ਅੰਗਰੇਜ਼ ਭੁੱਲਰ, ਫਿਰੋਜ਼ਪਰ : ਸਰਕਾਰੀ ਹਾਈ ਸਕੂਲ ਭੂਰੇ ਖੁਰਦ ਦੇ ਸਮੂਹ ਸਟਾਫ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁੱਖ ਅਧਿਆਪਕਾ ਨਮਿਤਾ ਸ਼ੁਕਲਾ ਦੀ ਅਗਵਾਈ ਵਿਚ ਮਿਸ਼ਨ ਫਤਿਹ ਨੂੰ ਸਫਲ ਕਰਦਿਆਂ ਹਰ ਘਰ ਦੇ ਹਰ ਵਿਅਕਤੀ ਕੋਲ ਜਾ ਕੇ ਉਸ ਨੂੰ ਕੋਵਿਡ 19 ਦੇ ਬਚਾਅ ਲਈ ਉਚਿੱਤ ਸਾਵਾਧਾਨੀਆਂ ਬਾਰੇ ਦੱਸਿਆ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਸਾਨੂੰ ਵਾਰ ਵਾਰ ਸਾਬਣ ਨਾਲ 20 ਸੈਕਿੰਡ ਤੱਕ ਹੱਥ ਧੋਣਾ, ਮਾਸਕ ਪਾ ਕੇ ਹੀ ਘਰ ਤੋਂ ਬਾਹਰ ਜਾਣ, ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣ, ਬਗੈਰ ਕੰਮ ਤੋਂ ਘਰੋਂ ਬਾਹਰ ਨਾ ਜਾਣ, ਜਦੋਂ ਵੀ ਜਾਣ ਤੋਂ ਬਾਅਦ ਘਰ ਵਾਵਸ ਆਉਣਾ ਤਾਂ ਕੱਪੜਿਆਂ ਨੂੰ ਬਦਲਣਾ ਅਤੇ ਫਿਰ ਨਹਾਉਣ ਤੋਂ ਬਾਅਦ ਆਪਣੇ ਪਰਿਵਾਰ ਵਿਚ ਸ਼ਾਮਲ ਹੋਣਾ, ਵਿਆਹ, ਭੀੜ ਵਾਲੇ ਇਲਾਕੇ ਵਿਚ ਜਾਣ ਤੋਂ ਗੁਰੇਜ ਕਰਨਾ, ਹੱਥ ਨਹੀਂ ਮਿਲਾਉਣਾ, ਘਰ ਵਿਚ ਕਿਸੇ ਦਾ ਤੋਲਿਆ ਜਾਂ ਕੱਪੜਾ ਨਹੀਂ ਵਰਤਣਾ ਆਦਿ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਮਿਸ਼ਨ ਫਤਿਹ ਨੂੰ ਸਫਲ ਬਨਾਉਣ ਲਈ ਮੈਡਮ ਰਜਨੀ, ਪ੍ਰਵੀਨ, ਬਲਵਿੰਦਰ ਬਹਿਲ, ਨਵਦੀਪ ਕੌਰ, ਵੰਦਨਾ ਖੁਰਾਣਾ, ਵੀਰਪਾਲ ਕੌਰ, ਨੀਲਿਆ, ਦਵਿੰਦਰ ਕੌਰ, ਰਾਜਵੰਤ ਕੌਰ, ਸੰਦੀਪ ਸਹਿਗਲ, ਸੁਨੀਲ ਕੁਮਾਰ ਅਤੇ ਤਜਿੰਦਰ ਸਿੰਘ ਨੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕੋਵਿਡ 19 ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ।