ਤੇਜਿੰਦਰ ਸਿੰਘ, ਫਾਜ਼ਿਲਕਾ : ਪ੍ਰਰਾਇਮਰੀ ਸਕੂਲ ਦੇ ਅਧਿਆਪਕ ਸਰਹੱਦੀ ਖੇਤਰ 'ਚ ਕੋਰੋਨਾ ਦੇ ਵਿਰੁੱਧ ਯੋਧੀਆਂ ਵਾਂਗ ਕੰਮ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫ਼ਤਹਿ ਤਹਿਤ ਸਰਕਾਰੀ ਪ੍ਰਰਾਇਮਰੀ ਸਕੂਲਾਂ 'ਚ ਕੰਮ ਕਰਦੇ ਅਧਿਆਪਕਾਂ ਵੱਲੋਂ ਬਾਰਡਰ ਪੱਟੀ ਦੇ ਪਿੰਡਾਂ 'ਚ ਡੋਰ ਟੂ ਡੋਰ ਜਾ ਕੇ ਸਰਕਾਰ ਵੱਲੋਂ ਜਾਰੀ ਕਰੋਨਾ ਦੀ ਰੋਕਥਾਮ ਸਬੰਧੀ ਹਦਾਇਤਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਜਿੱਥੇ ਅਧਿਆਪਕ ਵਿਦਿਆਰਥੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਕਰੋਨਾ ਤੋਂ ਬਚਣ ਦੀਆਂ ਹਦਾਇਤਾਂ ਦਿੰਦੇ ਹਨ ਅਤੇ ਸਰਕਾਰ ਵੱਲੋਂ ਜਾਰੀ ਮਿਡ ਡੇਅ ਮੀਲ ਦੀ ਕਣਕ, ਚਾਵਲ ਵਿਦਿਆਰਥੀਆਂ ਨੂੰ ਲਾਕਡਾਊਨ ਸਮੇਂ ਘਰ 'ਚ ਹੀ ਪਹੁੰਚਾ ਦਿੱਤੀ ਗਈ ਹੈ। ਇਸ ਸਬੰਧੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਬਲਾਕ ਫ਼ਾਜ਼ਿਲਕਾ 2 ਦੇ ਬੀਐੱਮਡੀ ਵਰਿੰਦਰ ਕੁਮਾਰ ਨੇ ਦੱਸਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵੀਰ ਸਿੰਘ ਬੱਲ ਅਤੇ ਜ਼ਿਲ੍ਹਾ ਕੁਆਰਡੀਨੇਟਰ ਰਜਿੰਦਰ ਵਰਮਾ ਦੀ ਅਗਵਾਈ ਹੇਠ 58 ਪਿੰਡਾਂ 'ਚ ਕਰੋਨਾ ਸਬੰਧੀ ਅਭਿਆਨ ਚਲਾਇਆ ਗਿਆ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਬਾਰਡਰ ਪੱਟੀ ਦੇ ਸਾਰੇ ਪਿੰਡਾਂ ਦੇ 'ਚ ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਮਿਸ਼ਨ ਫਤਹਿ ਤਹਿਤ ਸਮੇਂ ਸਮੇਂ 'ਤੇ ਆਪਣੀਆਂ ਸੇਵਾਵਾਂ ਸਬੰਧੀ ਦਿੱਤੀਆਂ ਜਾਣਗੀਆਂ। ਸਰਕਾਰੀ ਪ੍ਰਰਾਇਮਰੀ ਸਕੂਲ ਢਾਣੀ ਸੱਦਾ ਸਿੰਘ ਦੇ ਅਧਿਆਪਕ ਇਨਕਲਾਬ ਸਿੰਘ ਵੱਲੋਂ ਦੱਸਿਆ ਗਿਆ। ਉਨ੍ਹਾਂ ਦੇ ਪਿੰਡ 'ਚ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਅਣਥੱਕ ਮਿਹਨਤਸਦਕਾ ਉਨ੍ਹਾਂ ਦੇ ਪਿੰਡ ਦੇ ਸੌ ਫ਼ੀਸਦੀ ਬੱਚੇ ਸਰਕਾਰੀ ਸਕੂਲ 'ਚ ਦਾਖ਼ਲਾ ਲੈ ਚੁੱਕੇ ਹਨ। ਉਨ੍ਹਾਂ ਦੇ ਅਧਿਆਪਕ ਸਾਥੀਆਂ ਵੱਲੋਂ ਟੀਮਾਂ ਬਣਾ ਕੇ ਬਾਰਡਰ ਪੱਟੀ ਦੇ ਲੋਕਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਮਿਸ਼ਨ ਫਤਹਿ ਤਹਿਤ ਕੋਰੋਨਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਸਰਕਾਰੀ ਪ੍ਰਰਾਇਮਰੀ ਸਕੂਲ ਗੁਲਾਬਾ ਭੈਣੀ ਵਾਲੇ ਤੋਂ ਸਕੂਲ ਮੁਖੀ ਅਨਿਲ ਜਸੂਜਾ ਰੇਤੇ ਵਾਲੀ ਭੈਣੀ ਤੋਂ ਸਕੂਲ ਮੁੱਖੀ ਨੀਰਜ ਕੁਮਾਰ ਤੇ ਸੁਭਾਸ਼ ਚੰਦਰ ਝੰਗੜ ਤਾਣੀ ਤੋਂ ਸਕੂਲ ਮੁਖੀ ਬਲਜੀਤ ਸਿੰਘ ਤੇਜਾ ਰਹੇਲਾ ਤੋਂ ਸਤਿੰਦਰ ਕੰਬੋਜ ਅਤੇ ਸੁਰਿੰਦਰ ਕੁਮਾਰ ਸਰਕਾਰੀ ਪ੍ਰਰਾਇਮਰੀ ਸਕੂਲ ਬੇਰੀ ਵਾਲਾ ਤੋਂ ਸਕੂਲ ਮੁੱਖੀ ਇੰਦਰਜੀਤ ਤੇ ਉਨ੍ਹਾਂ ਦੇ ਸਮੂਹ ਸਟਾਫ਼ ਵੱਲੋਂ ਇਸ ਕੰਮ 'ਚ ਸਹਿਯੋਗ ਦਿੱਤਾ ਜਾ ਰਿਹਾ ਹੈ।