ਸਟਾਫ ਰਿਪੋਰਟਰ, ਫ਼ਾਜ਼ਿਲਕਾ : ਕੋਰੋਨਾ ਖਿਲਾਫ ਚੱਲ ਰਹੀ ਲੜਾਈ ਵਿਚ ਸਕੂਲ ਸਿੱਖਿਆ ਵਿਭਾਗ ਦੁਆਰਾ ਪੰਜਾਬ ਦੇ ਮਾਨਯੋਗ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਿਰਦੇਸ਼ਾਂ 'ਤੇ ਮਿਸ਼ਨ ਫ਼ਤਿਹ ਅਧੀਨ ਬੁੱਧਵਾਰ ਨੂੰ ਆਮ ਲੋਕਾਂ ਨੂੰ ਕੋਵਿਡ 19 ਤੋਂ ਕਿਵੇਂ ਬੱਚਿਆ ਜਾਵੇ ਇਸ ਬਾਰੇ ਰੋਜ਼ਾਨਾ ਸਾਵਧਾਨੀਆਂ ਵਰਤਣ ਦੀ ਜਾਣਕਾਰੀ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਸਕੂਲ ਅਧਿਆਪਕਾਂ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਤਹਿਤ ਫ਼ਾਜ਼ਿਲਕਾ ਦੇ ਨਵੀਂ ਅਬਾਦੀ ਸਥਿਤ ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਫਾਜ਼ਿਲਕਾ (ਨਿੰਮਾ ਵਾਲਾ ਸਕੂਲ) ਦੇ ਸਮੂਹ ਸਟਾਫ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ, ਬੀਪੀਈਓ ਸ਼ਾਮ ਸੁੰਦਰ ਸਿਡਾਨਾ ਦੀ ਅਗਵਾਈ ਹੇਠ ਮੈਡਮ ਸ਼ਾਲੂ ਗਰੋਵਰ, ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ ਵੱਲੋਂ ਮਿਸ਼ਨ ਫ਼ਤਿਹ ਅਧੀਨ ਘਰ-ਘਰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਨਵੀਂ ਆਬਾਦੀ, ਪੀਰ ਗੁਰਾਇਆ, ਸਲੇਮ ਸ਼ਾਹ ਰੋਡ ਇਲਾਕੇ 'ਚ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਕੂਲ ਹੈਡਟੀਚਰ ਮੈਡਮ ਸ਼ਾਲੂ ਗਰੋਵਰ ਅਤੇ ਅਧਿਆਪਕ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਇਸ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਸਮੂਹ ਅਧਿਆਪਕਾਂ ਨੇ ਆਮ ਲੋਕਾਂ ਤੇ ਮਾਪਿਆਂ ਨੂੰ ਕੋਰੋਨਾ ਖ਼ਿਲਾਫ਼ ਲੜਾਈ ਕਿਵੇਂ ਲੜਨੀ ਜਿਵੇਂ ਵਾਰ ਵਾਰ ਸਾਬਣ ਨਾਲ ਹੱਥ ਧੋਣਾ, ਘਰੋਂ ਬਾਹਰ ਨਿਕਲਣ ਤੇ ਮਾਸਕ ਪਾਉਣਾ ਤੇ 2 ਗਜ਼ ਦੀ ਦੂਰੀ ਬਣਾ ਕੇ ਰੱਖਣ ਲਈ ਦੱਸਿਆ ਗਿਆ। ਨਿਸ਼ਾਂਤ ਅਗਰਵਾਲ ਨੇ ਕਿਹਾ ਕਿ ਮੁਹਿੰਮ ਵਿਚ ਕੁਝ ਲੋਕਾਂ ਦੇ ਮੋਬਾਈਲ ਫੋਨ 'ਤੇ ਪੰਜਾਬ ਸਰਕਾਰ ਦਾ ਕੋਵਾ ਐਪ ਵੀ ਮੌਕੇ 'ਤੇ ਹੀ ਡਾਊਨਲੋਡ ਕਰਕੇ ਮਿਸ਼ਨ ਫ਼ਤਹਿ ਜੁਆਇਨ ਕਰਵਾਇਆ ਗਿਆ। ਇਸ ਮੁਹਿੰਮ 'ਚ ਸਟਾਫ ਦੇ ਨਾਲ-ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ, ਵਾਇਸ ਚੇਅਰਮੈਨ ਪਰਮਜੀਤ ਸਿੰਘ, ਮੈਂਬਰ ਸੋਨੀਆ, ਸੀਮਾ ਰਾਣੀ, ਪਰਮਜੀਤ ਕੌਰ, ਸਕੂਲ ਸਟਾਫ ਮੈਡਮ ਮੋਨਿਕਾ, ਮਮਤਾ,ਸ਼ਿਲਪਾ, ਆਸ਼ਾ ਰਾਣੀ, ਸੋਮਾ, ਸ਼ੇਰੋਂ, ਈਟੀਟੀ ਸਿੱਖਿਆਰਥੀ ਮਨਪ੍ਰਰੀਤ , ਪਿ੍ਰਯਾ, ਰਜਨੀ, ਸੀਮਾ ਤੋ ਇਲਾਵਾ ਹੋਰ ਮੁਹੱਲਾ ਵਾਸੀਆ ਨੇ ਮਿਸ਼ਨ ਫ਼ਤਹਿ 'ਚ ਸ਼ਮੂਲੀਅਤ ਕੀਤੀ।