ਪੱਤਰ ਪ੍ਰਰੇਰਕ, ਗੁਰੂਹਰਸਹਾਏ : ਪੈਟਰੋਲ ਤੇ ਡੀਜ਼ਲ ਦੀਆਂ ਆਏ ਦਿਨ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਆਰਥਿਕ ਪੱਖੋਂ ਲੱਕ ਤੋੜ ਕੇ ਰੱਖ ਦਿੱਤਾ ਹੈ, ਜਿਸ ਕਾਰਨ ਲੋਕਾਂ ਦਾ ਜਿਉਣਾ ਦੁਸ਼ਵਾਰ ਹੋਇਆ ਪਿਆ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਅਨੁਸਾਰ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੇ ਵਾਰਡ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ 7 ਜੁਲਾਈ ਦਿਨ ਮੰਗਲਵਾਰ ਨੂੰ ਇੱਕ ਘੰਟਾ ਸਵੇਰੇ 10 ਵਜੇ ਤੋਂ 11 ਵਜੇ ਤੱਕ ਰੋਸ ਧਰਨਾ ਅਤੇ ਮੁਜ਼ਾਹਰਾ ਕਰਕੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਤੇਲ ਦੀਆਂ ਕੀਮਤਾਂ 10-10 ਰੁਪਏ ਘੱਟ ਕਰਨ ਲਈ ਦਬਾਅ ਬਣਾਉਣਗੇ। ਗੁਰੂਹਰਸਹਾਏ ਤੋਂ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੇ ਧਰਨਿਆਂ ਨੂੰ ਸਫਲ ਬਣਾਉਣ ਲਈ ਵੱਖ ਵੱਖ ਸਰਕਲਾਂ ਦਾ ਦੌਰਾ ਕਰ ਅਕਾਲੀ ਵਰਕਰਾਂ ਨਾਲ ਮੀਟਿੰਗ ਕਰ ਪਿੰਡ ਪਿੰਡ ਡਿਊਟੀਆਂ ਲਾਈਆਂ। ਉਨ੍ਹਾਂ ਦੱਸਿਆ ਕੇ ਡੀਜਲ ਕੇਂਦਰ ਡੀਜਲ ਤੇ 32.98 ਰੁਪਏ ਅਤੇ ਪੈਟਰੋਲ ਤੇ 31.83 ਰੁਪਏ ਟੈਕਸ ਜਨਤਾ ਦੀਆਂ ਜੇਬਾਂ 'ਚੋਂ ਵਸੂਲ ਰਿਹਾ ਹੈ ਅਤ ਪੰਜਾਬ ਸਰਕਾਰ ਡੀਜਲ ਤੇ 17.53 ਪ੍ਰਤੀਸ਼ਤ ਅਤੇ ਪੈਟਰੋਲ ਤੇ 27.27ਪ ਪ੍ਰਤੀਸ਼ਤ ਟੈਕਸ ਵਸੂਲ ਲੋਕਾਂ ਦੀਆਂ ਜੇਬਾਂ 'ਤੇ ਵੱਡਾ ਡਾਕਾ ਮਾਰ ਰਹੀ ਹੈ, ਇਸ ਕਰਕੇ ਅਸੀਂ ਦੋਵਾਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕੇ 10-10 ਰੁਪਏ ਰੇਟ ਘੱਟ ਕਰਨ ਜਿਸ ਨਾਲ ਲੋਕ ਨੂੰ ਰਾਹਤ ਮਿਲੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਕੇਂਦਰ ਵੱਲੋਂ ਗਰੀਬਾਂ ਲਈ ਆਇਆ ਰਾਸ਼ਨ ਖੁਰਦ ਬੁਰਦ ਕਰਨ ਦੀ ਜਾਂਚ ਦੀ ਮੰਗ ਕੀਤੀ ਅਤੇ ਗਰੀਬਾਂ ਦੇ ਆਟਾ ਦਲ ਕੱਟਣ ਦੀ ਸਖਤ ਨਿਖੇਦੀ ਕੀਤੀ ਤੇ ਕਿਹਾ ਕਿ ਇਸ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਤੇ ਕੱਟੇ ਗਏ ਕਾਰਡ ਭਾਲ ਕੀਤੇ ਜਾਣ। ਇਸ ਸਮੇਂ ਰੋਹਿਤ ਕੁਮਾਰ ਮੰਟੂ ਵੋਹਰਾ, ਬਲਦੇਵ ਰਾਜ ਕੰਬੋਜ਼, ਸੁਖਵੰਤ ਸਿੰਘ ਥੇਹਗੁੱਜਰ, ਹਰਜਿੰਦਰਪਾਲ ਸਿੰਘ ਗੁਰੂ, ਗੁਰਬਾਜ ਸਿੰਘ ਰੱਤੇਵਾਲਾ, ਜੋਗਿੰਦਰ ਸਵਾਈ ਕੇ, ਲਖਵਿੰਦਰ ਸਿੰਘ ਮਹਿਮਾ, ਗੁਰਦਿੱਤ ਸਿੰਘ ਸੰਧੂ, ਗੁਰਸ਼ਰਨ ਸਿੰਘ ਚਾਵਲਾ ਸਰਕਲ ਪ੍ਰਧਾਨ, ਮੇਜਰ ਸਿੰਘ ਸੋਢੀਵਾਲਾ, ਸੁਖਦੇਵ ਸਿੰਘ ਕੜਮਾਂ, ਪ੍ਰਰੀਤਮ ਬਾਠ, ਪ੍ਰਰੇਮ ਸਚਦੇਵਾ, ਸੁਰਜੀਤ ਸਿੰਘ ਮਾਦੀ ਕੇ, ਪ੍ਰਵੀਨ ਮੇਘਾ, ਗੁਰਬਖਸ਼ ਛਾਂਗਾ, ਕੇਵਲ ਕੰਬੋਜ਼, ਝੰਡਾ ਮਲਸੀਆਂ, ਬਲਜੀਤ ਸਿੰਘ ਮਿਰਜ਼ਾ ਲੱਖੋਕੇ, ਗੁਰਲਾਲ ਸਿੰਘ, ਨਛੱਤਰ ਸਿੰਘ ਝੋਕ, ਜਰਨੈਲ ਸਿੰਘ ਟਾਹਲੀ ਵਾਲਾ, ਜਸਪਾਲ ਸਿੰਘ ਲੱਖੋ ਕੇ, ਮੁਖਤਿਆਰ ਗਿੱਲ, ਸ਼ਾਮ ਲਾਲ ਖੁੰਦਰ, ਪੰਕਜ ਮੰਡੋਰਾ ਆਦਿ ਹਾਜ਼ਰ ਸਨ।