ਸੁਖਵਿੰਦਰ ਥਿੰਦ ਆਲਮਸ਼ਾਹ,ਫਾਜ਼ਿਲਕਾ : ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਸੀ ਉਥੇ ਹੀ ਫਾਜ਼ਿਲਕਾ ਅੰਦਰ ਪੰਜਾਬ ਪੁਲਿਸ ਨੇ ਸ਼ਹਿਰ ਅੰਦਰ ਅਮਨ-ਸ਼ਾਂਤੀ ਬਣਾਏ ਰੱਖਣ ਲਈ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਦਿਨ-ਰਾਤ ਇਕ ਕਰਕੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਲਾਸਾਨੀ ਯੋਧਿਆ ਵਾਂਗ ਡੱਟ ਕੇ ਕੋਰੋਨਾ ਨੂੰ ਖ਼ਤਮ ਕਰਨ ਲਈ ਆਪਣੀਆਂ ਸੇਵਾਵਾਂ ਨਿਭਾਇਆ ਅਤੇ ਲੋਕਾਂ ਨੂੰ ਇਸ ਮਹਾਮਾਰੀ ਸਬੰਧੀ ਲਾਗਾਤਾਰ ਜਾਗਰੂਕ ਵੀ ਕੀਤਾ ਗਿਆ। ਦਸ ਦੇਇਏ ਕਿ ਇਕ ਪਾਸੇ ਜਿੱਥੇ ਲੋਕ ਇਸ ਬਿਮਾਰੀ ਤੋਂ ਬਚਣ ਲਈ ਆਪਣੇ ਘਰ ਅੰਦਰ ਰਹਿ ਰਹੇ ਸਨ ਉਥੇ ਹੀ ਦੂਜੇ ਪਾਸੇ ਫਾਜ਼ਿਲਕਾ ਪੰਜਾਬ ਪੁਲਿਸ ਦੇ ਕਰਮਚਾਰੀ ਅਤੇ ਅਧਿਕਾਰੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੇ ਪਰਿਵਾਰ ਨੂੰ ਛੱਡ ਕੇ ਸੜਕਾ ਉਪਰ ਡਿਊਟੀ ਕਰ ਰਹੇ ਸਨ। ਇਸ ਸਬੰਧੀ ਏਐੱਸਆਈ ਜੰਗੀਰ ਸਿੰਘ, ਏਐੱਸਆਈ ਪਵਨ ਕੁਮਾਰ, ਕਾਂਸਟੇਬਲ ਅਮਨਦੀਪ ਸਿੰਘ ਭੁੱਲਰ, ਕਾਂਸਟੇਬਲ ਗੁਰਮੀਤ ਸਿੰਘ, ਪੰਜਾਬ ਹੋਮਗਾਰਡ ਦਾ ਜਵਾਨ ਹਰਪਾਲ ਸਿੰਘ, ਕਾਂਸਟੇਬਲ ਗੁਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਡਿਊਟੀ ਦੇ ਦੌਰਾਨ ਉਨ੍ਹਾਂ ਦੇ ਉਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਲੌੜੀਦਾ ਸਾਮਾਨ ਮੁਹੱਇਆ ਕਰਵਾਇਆ ਅਤੇ ਸਿਹਤ ਵਿਭਾਗ ਵੱਲੋਂ ਵੀ ਮਾਸਕ, ਦਸਤਾਨੇ, ਸੈਨੇਟਾਇਜ਼ਰ ਮੁਹੱਇਆ ਕਰਵਾਇਆ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੇ ਸ਼ਰੀਰ ਦੀ ਜਾਂਚ ਵੀ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਮ੍ਹਣਾ ਨਹੀ ਕਰਨਾ ਪਿਆ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ 24 ਘੰਟੇ ਲਗਾਤਾਰ ਲਾਸਾਨੀ ਯੋਧਿਆ ਵਾਂਗ ਆਪਣੀ ਡਿਊਟੀ ਕੀਤੀ ਅਤੇ ਹਰ ਗਲੀ-ਮੁਹੱਲੇ ਅਤੇ ਪਿੰਡਾਂ ਅੰਦਰ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕੀਤਾ ਅਤੇ ਲੋਕਾਂ ਨੂੰ ਮਾਸਕ, ਸ਼ੋਸ਼ੋਲ ਡਿਸਟੈਂਸ, ਦਸਤਾਨੇ, ਸੈਨੇਟਾਇਜ਼ਰ, ਵਾਰ-ਵਾਰ ਹੱਥ ਧੋਣ ਸਬੰਧੀ ਜਾਗਰੂਕ ਕੀਤਾ ਗਿਆ।