇ 2 ਸਾਲ ਪੂਰੇ ਹੋਣ ਪੁਰਾਣੇ ਅਹੁਦਿਆਂ ਨੂੰ ਭੰਗ ਕਰਦਿਆਂ ਨਵੇਂ ਸਿਰਿਓ ਚੋਣ ਕੀਤੀ ਗਈ, ਜਿਸ ਦੌਰਾਨ ਸਰਬਸੰਮਤੀ ਨਾਲ ਸ੍ਰੀਮਤੀ ਵਨੀਤਾ ਝਾਂਜੀ ਨੂੰ ਸੰਸਥਾ ਦਾ ਇਕਾਈ ਪ੍ਰਧਾਨ, ਸ੍ਰੀਮਤੀ ਕਿਰਨ ਗੌੜ ਨੂੰ ਸਕੱਤਰ, ਸ੍ਰੀਮਤੀ ਸੁਭਾਸ਼ ਅਰੋੜਾ ਨੂੰ ਪੀਆਰਓ ਅਤੇ ਸ੍ਰੀਮਤੀ ਨੀਰੂ ਬਾਲਾ ਨੂੰ ਸਰਬਸੰਮਤੀ ਨਾਲ ਕੈਸ਼ੀਅਰ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਨੇ ਸੰਸਥਾ ਵੱਲੋਂ ਸੌਂਪੀ ਗਈ ਜਿੰਮੇੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕਰਦਿਆਂ ਸਮਾਜ ਭਲਾਈ ਕੰਮਾਂ ਵਿਚ ਵਧ ਚੜ੍ਹ ਕੇ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਬਿੱਟੂ ਵਿੱਜ ਨੇ ਕਿਹਾ ਕਿ ਸੰਸਥਾ ਦਾ ਮਹਿਲਾ ਵਿੰਗ ਵੀ ਸਮਾਜ ਭਲਾਈ ਦੇ ਕੰਮਾਂ ਵਿਚ ਅਹਿਮ ਯੋਗਦਾਨ ਪਾਉਂਦਾ ਆ ਰਿਹਾ ਹੈ, ਜਿਸ ਲਈ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸ ਸਮੇਂ ਸੈਕਟਰੀ ਮਹਿੰਦਰ ਪਾਲ, ਫਾਈਨਾਸ ਸਕੱਤਰ ਜਗਦੇਵ ਸ਼ਰਮਾ, ਨਰਿੰਦਰ ਕੁਮਾਰ ਨਾਰੰਗ, ਦਿਨੇਸ਼ ਜੋਸ਼ੀ, ਚਰਨਜੀਤ ਸਿੰਘ ਸੋਨੂੰ, ਓਮ ਪ੍ਰਕਾਸ਼ ਪੁਰੀ, ਵਿਪਨ ਸੇਠੀ, ਸੰਦੀਪ ਸ਼ਰਮਾ, ਪ੍ਰਦੀਪ ਸ਼ਰਮਾ, ਨਵੀਨ ਸਚਦੇਵਾ, ਗੁਰਬਖਸ਼ ਸਿੰਘ ਵਿੱਜ ਆਦਿ ਹਾਜ਼ਰ ਸਨ।