ਪੱਤਰ ਪ੍ਰਰੇਰਕ, ਗੁਰੂਹਰਸਹਾਏ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਿਫ਼ਰੋਜ਼ਪੁਰ ਡਾ. ਜੁਗਲ ਕਿਸ਼ੋਰ ਅਤੇ ਡਾ. ਬਲਵੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੈੱਲਥ ਐਂਡ ਵੈੱਲਨੈਸ ਸੈਂਟਰ ਲੈਪੋ ਵਿਖੇ ਮਿਸ਼ਨ ਫਤਿਹ ਤਹਿਤ ਕੋਰੋਨਾ ਵਾਇਰਸ ਇਨਫੈਕਸ਼ਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਪਿੰਡ ਵਾਸੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਮੈਡਮ ਬਿੱਕੀ ਕੌਰ ਬਲਾਕ ਐਕਸਟੈਂਸਨ ਐਜੂਕੇਟਰ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਇੱਕ ਲਾਗ ਦੀ ਬਿਮਾਰੀ ਹੈ ਜਿਹੜੀ ਕਿ ਪ੍ਰਭਾਵਿਤ ਵਿਅਕਤੀ ਦੇ ਥੁੱਕਣ, ਿਛੱਕਣ ਜਾਂ ਖੰਘਣ ਸਮੇਂ ਨਿਕਲਣ ਵਾਲੇ ਕਣਾਂ ਦੇ ਸੰਪਰਕ ਵਿਚ ਆਏ ਤੰਦਰੁਸਤ ਵਿਅਕਤੀ ਨੂੰ ਲੱਗਦੀ ਹੈ। ਇਸ ਦੇ ਬਚਾਅ ਲਈ ਮਾਸਕ ਲਗਾਉਣਾ, ਵਾਰ ਵਾਰ ਸਾਬਣ ਪਾਣੀ ਨਾਲ ਹੱਥ ਧੋਣਾ ਅਤੇ ਘੱਟੋ -ਘੱਟ ਇੱਕ- ਦੂਜੇ ਤੋਂ ਛੇ ਫੁੱਟ ਦੀ ਦੂਰੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਫਲੂ ਦੇ ਲੱਛਣ ਜਿਵੇਂ ਕਿ ਖੰਘ,ਜ਼ੁਕਾਮ, ਬੁਖਾਰ ਆਦਿ ਹੋਵੇ ਜਾਂ ਕਿਸੇ ਵੀ ਬੀਮਾਰੀ ਤੋਂ ਲੰਬੇ ਸਮੇਂ ਤੋਂ ਪੀੜਤ ਹੋਣ ਜਿਵੇਂ ਕਿ ਟੀਬੀ, ਬਲੱਡ ਪ੍ਰਰੈਸ਼ਰ, ਸ਼ੂਗਰ, ਸਾਹ ਦੀ ਤਕਲੀਫ਼, ਗੁਰਦਿਆਂ ਦੇ ਰੋਗ, ਗਠੀਆ ਵਾਅ ਆਦਿ ਹੋਵੇ ਤਾਂ ਜਲਦ ਤੋਂ ਜਲਦ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਜਾ ਕੇ ਕੋਵਿਡ-19 ਦਾ ਸੈਂਪਲ ਦਿੱਤਾ ਜਾਵੇ ਅਤੇ ਸਰਕਾਰ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਬੀਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ ਅਤੇ ਅੱਗੇ ਤੋਂ ਫੈਲਣ ਤੋਂ ਰੋਕਿਆ ਜਾ ਸਕੇ। ਸਰਕਾਰ ਦੁਆਰਾ ਚਲਾਈ ਮੁਹਿੰਮ ਮਿਸ਼ਨ ਫਤਿਹ ਨੂੰ ਤਾਂ ਹੀ ਕਾਮਯਾਬ ਬਣਾਇਆ ਜਾ ਸਕਦਾ ਹੈ। ਇਸ ਮੌਕੇ ਕਮਿਊਨਟੀ ਹੈਲਥ ਅਫਸਰ ਜਸਵਿੰਦਰ ਕੌਰ ਅਤੇ ਮੈਡਮ ਅੰਜੂ ਬਾਲਾ ਮਲਟੀਪਰਪਜ ਹੈਲਥ ਵਰਕਰ ਦੁਆਰਾ ਜੱਚਾ-ਬੱਚਾ ਜਾਂਚ, ਟੀਕਾਕਰਨ ਅਤੇ ਗੈਰ ਸੰਚਾਰੂ ਰੋਗਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਅਤੇ ਸਿਹਤ ਦੇ ਵਿਭਾਗ ਦਾ ਸਹਿਯੋਗ ਦੇਣ ਲਈ ਕਿਹਾ। ਇਸ ਮੌਕੇ ਆਸ਼ਾ ਸੁਮਨਦੀਪ ਕੌਰ ਅਤੇ ਪਿੰਡ ਵਾਸੀ ਹਾਜ਼ਰ ਸਨ।