ਕੇਵਲ ਅਹੂਜਾ, ਮਖੂ : ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਮਖੂ ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਲਖਵਿੰਦਰ ਸਿੰਘ ਵਾਹੀ ਦੀ ਪ੍ਰਧਾਨਗੀਂ ਹੇਠ ਹੋਈ। ਮੀਟਿੰਗ ਵਿਚ ਸਬ ਤਹਿਸੀਲ ਮਖੂ ਦੇ ਨੰਬਰਦਾਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬਾਹਰਵਾਲੀ, ਜ਼ਿਲ੍ਹਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਲੰਗਸ਼ਾਹ ਵਾਲਾ ਅਤੇ ਸਬ-ਤਹਿਸੀਲ ਦੇ ਸੀਨੀਅਰ ਨੰਬਰਦਾਰ ਆਗੂ ਵਿਸ਼ੇਸ ਰੂਪ ਵਿੱਚ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬਾਹਰਵਾਲੀ, ਤਹਿਸੀਲ ਪ੍ਰਧਾਨ ਲਖਵਿੰਦਰ ਸਿੰਘ ਵਾਹੀ, ਜ਼ਿਲ੍ਹਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਲੰਗਸ਼ਾਹ ਆਗੂਆਂ ਨੇ ਕਿਹਾ ਕਿ ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੋਟਾਂ ਵੇਲੇ ਆਪਣੇ ਚੋਣ ਮਨੋਰਥ ਪੱਤਰ ਵਿਚ ਪੰਜਾਬ ਦੇ ਨੰਬਰਦਾਰ ਭਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਨੰਬਰਦਾਰਾਂ ਦਾ ਮਾਸਕ ਭੱਤਾ 5000 ਰੁਪਏ, ਨੰਬਰਦਾਰੀ ਨੂੰ ਪਿਤਾ ਪੁਰਖੀ ਤੋਂ ਇਲਾਵਾ ਹੋਰ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ, ਪਰ ਸਰਕਾਰ ਬਣਨ ਦੇ ਬਾਅਦ ਨੰਬਰਦਾਰ ਭਾਈਚਾਰੇ ਨਾਲ ਸਰਕਾਰ ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਨੰਬਰਦਾਰ ਭਾਈਚਾਰੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੁਆਂਢੀ ਸੂਬੇ ਹਰਿਆਣਾ ਨੇ ਨੰਬਰਦਾਰ ਭਾਈਚਾਰੇ ਦਾ ਮਾਨ ਭੱਤਾ 3000 ਰੁਪਏ ਕਰ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਹਰਿਆਣਾ ਦੇ ਨੰਬਰਦਾਰਾਂ ਦਾ ਪੰਜ ਲੱਖ ਦਾ ਸਿਹਤ ਬੀਮਾ, ਪਿਤਾ ਪੁਰਖੀ ਨੰਬਰਦਾਰੀ ਅਤੇ ਸਾਰੇ ਨੰਬਰਦਾਰਾਂ ਨੂੰ ਮੋਬਾਇਲ ਫੋਨ ਦਿਤੇ ਜਾ ਰਹੇ ਹਨ। ਯੂਨੀਅਨ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਵੀ ਪੰਜਾਬ ਦੇ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਇਸ ਮੌਕੇ ਅਹਿਮ ਮਸਲੇ ਵੱਲ ਧਿਆਨ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਗਵਾਹੀ ਪਾਉਣ ਵੇਲੇ ਨੰਬਰਦਾਰ ਦੀ ਜੁੰਮੇਵਾਰੀ ਸਿਰਫ ਸਬੰਧਤ ਵਿਅਕਤੀ ਦੀ ਸਨਾਖਤ ਕਰਨੀ ਹੋਵੇਗੀ ਉਸ ਵਿਅਕਤੀ ਵੱਲੋਂ ਪੇਸ਼ ਕੀਤੇ ਕਾਗਜਾਂ ਲਈ ਨੰਬਰਦਾਰ ਜੁੰਮੇਵਾਰ ਨਹੀਂ ਹੋਵੇਗਾ। ਮੀਟਿੰਗ ਵਿਚ ਕੁਲਦੀਪ ਸਿੰਘ ਬਾਹਰਵਾਲੀ, ਲਖਵਿੰਦਰ ਸਿੰਘ ਵਾਹੀ, ਪ੍ਰਰੀਤਮ ਸਿੰਘ ਤਲਵੰਡੀ, ਰੇਸ਼ਮ ਸਿੰਘ ਮਲੰਗਸ਼ਾਹ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਜਸਵੰਤ ਸਿੰਘ ਰਸੂਲਪੁਰ, ਸੁਖਬੀਰ ਸਿੰਘ ਸੂਦਾਂ, ਦਲਜੀਤ ਸਿੰਘ ਜੱਗੇਵਾਲਾ, ਲਛਮਣ ਸਿੰਘ ਅਮੀਵਾਲਾ, ਬਖ਼ਸ਼ੀਸ ਸਿੰਘ, ਗੁਰਜੰਟ ਸਿੰਘ ਮਖੂ, ਕਰਮਜੀਤ ਸਿੰਘ ਅੌਲਖ, ਜਸਪਾਲ ਸਿੰਘ ਮਖੂ, ਗੁਰਪ੍ਰਰੀਤ ਸਿੰਘ ਕਿੱਲੀ ਬੋਦਲਾਂ, ਰਾਜਵਿੰਦਰ ਸਿੰਘ ਝਾਮਕੇ, ਬਲਵਿੰਦਰ ਸਿੰਘ ਦੀਨੇਕੇ ਆਦਿ ਨੰਬਰਦਾਰ ਹਾਜ਼ਰ ਸਨ।