ਤੇਜਿੰਦਰ ਸਿੰਘ, ਫਾਜ਼ਿਲਕਾ : ਪੰਜਾਬ ਸਰਕਾਰ ਨੇ ਜਿਵੇਂ ਹੀ ਮੈਡੀਕਲ ਫੀਸਾਂ 'ਚ ਵਾਧੇ ਦਾ ਐਲਾਨ ਕੀਤਾ, ਉਵੇਂ ਹੀ ਮੈਡੀਕਲ ਦੀ ਪੜਾਈ ਕਰਨ ਵਾਲੇ ਪਾੜੇ ਅਤੇ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਨਖੇਦੀ ਕੀਤੀ ਅਤੇ ਫੀਸਾਂ 'ਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਤੁੱਲ ਨਾਗਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੈਡੀਕਲ ਫੀਸਾਂ 'ਚ ਵਾਧੇ ਦਾ ਜੋ ਫੈਸਲਾ ਲਿਆ ਹੈ ਉਸ ਸਰਾਸਰ ਹੀ ਗਲਤ ਹੈ ਅਤੇ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੋਈ ਵੀ ਗਰੀਬ ਵਿਅਕਤੀ ਹੁਣ ਆਪਣੇ ਬੱਚਿਆ ਨੂੰ ਹੁਣ ਡਾਕਟਰ ਨਹੀ ਬਣਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਅਤੇ ਪ੍ਰਰਾਈਵੇਟ ਮੈਡੀਕਲ ਕਾਲਜਾਂ ਦੀ ਫਿਸਾਂ 'ਚ 80 ਪ੍ਰਤੀਸ਼ਤ ਵਾਧਾ ਕਰਕੇ ਗਰੀਬ ਪਰਿਵਾਰ ਦੇ ਬੱਚਿਆਂ ਦੀਆਂ ਆਸਾ 'ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਦੀ ਪੜਾਈ ਦੇ ਫੀਸ ਰਾਜਸਥਾਨ ਪੰਜਾਬ ਨਾਲੋ ਕੀਤੇ ਘੱਟ ਹੈ। ਆਪ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਡੀਕਲ ਫੀਸਾਂ ਕੀਤਾ ਵਾਧਾ ਜਲਦ ਹੀ ਵਾਪਸ ਲਵੇ ਨਹੀਂ ਤਾਂ ਉਹ ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕਰਨਗੇ ਅਤੇ 2022 ਦੀਆਂ ਚੋਣਾਂ 'ਚ ਪੰਜਾਬ ਦੇ ਵਿਦਿਆਰਥੀ ਕਾਂਗਰਸ ਪਾਰਟੀ ਤੋਂ ਹਿਸਾਬ ਲੈਣਗੇ।