ਪੰਜਾਬੀ ਜਾਗਰਣ ਟੀਮ, ਜਲਾਲਾਬਾਦ : ਜਲਾਲਾਬਾਦ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ 'ਚ ਪ੍ਰਧਾਨ, ਚੇਅਰਮੈਨ ਅਤੇ ਹੋਰ ਵੱਖ ਵੱਖ ਅਹੁਦਿਆਂ 'ਤੇ ਸੇਵਾ ਕਰ ਚੁੱਕੇ ਪ੍ਰਦੀਪ ਕੁਮਾਰ ਹੈਪੀ ਕਾਠਪਾਲ ਨੂੰ ਬੀਤੀ ਰਾਤ ਵਿਸ਼ਵ ਦੀ ਸਿਰਮੌਰ ਸਮਾਜ ਸੇਵੀ ਕਲੱਬ ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੀਤੀ ਸ਼ਾਮ ਸਥਾਨਕ ਕਰਨੇ ਵਾਲਾ ਰੋਡ 'ਤੇ ਸਥਿਤ ਲਾਇਨਜ਼ ਭਵਨ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਮਾਸਕ ਲਗਾ ਕੇ ਪਹੁੰਚੇ ਦਰਜਨ ਤੋਂ ਵੱਧ ਮੈਂਬਰਾਂ ਨੇ ਹੈਪੀ ਕਾਠਪਾਲ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਅਤੇ ਆਪਣੀ ਕਾਰਜਕਾਰਨੀ ਦਾ ਵਿਸਥਾਰ ਕਰਨ ਦੇ ਹੱਕ ਸੌਂਪੇ। ਦੱਸਣਯੋਗ ਹੈ ਕਿ ਪ੍ਰਦੀਪ ਕੁਮਾਰ ਹੈਪੀ ਪਿਛਲੇ ਵੀਹ ਸਾਲਾਂ ਤੋਂ ਪੱਤਰਕਾਰਤਾ ਦੇ ਜਰੀਏ ਸਮਾਜ ਸੇਵਾ ਕਰਨ ਦੇ ਨਾਲ ਨਾਲ ਭਾਰਤ ਵਿਕਾਸ ਪ੍ਰਰੀਸ਼ਦ ਜਲਾਲਾਬਾਦ, ਪ੍ਰਰੈੱਸ ਵੈੱਲਫੇਅਰ ਸੁਸਾਇਟੀ ਜਲਾਲਾਬਾਦ, ਗਊਸ਼ਾਲਾ ਸੇਵਾ ਸੰਮਤੀ ਸਮੇਤ ਕੁਝ ਰਾਜਨੀਤਕ ਅਹੁਦਿਆਂ ਜਿਵੇਂ ਕਿ ਲੈਂਡ ਮਾਰਗੇਜ਼ ਬੈਂਕ ਜਲਾਲਾਬਾਦ ਦੇ ਵਾਈਸ ਚੇਅਰਮੈਨ ਅਤੇ ਹੋਰ ਵੀ ਅਨੇਕਾਂ ਸੰਸਥਾਵਾਂ 'ਚ ਸੇਵਾ ਕਰ ਚੁੱਕੇ ਹਨ। ਗੱਲਬਾਤ ਕਰਦਿਆਂ ਨਵ ਨਿਯੁਕਤ ਪ੍ਰਧਾਨ ਹੈਪੀ ਕਾਠਪਾਲ ਨੇ ਕਿਹਾ ਕਿ ਅਗਲੇ ਇਕ ਸਾਲ 'ਚ ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਸਮਾਜ ਸੇਵਾ ਦੇ ਬਹੁਤ ਵੱਡੇ ਪ੍ਰਰੋਜੈਕਟ ਲਗਾਏਗੀ ਅਤੇ ਸਮਾਜ ਦੇ ਦੱਬੇ ਕੁਚਲੇ ਵਰਗ ਲਈ ਚੰਗੇ ਕੰਮ ਕਰੇਗੀ ਮੀਟਿੰਗ 'ਚ ਜਰਨੈਲ ਸਿੰਘ ਮੁਖੀਜਾ, ਰਮਨ ਸਿਡਾਣਾ, ਰਿੱਕੀ ਕੁੱਕੜ, ਹਰਿੰਦਰ ਤੇਹਰੀਆ, ਵਰਿੰਦਰ ਮੋਹਨ ਨਾਗਪਾਲ, ਰਮਨ ਦੂਮੜਾ, ਦਵਿੰਦਰ ਕੁੱਕੜ, ਸਵੀਟਾ ਕੁੱਕੜ, ਚੰਦਰ ਪ੍ਰਕਾਸ ਕੰਬੋਜ, ਰਾਕੇਸ਼ ਮਿੱਡਾ, ਰੋਹਿਤ ਦੂਮੜਾ, ਸ਼ਹਿਜ਼ਾਦ ਦਹੂਜਾ, ਰਾਜਨ ਮਨਚੰਦਾ, ਐੱਸਡੀਓ ਰਮੇਸ਼ ਕੁਮਾਰ ਮੱਕੜ, ਗੁਨੀਤ ਪਾਲ ਸਿੰਘ, ਡਾ ਗੁਰਰਾਜ ਸਿੰਘ ਸੰਧੂ, ਅਸ਼ੋਕ ਗਗਨੇਜਾ, ਕਵਿੰਦਰ ਭਠੇਜਾ ਅਤੇ ਹੋਰ ਹਾਜ਼ਰ ਸਨ।