ਸੋਮ ਪ੍ਰਕਾਸ਼,ਜਲਾਲਾਬਾਦ : ਆਮ ਆਦਮੀ ਪਾਰਟੀ ਹਲਕਾ ਜਲਾਲਾਬਾਦ ਦੇ ਟਰੇਡ ਅਤੇ ਇੰਡਸਟਰੀ ਵਿੰਗ ਵੱਲੋਂ ਕੋਰੋਨਾ ਮਹਾਮਾਰੀ ਦੇ ਚਲਦਿਆਂ ਦੁਕਾਨਦਾਰ ਅਤੇ ਸਧਾਰਨ ਵਰਗ ਨੂੰ ਆਈਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕੀਤੀ ਅਤੇ ਸਮੇਂ ਦੀ ਸੂਬਾ ਅਤੇ ਕੇਂਦਰ ਸਰਕਾਰਾਂ ਦੀ ਕਾਰਗੁਜ਼ਾਰੀ ਬਾਰੇ ਹਲਕਾ ਜਲਾਲਾਬਾਦ ਦੇ ਬਲਾਕ ਅਰਨੀਵਾਲਾ ਵਿਖੇ ਡੋਰ ਟੂ ਡੋਰ ਜਾ ਕੇ ਇਸ਼ਤਿਹਾਰ ਵੰਡੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਗੋਲਡੀ ਨੇ ਲੋਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਅੰਦਰ ਆਪ ਦੀ ਸਰਕਾਰ ਹੈ ਅਤੇ ਉੱਥੋ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀ ਆ ਰਹੀ ਅਤੇ ਲੋਕਾਂ ਨੂੰ ਬਹੁਤ ਸਹੂਲਤਾ ਮਿਲ ਰਹਿਆ ਹਨ ਅਤੇ ਉਥੋ ਦੇ ਲੋਕ ਵੀ ਆਮ ਅਦਾਮੀ ਪਾਰਟੀ ਤੋਂ ਖੁਸ਼ ਹਨ ਜਿਸ ਕਰਕੇ ਉਨ੍ਹਾਂ ਕੇਜਰੀਵਾਲ ਨੂੰ ਮੁੜ ਤੋਂ ਜਿਤਾਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਾ ਸਾਰੇ ਰਲ ਕੇ ਪੰਜਾਬ ਅੰਦਰ ਵੀ ਆਪ ਦੀ ਸਰਕਾਰ ਬਣਾਇਏ ਤਾਂ ਜੋ ਕਿਸਾਨ, ਵਪਾਰੀ, ਗਰੀਬ ਅਤੇ ਹੋਰ ਲੋਕਾਂ ਨੂੰ ਸਮੇਂ ਦੀ ਜੇਲ ਤੋਂ ਆਜ਼ਾਦੀ ਮਿਲ ਸਕੇ ਅਤੇ ਦਿੱਲੀ ਵਾਂਗ ਆਪਾ ਵੀ ਕਹਿ ਸਕਿਏ ਕਿ ਸਾਨੂੰ ਨੂੰ ਆਪ ਦੀ ਸਰਕਾਰ ਨੇ ਚੰਗਿਆ ਸਹੂਲਤਾ ਦਿੱਤੀਆ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੇਵ ਰਾਜ ਸ਼ਰਮਾ,ਯੂਥ ਆਗੂ ਗੋਲਡੀ ਕੰਬੋਜ, ਅਰੁਨ ਵਧਵਾ,ਬਲਾਕ ਪ੍ਰਧਾਨ ਟੀ ਟੀ ਕੰਬੋਜ, ਸੀਨੀਅਰ ਆਗੂ ਅਰੁੜਾ ਰਾਮ, ਸਰਕਲ ਪ੍ਰਧਾਨ ਟਹਿਲ ਸਿੰਘ,ਪ੍ਰਚਾਰਕ ਨਵਦੀਪ ਕੰਧਵਾਲੀਆ, ਯੂਥ ਪ੍ਰਧਾਨ ਗੁਰਪ੍ਰਰੀਤ ਸੰਧੂ,ਸ਼ਿੰਦਰਪਾਲ ਗੋਸ਼ਾ, ਕਾਕਾ ਮਾਨ, ਬੂਟਾ ਕੰਬੋਜ, ਸੋਨੂੰ ਲਖੋਵਾਲੀ ਗੁਰਪ੍ਰਰੀਤ ਸਿੰਘ ਫਤਿਹ ਸਾਜਨ ਖੇੜਾ ਗੁਰਸੇਵਕ ਚਹਿਲ, ਰਿੰਪੀ ਚਹਿਲ,ਮੰਗਲ ਸਿੰਘ, ਰਾਜਵੰਤ ਬਾਂਮ,ਮੇਹਰ ਸਿੰਘ ਹਰਮਨ ਚਹਿਲ,ਦੀਪ ਛਾਬੜਾ, ਆਦੀਂ ਪਾਰਟੀ ਵਲੰਟੀਅਰ ਹਾਜ਼ਰ ਸਨ।