ਰਵੀ ਸ਼ਰਮਾ, ਘੱਲਖੁਰਦ : ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਫਿਰੋਜ਼ਸ਼ਾਹ ਵਿਖੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਾਲੇ ਬਿੱਲੇ ਲਗਾ ਕੇ ਰੋਸ ਰੈਲੀ ਕੀਤੀ ਗਈ, ਜਿਸ ਵਿਚ ਕੇਂਦਰ ਦੀ ਸਰਕਾਰ 8 ਘੰਟੇ ਦੀ ਡਿਊਟੀ ਦੀ ਮੰਗ ਤੋੜ ਕੇ 12 ਘੰਟੇ ਡਿਊਟੀ ਲੈਣ ਅਤੇ ਬਿਜਲੀ ਬਿੱਲ 2020 ਨੂੰ ਲਾਗੂ ਕਰਕੇ ਜਿਹੜੇ ਭੱਤੇ ਮੁਲਾਜ਼ਮ, ਕਿਸਾਨ, ਮਜ਼ਦੂਰ, ਕਿਰਤੀ ਵਰਗ ਅਤੇ ਪੈਨਸ਼ਨਰਾਂ ਨੂੰ ਮਿਲ ਰਹੇ ਭੱਤੇ ਖੋਹਣ ਵੱਲ ਜਾ ਰਹੀ ਹੈ ਅਤੇ ਇਸ ਦੇ ਨਾਲ ਬਿਜਲੀ ਬੋਰਡ ਦੀ ਮੈਨੇਜਮੈਂਟ ਵੀ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ, ਜਿਸ ਤੇ ਸਾਂਝੇ ਫੌਰਮ ਪੰਜਾਬ ਨੇ ਸੰਘਰਸ਼ ਪੋ੍ਗਰਾਮ ਉਲੀਕੇ ਹਨ, ਜਿਸ ਵਿਚ 9 ਜਨੂਨ 2020 ਨੂੰ ਸਬ ਡਵੀਜ਼ਨ ਪੱਧਰ 'ਤੇ ਗੇਟ ਰੈਲੀਆਂ, 10 ਜੂਨ ਤੋਂ 30 ਜੂਨ ਤੱਕ ਵਰਕ ਟੂ ਰੂਲ, 16 ਜੂਨ ਨੂੰ ਹੈੱਡ ਆਫਿਸ ਪਟਿਆਲੇ ਦੇ ਤਿੰਨੇ ਗੇਟ ਘੇਰੇ ਜਾਣੇ ਹਨ ਅਤੇ ਜੁਲਾਈ ਦੇ ਦੂਜੇ ਹਫਤੇ ਇਕ ਰੋਜ਼ਾ ਹੜਤਾਲ ਕੀਤੀ ਜਾਣੀ ਹੈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਮੰਗਲ ਸਿੰਘ ਕੈਸ਼ੀਅਰ, ਬਲਦੇਵ ਸਿੰਘ ਜੁਆਇੰਟ ਸਕੱਤਰ, ਕੁਲਵੀਰ ਸਿੰਘ ਸਕੱਤਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਮੇਜਰ ਸਿੰਘ, ਬੇਚੰਤ ਸਿੰਘ, ਬਲਕਾਰ ਸਿੰਘ, ਮੱਖਣ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ ਰੋਸ ਵਿਖਾਵਾ ਕੀਤਾ ਗਿਆ।