ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਪ੍ਰਰੈਸ ਕਲੱਬ ਫਿਰੋਜ਼ਪੁਰ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਗੁਰੂ ਗ੍ੰਥ ਸਾਹਿਬ ਦਾ ਓਟ ਆਸਰਾ ਲੈਂਦਿਆਂ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਨਵਨਿਯੁੱਕਤ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਅਗਵਾਈ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਣ ਉਪਰੰਤ ਆਪਣੇ ਸੰਬੋਧਨ ਵਿਚ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਪੱਤਰਕਾਰ ਭਾਈਚਾਰੇ ਨੂੰ ਸੱਚ ਦੀ ਰਾਹ 'ਤੇ ਚੱਲਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਜਸਵਿੰਦਰ ਸਿੰਘ ਸੰਧੂ ਨੇ ਵੱਲੋਂ ਪਿਛਲੇ ਸਾਲ ਵਾਲੀ ਐਗਜ਼ੈਕਟਿਵ ਬਾਡੀ ਦੇ ਮੈਂਬਰਾਂ ਨੂੰ ਸਿਰੋਪਾੳ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਪ੍ਰਰੈਸ ਕਲੱਬ ਮੈਂਬਰਾਂ ਨੂੰ ਅਪੀਲ ਕੀਤੀ ਕਿ ਹੱਕ ਸੱਚ ਅਤੇ ਇਮਾਨਦਾਰੀ ਨਾਲ ਪੱਤਰਕਾਰਤਾ ਦੇ ਸਿਧਾਂਤ 'ਤੇ ਹਮੇਸ਼ਾਂ ਡੱਟ ਕੇ ਪਹਿਰਾ ਦੇਣ।

ਇਸ ਮੌਕੇ ਉਨ੍ਹਾਂ ਪਿਛਲੇ ਸਾਲ ਦੀ ਵਰਕਿੰਗ ਬਾਡੀ ਦਾ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਜਿਨ੍ਹਾਂ 'ਚ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਹਰਚਰਨ ਸਿੰਘ ਸਾਮਾ ਸਾਬਕਾ ਚੇਅਰਮੈਨ, ਗੁਰਨਾਮ ਸਿੰਘ ਸਾਬਕਾ ਜਨਰਲ ਸਕੱਤਰ, ਕੁਲਬੀਰ ਸਿੰਘ ਸੋਢੀ ਸਾਬਕਾ ਮੀਤ ਪ੍ਰਧਾਨ, ਵਿਜੇ ਸ਼ਰਮਾ ਸਾਬਕਾ ਮੀਤ ਪ੍ਰਧਾਨ, ਅਨਿਲ ਸ਼ਰਮਾ ਸਾਬਕਾ ਖਜਾਨਚੀ ,ਏਸੀ ਚਾਵਲਾ ਦਫਤਰੀ ਸਕੱਤਰ, ਆਨੰਦ ਮਹਿਰਾ ਮੁੱਖ ਸਲਾਹਕਾਰ, ਮਨੋਹਰ ਲਾਲ ਪੀਆਰਓ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਮਦਨ ਲਾਲ ਤਿਵਾੜੀ ਅਤੇ ਪਰਮਜੀਤ ਕੌਰ ਸੋਢੀ ਨੂੰ ਵੀ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮਦਨ ਲਾਲ ਤਿਵਾੜੀ ਚੇਅਰਮੈਨ ਸੀਪੀਯੂ ਨੇ ਬੋਲਦਿਆਂ ਕਿਹਾ ਕਿ ਪ੍ਰਰੈਸ ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾ ਨੂੰ ਹਮੇਸ਼ਾਂ ਹੀ ਮਾਣ ਅਤੇ ਸਤਿਕਾਰ ਮਿਲਿਆ ਹੈ।